ਕੇਂਦਰ ਸਰਕਾਰ ਵੱਲੋਂ ਲਿਆੰਦੇ ਗਏ ਖੇਤੀ ਕਾਨੂੰਨਾਂ ਦਾ ਬੇਸ਼ੱਕ ਲਗਾਤਾਰ ਵਿਰੋਧ ਹੋ ਰਿਹਾ ਹੈ। ਪਰ ਮੋਦੀ ਸਰਕਾਰ ਅੱਜ ਵੀ ਆਪਣੇ ਸਟੈਂਡ ‘ਤੇ ਕਾਇਮ ਹੈ। ਰਾਜ ਸਭਾ ‘ਚ ਖੇਤੀਬਾੜੀ ਮੰਤਰੀ ਨਰੇਂਦਰ ਸਿਂਘ ਤੋਮਰ ਨੇ ਮੁੜ ਦੁਹਰਾਇਆ ਕਿ ਕਾਨੂੰਨ ਕਿਸਾਨਾਂ ਦਾ ਜੀਵਨ ਬਿਹਤਰ ਬਣਾਉਣ ਲਈ ਲਿਆਂਦੇ ਗਏ ਹਨ।
ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੌਰਾਨ ਤੋਮਰ ਨੇ ਕਿਹਾ, “ਵਿਰੋਧੀ ਲਗਾਤਾਰ ਖੇਤੀ ਕਾਨੂੰਨਾਂ ਨੂਂ ਕਾਲਾ ਕਾਨੂਂਨ ਦੱਸ ਰਹੇ ਹਨ, ਪਰ ਮੈਂ ਪੁੱਛਣਾ ਚਾਹੁਂਦਾ ਹਾਂ ਕਿ ਇਹਨਾਂ ਕਾਨੂਂਨਾਂ ‘ਚ ਕਾਲਾ ਕੀ ਹੈ। ਅਸੀਂ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਲਈ ਵੀ ਉਹਨਾਂ ਨਾਲ 12 ਬੈਠਕਾਂ ਕੀਤੀਆੰ ਤੇ ਉਹਨਾਂ ਤੋਂ ਵੀ ਵਾਰ-ਵਾਰ ਇਹੀ ਸਵਾਲ ਕੀਤਾ ਕਿ ਕਾਨੂੰਨਾਂ ‘ਚ ਕਾਲਾ ਕੀ ਹੈ। ਅਸੀਂ ਕਿਸਾਨਾਂ ਅੱਗੇ ਕਾਨੂੰਨਾਂ ‘ਚ ਸੋਧ ਦੀ ਵੀ ਪੇਸ਼ਕਸ਼ ਰੱਖੀ। ਹਾਲਾਂਕਿ ਇਸਦਾ ਮਤਲਬ ਇਹ ਬਿਲਕੁੱਲ ਵੀ ਨਹੀਂ ਕਿ ਕਾਨੂਂਨਾਂ ‘ਚ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ।”
ਇਸਦੇ ਨਾਲ ਹੀ ਖੇਤੀਬਾੜੀ ਮੰਤਰੀ ਨੇ ਕਿਹਾ, “ਹਰ ਕੋਈ ਜਾਣਦਾ ਹੈ ਕਿ ਖੇਤੀ ਪਾਣੀ ਨਾਲ ਹੁੰਦੀ ਹੈ, ਪਰ ਕਾਂਗਰਸ ਖੂਨ ਨਾਲ ਖੇਤੀ ਕਰਨਾ ਚਾਹੁੰਦੀ ਹੈ। ਬੀਜੇਪੀ ਅਜਿਹਾ ਨਹੀੰ ਚਾਹੁਂਦੀ।” ਤੋਮਰ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਵੀ ਗਿਣਾਈਆੰ ਤੇ ਕਿਹਾ, “ਮੋਦੀ ਸਰਕਾਰ ਨੇ ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਕੰਮ ਕੀਤੇ ਹਨ। ਸਾਡਾ ਟੀਚਾ ਕਿਸਾਨਾਂ ਦੀ ਆਮਦਨ ਦੁਗਣੀ ਕਰਨਾ ਹੈ। ਕਰੀਬ 10 ਕਰੋੜ ਤੋਂ ਵੱਧ ਕਿਸਾਨਾਂ ਨੂੰ 1.15 ਲੱਖ ਕਰੋੜ ਰੁਪਏ ਉਹਨਾਂ ਦੇ ਖਾਤੇ ਵਿੱਚ ਭੇੇਜੇ ਗਏ ਹਨ।”