ਨਵੀਂ ਦਿੱਲੀ। CBSE ਨੇ ਆਖਿਰਕਾਰ 12ਵੀਂ ਦੇ ਰਿਜ਼ਲਟ ਦਾ ਫਾਰਮੂਲਾ ਤਿਆਰ ਕਰ ਲਿਆ ਹੈ। ਬੁੱਧਵਾਰ ਨੂੰ ਸਰਕਾਰ ਨੇ ਸੁਪਰੀਮ ਕੋਰਟ ‘ਚ ਇਸਦੀ ਜਾਣਕਾਰੀ ਦਿੱਤੀ। ਬੋਰਡ ਵੱਲੋਂ ਤੈਅ ਕੀਤੇ Criteria ਮੁਤਾਬਕ, 10ਵੀਂ ਅਤੇ 11ਵੀਂ ਦੇ ਫਾਈਨਲ ਨਤੀਜੇ ਅਤੇ 12ਵੀਂ ਦੇ ਪ੍ਰੀ-ਬੋਰਡ ਦੇ ਅਧਾਰ ‘ਤੇ ਨਤੀਜੇ ਤੈਅ ਕੀਤੇ ਜਾਣਗੇ।
ਇਹ ਹੋਵੇਗਾ ਫਾਰਮੂਲਾ
CBSE ਵੱਲੋਂ ਨਤੀਜੇ 30:30:40 ਦੇ ਫਾਰਮੂਲੇ ਤਹਿਤ ਤੈਅ ਕੀਤੇ ਜਾਣਗੇ। ਇਸਦੇ ਤਹਿਤ 10ਵੀਂ ਅਤੇ 11ਵੀਂ ਦੇ ਨਤੀਜਿਆਂ ਨੂੰ 30-30 ਫ਼ੀਸਦ Weightage ਦਿੱਤੀ ਜਾਵੇਗੀ, ਜਦਕਿ 12ਵੀਂ ਦੇ ਪ੍ਰੀ-ਬੋਰਡ ਐਗਜ਼ਾਮ ਨੂੰ 40 ਫ਼ੀਸਦ Weightage ਦਿੱਤੀ ਜਾਵੇਗੀ। 10ਵੀਂ ਦੇ ਜਿਹਨਾਂ 3 ਵਿਸ਼ਿਆਂ ‘ਚ ਵਿਦਿਆਰਥੀਆਂ ਦੇ ਸਭ ਤੋਂ ਵੱਧ ਨੰਬਰ ਹੋਣਗੇ, ਉਹਨਾਂ ਦੇ ਨੰਬਰ ਜੋੜੇ ਜਾਣਗੇ। ਇਸ ਤੋਂ ਇਲਾਵਾ 11ਵੀਂ ਦੇ ਸਾਰੇ ਵਿਸ਼ਿਆਂ ਦੇ ਔਸਤ ਨੰਬਰ ਜੋੜੇ ਜਾਣਗੇ। ਜਦਕਿ 12ਵੀਂ ਦੇ ਟਰਮਿਨਲ, ਯੂਨਿਟ ਅਤੇ ਪ੍ਰੈਕਟੀਕਲ ਐਗਜ਼ਾਮ ਦੇ ਅਧਾਰ ‘ਤੇ ਰਿਜ਼ਲਟ ਤੈਅ ਕੀਤਾ ਜਾਵੇਗਾ।
31 ਜੁਲਾਈ ਤੱਕ ਆਉਣਗੇ ਨਤੀਜੇ
ਸੁਪਰੀਮ ਕੋਰਟ ‘ਚ ਸੁਣਵਾਈ ਦੇ ਦੌਰਾਨ ਬੋਰਡ ਨੇ ਕਿਹਾ ਕਿ 31 ਜੁਲਾਈ ਤੱਕ ਵਿਦਿਆਰਥੀਆਂ ਦੇ ਨਤੀਜੇ ਜਾਰੀ ਕਰ ਦਿੱਤੇ ਜਾਣਗੇ। ਇਸਦੇ ਨਾਲ ਹੀ ਬੋਰਡ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਵਿਦਿਆਰਥੀ ਤੈਅ Criteria ਦੇ ਹਿਸਾਬ ਨਾਲ ਜਾਰੀ ਰਿਜ਼ਲਟ ਤੋਂ ਸੰਤੁਸ਼ਟ ਨਹੀਂ ਹੁੰਦਾ, ਤਾਂ ਉਸ ਕੋਲ ਹਾਲਾਤ ਠੀਕ ਹੋਣ ‘ਤੇ ਪ੍ਰੀਖਿਆ ਦੇਣ ਦਾ ਵਿਕਲਪ ਹੋਵੇਗਾ।
PM ਨੇ ਕੀਤਾ ਸੀ ਪ੍ਰੀਖਿਆ ਰੱਦ ਕਰਨ ਦਾ ਐਲਾਨ
ਕੋਰੋਨਾ ਦੇ ਚਲਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਕ ਜੂਨ ਨੂੰ CBSE ਦੀ 12ਵੀਂ ਦੀ ਪ੍ਰੀਖਿਆ ਰੱਦ ਕੀਤੇ ਜਾਣ ਦਾ ਐਲਾਨ ਕੀਤਾ ਸੀ, ਜਿਸਦੇ ਬਾਅਦ ਤੋਂ ਹੀ ਰਿਜ਼ਲਟ ਨੂੰ ਲੈ ਕੇ ਵਿਦਿਆਰਥੀ ਸ਼ਸ਼ੋਪੰਜ ‘ਚ ਸਨ। ਇਸੇ ਵਿਚਾਲੇ ਬੋਰਡ ਵੱਲੋਂ ਨਤੀਜੇ ਤੈਅ ਕਰਨ ਲਈ ਇੱਕ 9-ਮੈਂਬਰੀ ਪੈਨਲ ਦਾ ਗਠਨ ਕੀਤਾ ਗਿਆ, ਜਿਸਨੇ ਹੁਣ 30:30:40 ਦਾ ਇਹ ਫਾਰਮੂਲਾ ਤਿਆਰ ਕੀਤਾ ਹੈ।