December 11, 2022
(Ferozepur)
ਫਿਰੋਜ਼ਪੁਰ ਵਿੱਚ ਭਾਰਤ-ਪਾਕਿ ਸਰਹੱਦ ‘ਤੇ BSF ਨੂੰ ਵੱਡੀ ਕਾਮਯਾਬੀ ਮਿਲੀ ਹੈ। BSF ਵੱਲੋਂ ਸਰਹੱਦ ਪਾਰ ਤੋਂ ਆਏ ਹਥਿਆਰ ਬਰਾਮਦ ਕੀਤੇ ਗਏ ਹਨ। BSF ਦੇ ਬੀਓਪੀ ਸ਼ਮਸਕੇ ਨੇ ਦੋ AK-47, ਦੋ ਪਿਸਤੌਲ और 8 ਮੈਗਜ਼ੀਨ ਬਰਾਮਦ ਕੀਤੇ ਹਨ। ਇਹ ਸਾਰੇ ਹਥਿਆਰ ਮਿੱਟੀ ਦੇ ਹੇਠਾਂ ਦਬਾ ਕੇ ਰੱਖੇ ਗਏ ਸਨ।
BSF ਵੱਲੋਂ ਦੱਸਿਆ ਗਿਆ ਕਿ ਐਤਵਾਰ ਨੂੰ ਦੁਪਹਿਰ ਕਰੀਬ 12 ਵਜੇ ਕੰਡਿਆਲੀ ਤਾਰ ਦੇ ਨਜ਼ਦੀਕ ਸੁਰੱਖਿਆ ਬਲ ਵੱਲੋਂ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ। ਉਸੇ ਵਕਤ ਮਿੱਟੀ ‘ਚ ਕੁਝ ਸ਼ੱਕੀ ਪਾਏ ਜਾਣ ‘ਤੇ ਖੁਦਾਈ ਕਰਕੇ ਪੜਤਾਲ ਕੀਤੀ ਗਈ, ਤਾਂ ਨਸ਼ੇ ਦੀ ਇਹ ਖੇਪ ਬਰਾਮਦ ਹੋਈ।
ਲਗਾਤਾਰ ਜਾਰੀ ਹੈ ਹਥਿਆਰ ਤੇ ਨਸ਼ੇ ਦੀ ਸਪਲਾਈ
ਦੱਸ ਦਈਏ ਕਿ ਸਰਹੱਦ ਪਾਰ ਤੋਂ ਲਗਾਤਾਰ ਹਥਿਆਰਾਂ ਅਤੇ ਨਸ਼ੇ ਦੀ ਸਪਲਾਈ ਹੋ ਰਹੀ ਹੈ। ਇਸ ਵਿੱਚ ਵੱਡੇ ਪੱਧਰ ‘ਤੇ ਡਰੋਨ ਦਾ ਇਸਤੇਮਾਲ ਹੋ ਰਿਹਾ ਹੈ, ਜਿਸ ਨੂੰ BSF ਲਗਾਤਾਰ ਨਕਾਮ ਕਰਨ ਦਾ ਕੰਮ ਕਰ ਰਹੀ ਹੈ। ਪਿਛਲੇ ਇੱਕ ਮਹੀਨੇ ਵਿੱਚ BSF ਨੇ ਕਈ ਡਰੋਨ ਮਾਰ ਗਿਰਾਏ ਹਨ।
ਇੱਕ ਦਿਨ ਪਹਿਲਾਂ ਤਰਨਤਾਰਨ ‘ਚ RPG ਅਟੈਕ
ਜ਼ਿਕਰਯੋਗ ਹੈ ਕਿ ਫਾਜ਼ਿਲਕਾ ਵਿੱਚ BSF ਨੂੰ ਇਹ ਕਾਮਯਾਬੀ ਉਦੋਂ ਮਿਲੀ ਹੈ, ਜਦੋਂ ਠੀਕ ਇੱਕ ਦਿਨ ਪਹਿਲਾਂ ਤਰਨਤਾਰਨ ਵਿੱਚ ਦਹਿਸ਼ਤਗਰਦਾਂ ਨੇ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਉਂਦੇ ਹੋਏ RPG ਨਾਲ ਹਮਲਾ ਕੀਤਾ ਸੀ। ਹਾਲਾਂਕਿ RPG ਨਾ ਫਟਣ ਦੇ ਚਲਦੇ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ।