Home Defence ਰਾਜਨਾਥ ਸਿੰਘ ਨੂੰ ਮਿਲੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਪੰਜਾਬ ਨੂੰ 2 ਹੋਰ...

ਰਾਜਨਾਥ ਸਿੰਘ ਨੂੰ ਮਿਲੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਪੰਜਾਬ ਨੂੰ 2 ਹੋਰ ਸੈਨਿਕ ਸਕੂਲ ਦੇਣ ਦੀ ਚੁੱਕੀ ਮੰਗ

ਨਵੀਂ ਦਿੱਲੀ। ਪੰਜਾਬ ‘ਚ 2 ਹੋਰ ਸੈਨਿਕ ਸਕੂਲਾਂ ਦੀ ਮੰਗ ਲੈ ਕੇ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਮਨਪ੍ਰੀਤ ਨੇ ਕੇਂਦਰ ਸਰਕਾਰ ਤੋਂ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਸੈਨਿਕ ਸਕੂਲ ਖੇਲ੍ਹੇ ਜਾਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਫਿਲਹਾਲ ਸੂਬੇ ‘ਚ ਕਪੂਰਥਲਾ ਵਿਖੇ ਇੱਕ ਹੀ ਸੈਨਿਕ ਸਕੂਲ ਹੈ, ਜੋ ਸਾਲ 1961 ‘ਚ ਸਥਾਪਤ ਕੀਤਾ ਗਿਆ ਸੀ।

ਇਸਦੇ ਨਾਲ ਹੀ ਖਜ਼ਾਨਾ ਮੰਤਰੀ ਵੱਲੋਂ ਬਠਿੰਡਾ ਵਿਖੇ ਇੱਕ ਬੱਸ ਟਰਮਿਨਸ ਬਣਾਏ ਜਾਣ ਲਈ ਰੱਖਿਆ ਮੰਤਰੀ ਨੂੰ NOC ਦੇਣ ਲਈ ਵੀ ਕਿਹਾ ਹੈ, ਜੋ ਪਹਿਲਾਂ ਹੀ ਮੰਤਰਾਲੇ ਵਿਖੇ ਸਬਮਿਟ ਕਰ ਦਿੱਤੀ ਗਈ ਹੈ।

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਇਸ ਮੁਲਾਕਾਤ ਦੌਰਾਨ ਮਨਪ੍ਰੀਤ ਬਾਦਲ ਨੇ ਉਹਨਾਂ ਨੂੰ ਅੰਮ੍ਰਿਤਸਰ ਦੇ ਪੰਜਾਬ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ‘ਚ ਆਉਣ ਦਾ ਵੀ ਸੱਦਾ ਦਿੱਤਾ ਗਿਆ। ਇਹ ਮੈਮੋਰੀਅਲ ਪੰਜਾਬ ਸਰਕਾਰ ਵੱਲੋਂ 144 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।

ਆਪਣੇ ਟਵੀਟ ‘ਚ ਮਨਪ੍ਰੀਤ ਬਾਦਲ ਨੇ ਕਿਹਾ, “ਸਤਿਕਾਰਯੋਗ ਮੰਤਰੀ ਨੇ ਕੌਮੀ ਸੁਰੱਖਿਆ ਅਤੇ ਭਾਰਤ ਦੇ ਸਮਾਜਿਕ ਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਰਾਖੀ ਲਈ ਪੰਜਾਬੀਆਂ ਅਤੇ ਸਿੱਖਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਤਾਰੀਫ਼ ਕੀਤੀ ਹੈ।”

ਕਾਬਿਲੇਗੌਰ ਹੈ ਕਿ ਸੂਬੇ ‘ਚ ਸੈਨਿਕ ਸਕੂਲਾਂ ਨੂੰ ਮਨਜ਼ੂਰੀ ਦੇਣ ਲਈ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਚੁੱਕੇ ਹਨ। (ਪੂਰੀ ਖ਼ਬਰ ਇਥੇ ਪੜ੍ਹੋ)

RELATED ARTICLES

LEAVE A REPLY

Please enter your comment!
Please enter your name here

Most Popular

Recent Comments