Home Agriculture ਦੂਜੇ ਰਾਜਾਂ ਤੋਂ ਕਣਕ ਲਿਆ ਕੇ ਪੰਜਾਬ 'ਚ ਵੇਚਣ ਦੀ ਕੋਸ਼ਿਸ਼ ਕਰ...

ਦੂਜੇ ਰਾਜਾਂ ਤੋਂ ਕਣਕ ਲਿਆ ਕੇ ਪੰਜਾਬ ‘ਚ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਤਿੰਨ ਫਰਮਾਂ ਵਿਰੁੱਧ ਪਰਚੇ

ਚੰਡੀਗੜ੍ਹ। ਦੂਜੇ ਰਾਜਾਂ ਤੋਂ ਕਣਕ ਲਿਆ ਕੇ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਵੇਚਣ ਦੀ ਕੋਸ਼ਿਸ਼ ਕਰ ਰਹੀਆਂ ਤਿੰਨ ਫਰਮਾਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਰਚੇ ਦਰਜ ਕਰਵਾ ਦਿੱਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਬਠਿੰਡਾ ਦੀ ਦਾਣਾ ਮੰਡੀ ਵਿੱਚ ਸਥਿਤ ਮੈਸ: ਬਾਬੂ ਰਾਮ ਅਸ਼ੋਕ ਕੁਮਾਰ ਅਤੇ ਲਕਸ਼ਮੀ ਆਇਲ ਮਿਲ ਦੀ ਫੜ ‘ਤੇ 8000 ਦੇ ਕਰੀਬ ਗੱਟੇ ਕਣਕ ਪਏ ਹੋਏ ਸਨ, ਜਿਸ ਤੇ ਉਥੇ ਮੋਜੂਦ ਲੇਬਰ ਤੋਂ ਪੁਛਗਿੱਛ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਇਹ ਕਣਕ ਉਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਘੱਟ ਭਾਅ ਤੇ ਖਰੀਦ ਕੇ ਲਿਆਂਦੀ ਗਈ ਹੈ ਅਤੇ ਇਥੇ ਐਮ.ਐਸ. ਪੀ. ਤੇ ਵੇਚੀ ਜਾਣੀ ਹੈ। ਇਸ ਤੋਂ ਇਲਾਵਾ ਇਨਾਂ ਦੋਵਾਂ ਫਰਮਾਂ ਦੇ ਗੁਦਾਮਾਂ ਤੋਂ 17000 ਗੱਟੇ ਕਣਕ ਬਰਾਮਦ ਕੀਤੇ ਗਏ।

ਆਸ਼ੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਫਿਰੋਜਪੁਰ ਜ਼ਿਲੇ ਦੀ ਬੁਗਾ ਮੰਡੀ ਵਿਚ ਸਥਿਤ ਕਿਸਨ ਟ੍ਰੇਨਿੰਗ ਕੰਪਨੀ ਦੇ ਫੜ ਤੋਂ ਵੀ 8000-9000 ਗੱਟੇ ਬਰਾਮਦ ਹੋਏ ਹਨ । ਉਨਾਂ ਕਿਹਾ ਕਿ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਫਰਮਾਂ ਵਿਰੁੱਧ ਪਰਚੇ ਦਰਜ ਕਰਵਾ ਦਿੱਤੇ ਗਏ ਹਨ। ਆਸ਼ੂ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਵੀ ਵਪਾਰੀ ਅਤੇ ਮੁਲਾਜਮ ਵਲੋਂ ਕਣਕ ਦੀ ਖਰੀਦ ਵਿਚ ਕੀਤੀ ਗਈ ਹੇਰਾਫੇਰੀ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਬੋਗਸ ਬਿਲਿੰਗ ਦੇ ਮਾਮਲਿਆੰ ਨੂੰ ਸਖਤੀ ਨਾਲ ਨਜਿੱਠਣ ਲਈ ਜੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ।

ਉਹਨਾਂ ਨੇ ਅੱਗੇ ਕਿਹਾ ਕਿ ਸੂਬੇ ਦੇ ਸਾਰੇ ਜ਼ਿਲ੍ਹਾ ਕੰਟਰੋਲਰਾਂ ਅਤੇ ਜ਼ਿਲਾ ਮੰਡੀ ਅਫਸਰਾਂ ਨੂੰ ਸਪੱਸ਼ਟ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਦੂਸਰੇ ਰਾਜਾਂ ਤੋਂ ਘਟ ਭਾਅ ਤੇ ਕਣਕ ਖਰੀਦ ਕੇ ਸੂਬੇ ਵਿਚ ਐਮ ਐਸ ਪੀ/ ਵੱਧ ਭਾਅ ਤੇ ਵੇਚਣ ਲਈ ਲਿਆਉਂਦੇ ਜਾ ਰਹੇ ਟਰੱਕ ਤੇ ਕੜੀ ਨਜਰ ਰੱਖੀ ਜਾਵੇ ਅਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਦੱਸਿਆ ਕਿ ਇਸ ਮੰਤਵ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਅਚਨਚੇਤ ਚੈਕਿੰਗ ਕਰਨਗੀਆਂ। ਜੇਕਰ ਕੋਈ ਵਿਅਕਤੀ ਦੂਜੇ ਰਾਜਾਂ ਤੋਂ ਘੱਟ ਭਾਅ ਤੇ ਖਰੀਦ ਕੇ ਲਿਆਂਦੀ ਕਣਕ ਨੂੰ ਸੂਬੇ ਵਿਚ ਲਿਆਉਂਦਾ ਹੈ ਤਾਂ ਉਸ ਨੂੰ ਉਤਰਨ ਨਾ ਦਿੱਤਾ ਜਾਵੇ ਅਤੇ ਦੂਸਰੇ ਰਾਜਾਂ ਤੋਂ ਆਉਣ ਵਾਲੀਆਂ ਸੜਕਾਂ ਤੇ ਪੁਲਿਸ ਦੇ ਵਿਸ਼ੇਸ਼ ਨਾਕੇ ਸਥਾਪਤ ਕੀਤੇ ਜਾਣਗੇ ਤਾਂ ਜੋ ਦੂਜੇ ਰਾਜਾਂ ਤੋਂ ਘੱਟ ਭਾਅ ਤੇ ਕਣਕ ਖਰੀਦ ਕੇ ਲਿਆਉਣ ਵਾਲੇ ਟਰੱਕਾਂ ਨੂੰ ਰੋਕਿਆ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments