Home Nation ਚੰਡੀਗੜ੍ਹ ਦੀ ਇਸ ਕੁੜੀ ਦੀ ਪੂਰੇ ਵਿਸ਼ਵ 'ਚ ਹੋ ਰਹੀ ਚਰਚਾ...ਪੜ੍ਹੋ ਕਿਉਂ...

ਚੰਡੀਗੜ੍ਹ ਦੀ ਇਸ ਕੁੜੀ ਦੀ ਪੂਰੇ ਵਿਸ਼ਵ ‘ਚ ਹੋ ਰਹੀ ਚਰਚਾ…ਪੜ੍ਹੋ ਕਿਉਂ ?

ਬਿਓਰੋ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇੱਕ ਖਿਡਾਰਨ ਦਾ ਨਾੰਅ ਅੱਜ ਸੁਰਖੀਆਂ ‘ਚ ਹੈ। ਇਹ ਨਾੰਅ ਹੈ ਚੰਡੀਗੜ੍ਹ ਦੀ ਕੁੜੀ ਹਰਲੀਨ ਦਿਓਲ ਦਾ, ਜਿਸਨੇ ਇੰਗਲੈਂਡ ਖਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਹੀ ਮੈਚ ‘ਚ ਇੱਕ ਸ਼ਾਨਦਾਰ ਕੈਚ ਨਾਲ ਹਰ ਕਿਸੇ ਨੂੰ ਤਾਰੀਫ਼ ਕਰਨ ਲਈ ਮਜਬੂਰ ਕਰ ਦਿੱਤਾ।

ਹਰਲੀਨ ਨੇ ਬਾਊਂਡਰੀ ‘ਤੇ Dive ਮਾਰ ਕੇ ਜਿਸ ਅੰਦਾਜ਼ ‘ਚ ਇਹ ਕੈਚ ਫੜਿਆ, ਉਸ ਨੂੰ ਵੇਖ ਕੇ ਭਾਰਤ ਨਾਲ ਮੁਕਾਬਲਾ ਕਰਨ ਵਾਲੀ ਇੰਗਲੈਂਡ ਦੀ ਟੀਮ ਵੀ ਹੈਰਾਨ ਰਹਿ ਗਈ। England Cricket ਦੇ ਆਫੀਸ਼ੀਅਲ ਟਵਿਟਰ ਹੈਂਡਲ ਤੋਂ ਹਰਲੀਨ ਦੀ ਤਾਰੀਫ਼ ਕਰਦਿਆਂ ਟਵੀਟ ਕੀਤਾ ਗਿਆ ਹੈ।

ਹਰਲੀਨ ਦੇ ਇਸ ਸ਼ਾਨਦਾਰ ਕੈਚ ਦੇ ਚਲਦੇ ਉਸਨੂੰ ਸੋਸ਼ਲ ਮੀਡੀਆ ‘ਤੇ ਖੂਬ ਤਾਰੀਫ ਮਿਲ ਰਹੀ ਹੈ ਅਤੇ Superwoman ਦਾ ਖਿਤਾਬ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਹਰਲੀਨ ਦਾ ਹੌਂਸਲਾ ਵਧਾਇਆ ਹੈ। ਪੀਐੱਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਹਰਲੀਨ ਦੀ ਤਾਰੀਫ਼ ‘ਚ ਪੋਸਟ ਕਰਦਿਆਂ ਲਿਖਿਆ ਗਿਆ ਹੈ:- “ਅਸਧਾਰਣ।”

Image

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਹਰਲੀਨ ਦਿਓਲ ਦੇ ਹੁਨਰ ਦੀ ਤਾਰੀਫ ਕੀਤੀ ਹੈ। ਉਹਨਾਂ ਟਵੀਟ ਕਰਕੇ ਕਿਹਾ ਕਿ ਹਰਲੀਨ ਨੇ ਅਰਬਾਂ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਨੂੰ ਇੱਕ ਲੰਮੇ ਵਕਤ ਤੱਕ ਯਾਦ ਕੀਤਾ ਜਾਵੇਗਾ।

ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਤਾਂ ਹਰਲੀਨ ਦੇ ਇਸ ਕੈਚ ਨੂੰ Catch of the year ਦਾ ਖਿਤਾਬ ਤੱਕ ਦੇ ਦਿੱਤਾ।

ਸਪਿਨਰ ਹਰਭਜਨ ਸਿੰਘ ਨੇ ਵੀ ਹਰਲੀਨ ਦਿਓਲ ਦੀ ਤਾਰੀਫ ਕਰਦਿਆਂ ਹੋਰ ਅੱਗੇ ਵਧਣ ਦਾ ਖੂਬਸੂਰਤ ਮੈਸੇਜ ਦਿੱਤਾ ਹੈ।

ਕੈਚ ਦੀ ਚਰਚਾ, ਪਰ ਮੈਚ ਹਾਰੀ ਭਾਰਤੀ ਟੀਮ

ਭਾਰਤ ਬਨਾਮ ਇੰਗਲੈਂਡ ਦਾ ਇਹ ਮੁਕਾਬਲਾ ਮੀਂਹ ਦੀ ਭੇਂਟ ਚੜ੍ਹ ਗਿਆ। ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹਏ 7 ਵਿਕਟਾਂ ਦੇ ਨੁਕਸਾਨ ‘ਤੇ 177 ਦੌੜਾਂ ਬਣਾਈਆਂ ਸਨ। 178 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ ਭਾਰਤੀ ਟੀਮ ਨੇ 8.4 ਓਵਰਾਂ ‘ਚ 3 ਵਿਕਟਾਂ ਗੁਆ ਕੇ 54 ਦੌੜਾਂ ਹੀ ਬਣਾਈਆਂ ਸਨ ਕਿ ਅਚਾਨਕ ਮੀਂਹ ਆ ਗਿਆ ਅਤੇ ਮੈਚ ਨੂੰ ਵਿਚਾਲੇ ਹੀ ਰੋਕਣਾ ਪਿਆ। ਇਸਦੇ ਚਲਦੇ DLS ਦੇ ਤਹਿਤ ਇੰਗਲੈਂਡ ਨੂੰ ਵਿਨਰ ਐਲਾਨ ਦਿੱਤਾ ਗਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments