Home Election 2022 ਲਈ ਕੇਜਰੀਵਾਲ ਦਾ ਐਲਾਨ, "ਪੰਜਾਬ 'ਚ 'ਆਪ' ਦਾ CM ਚਿਹਰਾ ਸਿੱਖ...

2022 ਲਈ ਕੇਜਰੀਵਾਲ ਦਾ ਐਲਾਨ, “ਪੰਜਾਬ ‘ਚ ‘ਆਪ’ ਦਾ CM ਚਿਹਰਾ ਸਿੱਖ ਸਮਾਜ ਤੋਂ ਹੋਵੇਗਾ”

ਬਿਓਰੋ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ‘ਚ ਇਸ ਵਾਰ ਆਮ ਆਦਮੀ ਪਾਰਟੀ ਕੋਈ ਸਿਆਸੀ ਭੁੱਲ ਕਰਨ ਦੇ ਮੂਡ ‘ਚ ਨਹੀਂ। ਪਿਛਲੀਆਂ ਚੋਣਾਂ ਦੇ ਨਤੀਜਿਆਂ ਤੋਂ ਸਬਕ ਲੈਂਦੇ ਹੋਏ ਪਾਰਟੀ ਇਸ ਵਾਰ CM ਚਿਹਰੇ ਦੇ ਨਾਲ ਮੈਦਾਨ ‘ਚ ਉਤਰਨ ਦੀ ਤਿਆਰੀ ‘ਚ ਹੈ। ਹਾਲਾਂਕਿ ਪਾਰਟੀ ਦਾ CM ਉਮੀਦਵਾਰ ਕੌਣ ਹੋਵੇਗਾ, ਇਹ ਫਿਲਹਾਲ ਤੈਅ ਨਹੀਂ ਹੈ। ਪਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣਾ ਏਜੰਡਾ ਪੰਜਾਬ ਦੇ ਸਾਹਮਣੇ ਰੱਖ ਦਿੱਤਾ ਹੈ।

ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ‘ਚ ਮੁੱਖ ਮੰਤਰੀ ਦਾ ਚਿਹਰਾ ਸਿੱਖ ਸਮਾਜ ਤੋਂ ਹੋਵੇਗਾ। ਉਹਨਾਂ ਕਿਹਾ, “ਪੰਜਾਬ ‘ਚ ਮੁੱਖ ਮੰਤਰੀ ਦੇ ਅਹੁਦੇ ‘ਤੇ ਸਿੱਖ ਸਮਾਜ ਦਾ ਹੀ ਹੱਕ ਹੈ ਅਤੇ ਇਹ ਹੱਕ ਅਸੀਂ ਉਹਨਾਂ ਤੋਂ ਨਹੀਂ ਖੋਹ ਸਕਦੇ।” ਉਹਨਾਂ ਕਿਹਾ ਕਿ ਪਾਰਟੀ ਇਸ ‘ਤੇ ਮੰਥਨ ਕਰ ਰਹੀ ਹੈ ਕਿ CM ਚਿਹਰਾ ਕੌਣ ਹੋਵੇਗਾ, ਪਰ ਜੋ ਵੀ ਹੋਵੇਗਾ, ਉਸ ‘ਤੇ ਹਰ ਕੋਈ ਮਾਣ ਮਹਿਸੂਸ ਕਰੇਗਾ।

ਅਸੀਂ ਸਿੱਧੂ ਦਾ ਸਨਮਾਨ ਕਰਦੇ ਹਾਂ- ਕੇਜਰੀਵਾਲ

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ‘ਆਪ’ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ‘ਤੇ ਕੇਜਰੀਵਾਲ ਨੇ ਕਿਹਾ, “ਉਹ ਇੱਕ ਸੀਨੀਅਰ ਕਾਂਗਰਸੀ ਆਗੂ ਹਨ, ਉਹਨਾਂ ਦੇ ਬਾਰੇ ਅਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ।”

ਸਾਨੂੰ ਇੱਕ ਮੌਕਾ ਦਿਓ- ਕੇਜਰੀਵਾਲ

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ, “ਹੁਣ ਤੱਕ ਤੁਸੀਂ ਤਿੰਨ ਪਾਰਟੀਆਂ ਨੂੰ ਅਣਗਿਣਤ ਮੌਕੇ ਦਿੱਤੇ ਹਨ, ਜਿਹਨਾਂ ਨੇ ਕੁਝ ਵੀ ਨਹੀਂ ਬਦਲਿਆ। ਹੁਣ ਇੱਕ ਮੌਕਾ ਸਾਨੂੰ ਦੇ ਕੇ ਵੇਖੋ, ਅਸੀਂ ਪੰਜਾਬ ਦੀ ਦਸ਼ਾ ਤੇ ਦਿਸ਼ਾ ਦੋਵੇਂ ਬਦਲ ਦਵਾਂਗੇ।”

ਕਾਂਗਰਸ ਦੇ ਕਲੇਸ਼ ਦੇ ਬਹਾਨੇ ਵੀ ਘੇਰਿਆ

ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ‘ਚ ਚੱਲ ਰਹੇ ਕਲੇਸ਼ ਨੂੰ ਲੈ ਕੇ ਵੀ ਕੈਪਟਨ ਸਰਕਾਰ ਨੂੰ ਘੇਰਿਆ। ਕੇਜਰੀਵਾਲ ਨੇ ਕਿਹਾ, “ਜਨਤਾ ਕੋਰੋਨਾ ਨਾਲ ਬੇਹਾਲ ਹੈ, ਸੋਚ ਰਹੀ ਹੈ ਕਿ ਸਰਕਾਰ ਸਾਡੀ ਮਦਦ ਕਰੇਗੀ। ਪਰ ਕਾਂਗਰਸ ਦੇ ਆਗੂ ਆਪਸ ‘ਚ ਕੁਰਸੀ ਲਈ ਕੁੱਤੇ-ਬਿੱਲੀਆਂ ਵਾਂਗ ਲੜ ਰਹੇ ਹਨ।”

ਹਰਿਮੰਦਿਰ ਸਾਹਿਬ ਵੀ ਹੋਏ ਨਤਮਸਤਕ

ਇਸ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚਣ ‘ਤੇ ਅਰਵਿੰਦ ਕੇਜਰੀਵਾਲ ਨੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਵੀ ਮੱਥਾ ਟੇਕਿਆ। ਇਸ ਦੌਰਾਨ ‘ਆਪ’ ‘ਚ ਸ਼ਾਮਲ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਸਣੇ ਪੰਜਾਬ ਇਕਾਈ ਦੀ ਤਮਾਮ ਲੀਡਰਸ਼ਿਪ ਉਹਨਾਂ ਦੇ ਨਾਲ ਮੌਜੂਦ ਰਹੀ।

ਦੁਰਗਿਆਣਾ ਮੰਦਰ ਵੀ ਟੇਕਿਆ ਮੱਥਾ

ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੁਰਗਿਆਣਾ ਮੰਦਰ ਵੀ ਗਏ ਅਤੇ ਮਾਤਾ ਰਾਣੀ ਦੇ ਚਰਨਾਂ ‘ਚ ਨਤਮਸਤਕ ਹੋਏ।

RELATED ARTICLES

LEAVE A REPLY

Please enter your comment!
Please enter your name here

Most Popular

Recent Comments