Home Agriculture DAP 'ਚ ਵਾਧਾ ਕੇਂਦਰ ਦਾ ਇੱਕ ਹੋਰ ਕਿਸਾਨ ਵਿਰੋਧੀ ਫ਼ੈਸਲਾ: ਰੰਧਾਵਾ

DAP ‘ਚ ਵਾਧਾ ਕੇਂਦਰ ਦਾ ਇੱਕ ਹੋਰ ਕਿਸਾਨ ਵਿਰੋਧੀ ਫ਼ੈਸਲਾ: ਰੰਧਾਵਾ

ਚੰਡੀਗੜ੍ਹ। ਦੇਸ਼ ਦਾ ਅੰਨਦਾਤਾ ਇਸ ਵੇਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਾਜਧਾਨੀ ਦੀਆਂ ਸਰਹੱਦਾਂ ‘ਤੇ ਡਟਿਆ ਹੋਇਆ ਹੈ। ਪਰ ਇਸ ਵਿਚਾਲੇ ਕਿਸਾਨਾਂ ਨਾਲ ਸਬੰਧਤ ਕੋਈ ਨਾ ਕੋਈ ਮੁੱਦਾ ਆਏ ਦਿਨ ਸੁਰਖੀਆਂ ‘ਚ ਰਹਿੰਦਾ ਹੈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਸੂਬਾ ਸਰਕਾਰ ‘ਚ ਰੇੜਕਾ ਬਣਿਆ ਹੋਇਆ ਹੈ।

ਇਸ ਵਾਰ ਮਸਲਾ IFFCO ਵੱਲੋਂ DAP ਖਾਦ ਦੇ ਰੇਟਾਂ ‘ਚ ਕੀਤੇ ਗਏ ਵਾਧੇ ਦਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ DAP ‘ਚ ਪ੍ਰਤੀ ਕੁਇੰਟਲ 1400 ਰੁਪਏ ਦੇ ਵਾਧੇ ਨੁੰ ਕੇਂਦਰ ਸਰਕਾਰ ਦਾ ਇੱਕ ਹੋਰ ਕਿਸਾਨ ਵਿਰੋਧੀ ਕਾਰਨਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੀ.ਏ.ਪੀ. ਦੀ 50 ਕਿਲੋ ਦੀ ਬੋਰੀ ਜਿਸ ਦਾ ਭਾਅ ਪਹਿਲਾ 1200 ਰੁਪਏ ਸੀ, ਹੁਣ 1900 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਪ੍ਰਤੀ ਕੁਇੰਟਲ 1400 ਰੁਪਏ ਵਾਧਾ ਕੀਤਾ ਗਿਆ ਹੈ। ਪ੍ਰੈੱਸ ਨੂੰ ਜਾਰੀ ਆਪਣੇ ਬਿਆਨ ‘ਚ ਰੰਧਾਵਾ ਨੇ ਇਸ ਵਾਧੇ ਨੂੰ ਪੂਰੀ ਤਰ੍ਹਾਂ ਬੇਤੁਕਾ ਤੇ ਤਾਨਾਸ਼ਾਹੀ ਫੈਸਲਾ ਦੱਸਿਆ ਅਤੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕੀਤਾ ਇਹ ਵਾਧਾ ਕਿਸਾਨਾਂ ਲਈ ਬੇਹੱਦ ਖ਼ਤਰਨਾਕ ਹੈ।

‘PM ਨੇ ਜ਼ਖਮਾਂ ‘ਤੇ ਲੂਣ ਛਿੜਕਿਆ’

ਸੁਖਜਿੰਦਰ ਰੰਧਾਵਾ ਨੇ ਇਸਦੇ ਲਈ ਸਿੱਧੇ ਪ੍ਰਧਾਨ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਪਹਿਲਾਂ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਪਣੇ ਘਰ-ਖੇਤ ਛੱਡ ਕੇ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹਨ, ਉਹਨਾਂ ਲਈ ਇਹ ਫ਼ੈਸਲਾ ਜ਼ਖਮਾਂ ‘ਤੇ ਲੂਣ ਛਿੜਕਣ ਬਰਾਬਰ ਹੈ। ਉਹਨਾਂ ਕੇਂਦਰ ਸਰਕਾਰ ਨੂੰ ਇਹ ਫ਼ੈਸਲਾ ਵਾਪਸ ਲੈਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਫ਼ੈਸਲਾ ਵਾਪਸ ਨਾ ਹੋਇਆ, ਤਾਂ ਚੋਣਾਂ ‘ਚ ਇਸਦਾ ਨਤੀਜਾ ਭੁਗਤਣਾ ਪਏਗਾ।

IFFCO ਦਾ ‘ਯੂ-ਟਰਨ’ !

ਸੁਖਜਿੰਦਰ ਰੰਧਾਵਾ ਦੀ ਹੀ ਤਰ੍ਹਾਂ ਹੋਰ ਵੀ ਕਈ ਸਿਆਸੀ ਆਗੂਆਂ ਸਣੇ ਕਿਸਾਨਾਂ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ। ਇਸ ਤੋਂ ਬਾਅਦ IFFCO ਵੱਲੋਂ ਬਿਆਨ ਜਾਰੀ ਕਰ ਇਹ ਕਿਹਾ ਗਿਆ ਕਿ ਨਵੇਂ ਰੇਟ ਸਿਰਫ਼ ਬੋਰੀਆਂ ‘ਤੇ ਲਿਖਣ ਲਈ ਹਨ, ਕਿਸਾਨਾਂ ਨੂੰ ਪੁਰਾਣੇ ਰੇਟ ‘ਤੇ DAP ਖਾਦ ਵੇਚੀ ਜਾਵੇਗੀ।

 

RELATED ARTICLES

LEAVE A REPLY

Please enter your comment!
Please enter your name here

Most Popular

Recent Comments