Home Election 'ਆਪਣਿਆਂ' ਦੀ ਬਗਾਵਤ ਵਿਚਾਲੇ ਬੈਕਫੁੱਟ 'ਤੇ ਕੈਪਟਨ, ਹਾਈਕਮਾਂਡ ਨੇ ਦੇ ਦਿੱਤੀ 'ਡੈੱਡਲਾਈਨ'...

‘ਆਪਣਿਆਂ’ ਦੀ ਬਗਾਵਤ ਵਿਚਾਲੇ ਬੈਕਫੁੱਟ ‘ਤੇ ਕੈਪਟਨ, ਹਾਈਕਮਾਂਡ ਨੇ ਦੇ ਦਿੱਤੀ ‘ਡੈੱਡਲਾਈਨ’ !

ਨਵੀਂ ਦਿੱਲੀ। ਪੰਜਾਬ ਦੇ ਕੁਝ ਵਿਧਾਇਕਾਂ, ਮੰਤਰੀਆਂ ਤੇ ਸਾਂਸਦਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਖੋਲ੍ਹਿਆ ਮੋਰਚਾ ਉਹਨਾਂ ਨੂੰ ਬੈਕਫੁੱਟ ‘ਤੇ ਲੈ ਆਇਆ ਹੈ। ਕਾਂਗਰਸ ਹਾਈਕਮਾਂਡ ਨੇ ਕੈਪਟਨ ਨੂੰ 2017 ਵਿੱਚ ਕੀਤੇ ਚੋਣ ਵਾਅਦੇ ਪੂਰੇ ਕਰਨ ਲਈ ਡੈੱਡਲਾਈਨ ਦੇ ਦਿੱਤੀ ਹੈ।

ਦਰਅਸਲ, ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਂਡ ਵੱਲੋਂ ਬਣਾਈ ਗਈ ਤਿੰਨ-ਮੈਂਬਰੀ ਕਮੇਟੀ ਨਾਲ ਮੁਲਾਕਾਤ ਕੀਤੀ ਸੀ। ਇਸ ਉਪਰੰਤ ਬੁੱਧਵਾਰ ਨੂੰ ਕਮੇਟੀ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ, ਰਾਹੁਲ ਗਾਂਧੀ ਨਾਲ ਉਹਨਾਂ ਦੀ ਰਿਹਾਇਸ਼ ਵਿਖੇ ਪਹੁੰਚੇ। ਇਸ ਮੁਲਾਕਾਤ ਤੋਂ ਬਾਅਦ ਰਾਵਤ ਨੇ ਮੀਡੀਆ ਸਾਹਮਣੇ ਖੁੱਲ੍ਹ ਕੇ ਉਹ ਸਭ ਗੱਲਾਂ ਦੱਸੀਆਂ, ਜੋ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਰੱਖੀਆਂ ਗਈਆਂ ਹਨ।

18 ਨੁਕਤਿਆਂ ਲਈ ‘ਡੈੱਡਲਾਈਨ’

ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਨੂੰ 18 ਨੁਕਤਿਆਂ ‘ਤੇ ਕੰਮ ਕਰਨ ਲਈ ਕਿਹਾ ਗਿਆ ਹੈ, ਜਿਹਨਾਂ ‘ਚ ਬੇਅਦਬੀ, ਡਰੱਗਜ਼, ਮਾਈਨਿੰਗ ਤੇ ਟਰਾਂਸਪੋਰਟ ਮਾਫੀਆ ਸਣੇ ਪਾਵਰ ਅਗਰੀਮੈਂਟ ‘ਤੇ ਵਰਕ ਆਊਟ ਕਰਨਾ, ਦਲਿਤ ਸਕਾਲਰਸ਼ਿਪ, ਡਾਇਲਸਿਸ ਅਤੇ ਹੋਰ ਸਿਹਤ ਸੁਵਿਧਾਵਾਂ ਮੁਫਤ ਦੇਣਾ ਸਂਮੇਤ ਕਈ ਚੋਣ ਵਾਅਦੇ ਸ਼ਾਮਲ ਹਨ।

ਜੁਲਾਈ ਦੇ ਪਹਿਲੇ ਹਫ਼ਤੇ ਸੁਲਝ ਜਾਵੇਗਾ ਕਲੇਸ਼ !

ਹਾਲਾਂਕਿ ਇਸ ਦੌਰਾਨ ਹਰੀਸ਼ ਰਾਵਤ ਨੇ ਇਹ ਵੀ ਦਾਅਵਾ ਕੀਤਾ ਕਿ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਾਂਗਰਸ ਦਾ ਅੰਦਰੂਨੀ ਕਲੇਸ਼ ਸੁਲਝਾ ਲਿਆ ਜਾਵੇਗਾ। ਰਾਵਤ ਨੇ ਇਹ ਵੀ ਕਿਹਾ ਕਿ ਕੈਪਟਨ ਚੰਡੀਗੜ੍ਹ ‘ਚ ਜਲਦ ਪ੍ਰੈੱਸ ਕਾਨਫ਼ਰੰਸ ਕਰਕੇ ਮੀਡੀਆ ਦੇ ਹਰ ਸਵਾਲ ਦਾ ਜਵਾਬ ਦੇਣਗੇ।

 ਹਾਈਕਮਾਂਡ ਨੂੰ ਮਿਲੇ ਬਿਨ੍ਹਾਂ ਪਰਤੇ ਚੰਡੀਗੜ੍ਹ

ਦਿਲਚਸਪ ਇਹ ਵੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਸੋਨੀਆ ਗਾਂਧੀ, ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਨੂੰ ਮਿਲੇ ਬਿਨ੍ਹਾਂ ਹੀ ਦਿੱਲੀ ਤੋਂ ਵਾਪਸ ਚੰਡੀਗੜ੍ਹ ਪਰਤ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਜਦੋਂ ਕੈਪਟਨ, ਹਾਈਕਮਾਂਡ ਵੱਲੋਂ ਗਠਿਤ ਕਮੇਟੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ, ਉਦੋਂ ਵੀ ਉਹਨਾਂ ਵੱਲੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਨਹੀਂ ਕੀਤੀ ਗਈ ਸੀ। ਇਸ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਚਰਚਾਵਾਂ ਦਾ ਬਜ਼ਾਰ ਗਰਮ ਹੈ।

ਧਰਨੇ ‘ਚ ਸ਼ਮੂਲੀਅਤ ਦਾ ਪ੍ਰੋਗਰਾਮ ਵੀ ਟਾਲਿਆ

ਇਸ ਸਭ ਦੇ ਵਿਚਾਲੇ ਮੁੱਖ ਮੰਤਰੀ ਨੇ ਜੰਤਰ-ਮੰਤਰ ‘ਤੇ ਧਰਨੇ ‘ਚ ਸ਼ਾਮਲ ਹੋਣ ਦਾ ਪ੍ਰੋਗਰਾਮ ਵੀ ਟਾਲ ਦਿੱਤਾ। ਯਾਦ ਰਹੇ ਕਿ ਕਿਸਾਨ ਅੰਦੋਲਨ ਦੇ ਸਮਰਥਨ ‘ਚ ਪੰਜਾਬ ਕਾਂਗਰਸ ਦੇ ਸਾਂਸਦ ਪਿਛਲੇ 200 ਦਿਨਾਂ ਤੋਂ ਦਿੱਲੀ ‘ਚ ਜੰਤਰ-ਮੰਤਰ ‘ਤੇ ਧਰਨਾ ਦੇ ਰਹੇ ਹਨ। ਮੁੱਖ ਮੰਤਰੀ ਇਸ ਧਰਨੇ ‘ਚ ਸ਼ਾਮਲ ਹੋਣ ਦੀ ਤਿਆਰੀ ‘ਚ ਹਨ, ਪਰ ਸੂਤਰ ਦੱਸਦੇ ਹਨ ਕਿ ਹਾਈਕਮਾਂਡ ਦੇ ਕਹਿਣ ‘ਤੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ, ਹਾਈਕਮਾਂਡ ਵੱਲੋਂ ਕੈਪਟਨ ਨੂੰ ਮੀਡੀਆ ‘ਚ ਜਾਣ ਤੋਂ ਬਚਣ ਦੀ ਸਲਾਹ ਦਿੱਤੇ ਜਾਣ ‘ਤੇ ਉਹਨਾਂ ਵੱਲੋਂ ਆਪਣਾ ਪ੍ਰੋਗਰਾਮ ਟਾਲਿਆ ਗਿਆ।

 

ਜਾਖੜ

ਜੁਲਾਈ ਦਾ ਪਹਿਲਾ ਹਫਤਾ

RELATED ARTICLES

LEAVE A REPLY

Please enter your comment!
Please enter your name here

Most Popular

Recent Comments