Home Nation ਕਿਸਾਨ ਦਾ ਪੁੱਤਰ ਟੋਕਿਓ ਓਲੰਪਿਕਸ 'ਚ ਰੋਸ਼ਨ ਕਰੇਗਾ ਪੰਜਾਬ ਦਾ ਨਾੰਅ!

ਕਿਸਾਨ ਦਾ ਪੁੱਤਰ ਟੋਕਿਓ ਓਲੰਪਿਕਸ ‘ਚ ਰੋਸ਼ਨ ਕਰੇਗਾ ਪੰਜਾਬ ਦਾ ਨਾੰਅ!

ਬਿਓਰੋ। ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਟੋਕਿਓ ਓਲੰਪਿਕਸ ਲਈ ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਕੁਆਲੀਫਾਈ ਕਰ ਲਿਆ ਹੈ। ਮੋਗਾ ਦੇ ਰਹਿਣ ਵਾਲੇ ਸ਼ੌਟਪੁਟ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਨੇ ਨਵਾਂ ਕੌਮੀ ਰਿਕਾਰਡ ਬਣਾ ਕੇ ਟੋਕਿਓ ਓਲੰਪਿਕ ਦੀ ਟਿਕਟ ਕਟਾਈ ਹੈ। 26 ਸਾਲਾ ਤੂਰ ਨੇ ਇੰਡੀਅਨ ਗ੍ਰਾਂ ਪ੍ਰਿਕਸ ‘ਚ 21.49 ਮੀਟਰ ਦੀ ਦੂਰੀ ਤੈਅ ਕਰਦੇ ਹੋਏ ਇਹ ਉਪਲਬਧੀ ਹਾਸਲ ਕੀਤੀ।

ਆਪਣਾ ਰਿਕਾਰਡ ਤੋੜਿਆ, ਬਣੇ ਏਸ਼ੀਆਈ ਚੈਂਪੀਅਨ

ਤੇਜਿੰਦਰਪਾਲ ਤੂਰ ਨੇ ਓਲੰਪਿਕ ਲਈ ਤੈਅ ਮਾਰਕ(21.10 ਮੀਟਰ) ਤੋਂ ਵੀ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ। ਉਹਨਾਂ ਨੇ 2019 ‘ਚ ਬਣਾਇਆ ਆਪਣਾ ਹੀ ਰਿਕਾਰਡ(20.92 ਮੀਟਰ) ਤੋੜ ਦਿੱਤਾ। ਇਸਦੇ ਨਾਲ ਹੀ ਉਹਨਾਂ ਨੇ 2009 ‘ਚ ਸਾਊਦੀ ਅਰਬ ਦੇ ਸੁਲਤਾਨ ਅਬਦੁਲਮਜੀਦ ਅਲ-ਹੇਬਸ਼ੀ ਵੱਲੋਂ ਬਣਾਏ ਗਏ 21.13 ਮੀਟਰ ਦੇ ਏਸ਼ੀਆਈ ਰਿਕਾਰਡ ਨੂੰ ਵੀ ਤੋੜ ਦਿੱਤਾ।

ਮੁੱਖ ਮੰਤਰੀ ਨੇ ਦਿੱਤੀਆਂ ਸ਼ੁਭਕਾਮਨਾਵਾਂ

ਤੂਰ ਦੀ ਇਸ ਉਪਲਬਧੀ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ। ਨਾਲ ਹੀ ਟੋਕਿਓ ਓਲੰਪਿਕਸ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਸੁਖਬੀਰ ਬਾਦਲ ਨੇ ਵੀ ਦਿੱਤੀ ਵਧਾਈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਤੇਜਿੰਦਰਪਾਲ ਸਿੰਘ ਤੂਰ ਨੂੰ ਆਪਣਾ ਹੀ ਰਿਕਾਰਡ ਤੋੜਨ ‘ਤੇ ਵਧਾਈ ਦਿੱਤੀ ਹੈ। ਨਾਲ ਹੀ ਟੋਕਿਓ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਕ੍ਰਿਕਟਰ ਤੋਂ ਸ਼ੌਟਪੁਟਰ ਬਣਿਆ ਤੂਰ

ਮੋਗਾ ਦੇ ਖੋਸਾ ਪਾਂਡੋ ਪਿੰਡ ‘ਚ ਜਨਮੇ ਤੇਜਿੰਦਰਪਾਲ ਸਿੰਘ ਤੂਰ ਇੱਕ ਕਿਸਾਨ ਪਰਿਵਾਰ ਨਾਲ ਤਾਲੁੱਕ ਰਖਦੇ ਹਨ। ਆਪਣੇ ਪਿਤਾ ਦੇ ਕਹਿਣ ‘ਤੇ ਕ੍ਰਿਕਟਰ ਤੋਂ ਸ਼ੌਟਪੁਟਰ ਬਣੇ ਤੂਰ 2018 ‘ਚ ਹੋਏ ਜਕਾਰਤਾ ਏਸ਼ੀਅਨ ਗੇਮਸ ‘ਚ ਗੋਲਡ ਮੈਡਲ ਆਪਣੇ ਨਾੰਅ ਕਰ ਚੁੱਕੇ ਹਨ। ਇਸ ਤੋਂ ਇਲਾਵਾ 2017 ‘ਚ ਭੁਵਨੇਸ਼ਵਰ ‘ਚ ਹੋਈ ਏਸ਼ੀਅਨ ਚੈਂਪੀਅਨਸ਼ਿਪ ‘ਚ ਸਿਲਵਰ ਅਤੇ 2019 ‘ਚ ਦੋਹਾ ‘ਚ ਹੋਈ ਏਸ਼ੀਅਨ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਹਾਸਲ ਕਰ ਚੁੱਕਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments