Home Election ਪੰਜਾਬ 'ਚ ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ IPS ਅਫ਼ਸਰ ਕੁੰਵਰ ਵਿਜੇ ਪ੍ਰਤਾਪ...

ਪੰਜਾਬ ‘ਚ ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ IPS ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੰਘ ‘ਆਪ’ ‘ਚ ਸ਼ਾਮਲ

ਬਿਓਰੋ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਇੱਕ ਅਜਿਹੇ ਸ਼ਖਸ ਦੀ ਐਂਟਰੀ ਹੋ ਚੁੱਕੀ ਹੈ, ਜੋ ਇੱਕ ਅਫ਼ਸਰ ਰਹਿੰਦਿਆਂ ਲਗਾਤਾਰ ਸਿਆਸਤ ਦਾ ਸ਼ਿਕਾਰ ਹੁੰਦਾ ਰਿਹਾ। ਇਥੋਂ ਤੱਕ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਉਹਨਾਂ ਦੀ ਜਾਂਚ ‘ਤੇ ਸਵਾਲ ਚੁੱਕਦੇ ਹੋਏ ਸਿਆਸੀ ਪੱਖਪਾਤ ਦੇ ਇਲਜ਼ਾਮ ਲਾਏ ਸਨ। ਗੱਲ ਕਰ ਰਹੇ ਹਾਂ ਸਾਬਕਾ IPS ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ, ਜਿਹਨਾਂ ਨੇ ਹੁਣ ‘ਆਪ’ ਦਾ ‘ਝਾੜੂ’ ਫੜ ਲਿਆ ਹੈ।

Image

ਅੰਮ੍ਰਿਤਸਰ ਪਹੁੰਚੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ। ਕੇਜਰੀਵਾਲ ਨੇ ਕਿਹਾ, “ਕੁੰਵਰ ਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ, ਵਿਰੋਧੀ ਵੀ ਇਹਨਾਂ ਦੀ ਇਮਾਨਦਾਰੀ ਦੀ ਸਹੁੰ ਖਾਂਦੇ ਹਨ। ਲਿਹਾਜ਼ਾ ਇਹ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਉਹ ਹੁਣ ‘ਆਪ’ ‘ਚ ਸ਼ਾਮਲ ਹੋ ਗਏ ਹਨ।”

ਸਾਡੀ ਸਰਕਾਰ ਆਉਣ ‘ਤੇ ਮਿਲੇਗਾ ਇਨਸਾਫ਼- ਕੇਜਰੀਵਾਲ

ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ, “ਕੁੰਵਰ ਵਿਜੇ ਪ੍ਰਤਾਪ ਨੇ ਬਰਗਾੜੀ ਕਾਂਡ ‘ਚ ਇਨਸਾਫ਼ ਦਵਾਉਣ ਲਈ ਕਾਫੀ ਸੰਘਰਸ਼ ਕੀਤਾ ਅਤੇ ਪੰਜਾਬ ਨੂੰ ਇਨਸਾਫ਼ ਦਵਾਉਣ ਦੀ ਕੋਸ਼ਿਸ਼ ਕੀਤੀ, ਪਰ ਸਿਸਟਮ ਹੀ ਇਹਨਾਂ ਦੇ ਖਿਲਾਫ਼ ਹੋ ਗਿਆ। ਇਸੇ ਲਈ ਉਹਨਾਂ ਨੇ ਅਸਤੀਫ਼ਾ ਦੇ ਦਿੱਤਾ।” ਕੇਜਰੀਵਾਲ ਨੇ ਕਿਹਾ ਕਿ ਸੀਨੀਅਰ IPS ਅਫ਼ਸਰ ਦੀ ਨੌਕਰੀ ਛੱਡਣਾ ਕੋਈ ਖੇਡ ਨਹੀਂ। ਉਹਨਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ ਅਤੇ ਬੇਅਦਬੀ ਦਾ ਮਾਸਟਰਮਾਈਂਡ ਸਲਾਖਾਂ ਪਿੱਛੇ ਹੋਵੇਗਾ।

ਅਸੀਂ ਰਾਜਨੀਤੀ ਦੀ ਪਰੀਭਾਸ਼ਾ ਬਦਲ ਦੇਣੀ- ਕੁੰਵਰ

‘ਆਪ’ ‘ਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਨਵੀਂ ਸ਼ੁਰੂਆਤ ਜ਼ਰੀਏ ਉਹ ਸਿਆਸਤ ਦੀ ਪਰੀਭਾਸ਼ਾ ਬਦਲ ਦੇਣਗੇ। ਬੇਅਦਬੀ ਕਾਂਡ ‘ਚ ਜਾਂਚ ਨੂੰ ਲੈ ਕੇ ਵੀ ਉਹਨਾਂ ਸਵਾਲ ਚੁੱਕੇ ਅਤੇ ਕਿਹਾ ਕਿ ਜਾਂਚ ਰਿਪੋਰਟ ਫ਼ਰੀਦਕੋਟ ਪਈ ਸੀ, ਪਰ ਆਦੇਸ਼ ਚੰਡੀਗੜ੍ਹ ਤੋਂ ਜਾਰੀ ਕੀਤੇ ਜਾ ਰਹੇ ਸਨ। ਉਹਨਾਂ ਕਿਹਾ ਕਿ ਜਦੋਂ ਗੁਨਾਹਾਂ ਦੇ ਹਿਸਾਬ ਦਾ ਸਮਾਂ ਆਇਆ, ਤਾਂ ਜਾਂਚ ਨੂੰ ਰੱਦ ਕਰਵਾ ਦਿੱਤਾ ਗਿਆ।

ਪੰਜਾਬ ਨੂੰ ਸਿਰਫ਼ ‘ਆਪ’ ਤੋਂ ਉਮੀਦ- ਸਿਸੋਦੀਆ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਕੁੰਵਰ ਦਾ ਪਾਰਟੀ ‘ਚ ਸਵਾਗਤ ਕੀਤਾ। ਆਪਣੇ ਟਵੀਟ ‘ਚ ਉਹਨਾਂ ਲਿਖਿਆ, “ਕੁੰਵਰ ਵਿਜੇ ਪ੍ਰਤਾਪ ਵਰਗੇ ਇਮਾਨਦਾਰ ਅਤੇ ਨਿਡਰ ਅਫ਼ਸਰ ਦਾ ‘ਆਪ’ ‘ਚ ਸ਼ਾਮਲ ਹੋਣਾ ਦੱਸਦਾ ਹੈ ਕਿ ਪੰਜਾਬ ਦੀ ਜਨਤਾ ਨੂੰ ਸਿਰਫ਼ AAP ਤੋਂ ਉਮੀਦ ਹੈ।”

ਕਿਉਂ ਅਹਿਮ ਹੈ ਕੁੰਵਰ ਵਿਜੇ ਪ੍ਰਤਾਪ ਦੀ ਸਿਆਸਤ ‘ਚ ਐਂਟਰੀ ?

ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਬਰਗਾੜੀ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਲਈ ਕੈਪਟਨ ਸਰਕਾਰ ਵੱਲੋਂ ਗਠਿਤ SIT ਦੇ ਮੁਖੀ ਸਨ। ਹਾਈਕੋਰਟ ਵੱਲੋਂ ਉਹਨਾਂ ਦੀ ਜਾਂਚ ਨੂੰ ਪੱਖਪਾਤੀ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਤੋਂ ਬਿਨ੍ਹਾਂ ਨਵੀਂ SIT ਗਠਿਤ ਕੀਤੇ ਜਾਣ ਲਈ ਕਿਹਾ ਸੀ। ਇਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਂਦੇ ਹੋਏ IG ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

 

RELATED ARTICLES

LEAVE A REPLY

Please enter your comment!
Please enter your name here

Most Popular

Recent Comments