ਬਿਓਰੋ। ਕੈਨੇਡਾ ਦਾ ਟੋਰੰਟੋ ਪੁਲਿਸ ਨੇ ਇੱਕ ਵੱਡੇ ਕੌਮਾਂਤਰੀ ਡਰੱਗ ਤਸਕਰੀ ਗਿਰੋਹ ਦਾ ਭੰਡਾਫੋੜ ਕੀਤਾ ਹੈ, ਜੋ ਹੁਣ ਤੱਕ 1000 ਕਿੱਲੋ ਤੋਂ ਵੀ ਵੱਧ ਕੋਕੀਨ, Crystal meth ਅਤੇ marijuana ਵਰਗੇ ਡਰੱਗਜ਼ ਟ੍ਰੈਕਟਰਾਂ ਜ਼ਰੀਏ ਮੈਕਸੀਕੋ, ਕੈਲੀਫੋਰਨੀਆ ਅਤੇ ਕੈਨੇਡਾ ‘ਚ ਪਹੁੰਚਾ ਚੁੱਕਿਆ ਹੈ।
ਪੁਲਿਸ ਨੇ ਇਸ ਮਾਮਲੇ ‘ਚ 444 ਕਿੱਲੋ ਕੋਕੀਨ, 182 ਕਿੱਲੋ crystal meth, 427 ਕਿੱਲੋ marijuana ਅਤੇ 300 oxycodone pills ਬਰਾਮਦ ਕੀਤੀਆਂ ਹਨ।
ਇਸ ਤੋਂ ਇਲਾਵਾ 966,020 ਕੈਨੇਡੀਅਨ ਡਾਲਰ ਵੀ ਮੁਲਜ਼ਮਾਂ ਤੋਂ ਬਰਾਮਦ ਕੀਤੇ ਗਏ ਹਨ, ਜਿਸਦੀ ਭਾਰਤ ਬਜ਼ਾਰ ‘ਚ ਕੀਮਤ ਕਰੀਬ 6 ਕਰੋੜ ਰੁਪਏ ਬਣਦੀ ਹੈ।
ਜਾਣਕਾਰੀ ਮੁਤਾਬਕ, ਟ੍ਰੈਕਟਰਾਂ ‘ਚ ਹਾਈਡ੍ਰੋਲਿਕ ਟ੍ਰੈਪ ਲਗਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਇਹ ਧੰਦਾ ਚਲਾਇਆ ਜਾ ਰਿਹਾ ਸੀ। ਇੱਕ ਟ੍ਰੈਪ ‘ਚ ਇੱਕ ਵਾਰ ‘ਚ 100 ਕਿੱਲੋ ਤੱਕ ਦਾ ਸਾਮਾਨ ਲਿਜਾਣ ਦੀ ਸਮਰੱਥਾ ਹੈ।
ਇਸ ਪੂਰੇ ਮਾਮਲੇ ‘ਚ 20 ਮੁਲਜ਼ਮ ਵੀ ਗ੍ਰਿਫ਼ਤਾਰ ਕੀਤੇ ਗਏ ਹਨ, ਜਿਹਨਾਂ ‘ਤੇ ਪਹਿਲਾਂ ਹੀ 182 ਮਾਮਲੇ ਦਰਜ ਹਨ। ਮੁਲਜ਼ਮਾਂ ਕੋਲੋਂ 5 ਟ੍ਰੈਕਟਰਾਂ ਸਣੇ 21 ਵਾਹਨ ਅਤੇ ਇੱਕ ਹਥਿਆਰ ਵੀ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ।
ਪੁਲਿਸ ਨੂੰ ਇਸ ਧੰਦੇ ਨਾਲ ਜੁੜੇ 2 ਲੋਕਾਂ ਦੀ ਹਾਲੇ ਵੀ ਤਲਾਸ਼ ਹੈ, ਜਿਹਨਾਂ ਨੂੰ Wanted ਐਲਾਨਿਆ ਗਿਆ ਹੈ। ਪੁਲਿਸ ਵੱਲੋਂ ਇਹਨਾਂ ਦੇ ਪੋਸਟਰ ਜਾਰੀ ਕਰਕੇ ਲੋਕਾਂ ਤੋਂ ਮਦਦ ਮੰਗੀ ਗਈ ਹੈ।
ਟੋਰੰਟੋ ਪੁਲਿਸ ਵੱਲੋਂ ਅਮਰੀਕੀ ਏਜੰਸੀਆਂ ਦੀ ਮਦਦ ਨਾਲ Project Brisa ਦੇ ਤਹਿਤ ਨਵੰਬਰ 2020 ਤੋਂ ਮਈ 2021 ਤੱਕ 6 ਮਹੀਨੇ ਲੰਮੀ ਜਾਂਚ ਕਰਕੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ‘ਚ ਇੱਕ ਅਜਿਹਾ ਸ਼ਖਸ ਵੀ ਸ਼ਾਮਲ ਹੈ, ਜੋ Trap Maker ਦੇ ਨਾੰਅ ਤੋਂ ਜਾਣਿਆ ਜਾਂਦਾ ਹੈ। ਪੁਲਿਸ ਮੁਤਾਬਕ, ਇਹੀ ਸ਼ਖਸ ਟ੍ਰੈਕਟਰ ਟਰਾਲੀ ‘ਚ ਕੰਪਾਰਟਮੈਂਟ ਬਣਾਉਣ ਦਾ ਕੰਮ ਕਰਦਾ ਸੀ, ਜੋ ਕ੍ਰਾਸ ਬਾਰਡਰ ਸਮੱਗਲਿੰਗ ‘ਚ ਵਰਤੇ ਜਾਂਦੇ ਸਨ।
ਇਹ ਵੀਡੀਓ ਵੀ ਵੇਖੋ:-