Home Agriculture ਖੇਤੀ ਕਾਨੂੰਨਾਂ ਦਾ ਵਿਰੋਧ ਇਕੱਲੇ ਪੰਜਾਬ ਦਾ ਮਸਲਾ: ਨਰੇਂਦਰ ਸਿੰਘ ਤੋਮਰ

ਖੇਤੀ ਕਾਨੂੰਨਾਂ ਦਾ ਵਿਰੋਧ ਇਕੱਲੇ ਪੰਜਾਬ ਦਾ ਮਸਲਾ: ਨਰੇਂਦਰ ਸਿੰਘ ਤੋਮਰ

ਰਾਜ ਸਭਾ ‘ਚ ਖੇਤੀ ਕਾਨੂੰਨਾਂ ‘ਤੇ ਬੋਲਦੇ ਹੋਏ ਖੇਤੀਬਾੜੀ ਮੰਤਰੀ ਨਰੇਂਦਰ ਸਿਂਘ ਤੋਮਰ ਨੇ ਵਿਰੋਧੀਆੰ ‘ਤੇ ਜੰਮ ਕੇ ਹਮਲਾ ਬੋਲਿਆ। ਨਾਲ ਹੀ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਮਹਿਜ਼ ਇੱਕ ਸੂਬੇ ਦਾ ਮਸਲਾ ਦੱਸ ਦਿੱਤਾ। ਤੋਮਰ ਨੇ ਕਿਹਾ, “ਸਿਰਫ ਇੱਕ ਸੂਬੇ ਦੇ ਕਿਸਾਨਾਂ ਨੂੰ ਕਾਨੂੰਨਾਂ ਬਾਰੇ ਗਲਤਫਹਿਮੀ ਹੈ। ਕਿਸਾਨਾਂ ਨੂੰ ਡਰਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਜ਼ਮੀਨ ਚਲੀ ਜਾਵੇਗੀ, ਜਦਕਿ ਅਜਿਹਾ ਕੁਝ ਵੀ ਨਹੀਂ ਹੈ।” ਤੋਮਰ ਨੇ ਕਿਹਾ, “ਖੇਤੀ ਪਾਣੀ ਨਾਲ ਹੁੰਦੀ ਹੈ। ਸਿਰਫ ਕਾਂਗਰਸ ਹੀ ਹੈ, ਜੋ ਖੂਨ ਨਾਲ ਖੇਤੀ ਕਰ ਸਕਦੀ ਹੈ।”

Agriculture minister in Rajya sabha

ਕਾਂਟ੍ਰੈਕਟ ਫ਼ਾਰਮਿਂਗ ਐਕਟ ‘ਤੇ ਬੋਲਦਿਆੰ ਨਰੇਂਦਰ ਸਿੰਘ ਤੋਮਰ ਨੇ ਪੰਜਾਬ ਸਰਕਾਰ ਨੂੰ ਘੇਰਿਆ। ਉਹਨਾੰ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਐਕਟ ਮੁਤਾਬਿਕ ਜੇਕਰ ਕਿਸਾਨ ਕੋਈ ਗਲਤੀ ਕਰਦਾ ਹੈ, ਤਾਂ ਕਿਸਾਨ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਨਾਲ ਹੀ ੫ ਲੱਖ ਰੁਪਏ ਜੁਰਮਾਨੇ ਦੀ ਵੀ ਤਜਵੀਜ਼ ਹੈ, ਜਦਕਿ ਕੇਂਦਰ ਸਰਕਾਰ ਦੇ ਐਕਟ ‘ਚ ਅਜਿਹੀ ਕੋਈ ਗੱਲ ਨਹੀਂ ਹੈ। ਤੋਮਰ ਨੇ ਕਿਹਾ, “ਕੇਂਦਰ ਸਰਕਾਰ ਦਾ ਕਾਨੂੰਨ ਸੂਬਾ ਸਰਕਾਰ ਦੇ ਟੈਕਸ ਨੂੰ ਖਤਮ ਕਰਦਾ ਹੈ, ਜਦਕਿ ਸੂਬਾ ਸਰਕਾਰ ਦਾ ਕਾਨੂੰਨ ਟੈਕਸ ਦੇਣ ਦੀ ਗੱਲ ਕਰਦਾ ਹੈ। ਇਸ ਲਈ ਜੋ ਟੈਕਸ ਲੈਣਾ ਚਾਹ ਰਿਹਾ ਹੈ, ਅੰਦੋਲਨ ਉਸਦੇ ਖਿਲਾਫ਼ ਹੋਣਾ ਚਾਹੀਦਾ ਹੈ, ਪਰ ਇਥੇ ਉਲਟੀ ਗੰਗਾ ਵਹਿ ਰਹੀ ਹੈ।”

RELATED ARTICLES

LEAVE A REPLY

Please enter your comment!
Please enter your name here

Most Popular

Recent Comments