Home Politics ਸੰਸਦ 'ਚ ਉਠਿਆ ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ ਦਾ ਮੁੱਦਾ...ਸਾਂਸਦ ਨੇ ਅੱਤਵਾਦ ਦੇ...

ਸੰਸਦ ‘ਚ ਉਠਿਆ ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ ਦਾ ਮੁੱਦਾ…ਸਾਂਸਦ ਨੇ ਅੱਤਵਾਦ ਦੇ ਕਾਲੇ ਦੌਰ ਨਾਲ ਕਰ ਦਿੱਤੀ ਤੁਲਨਾ

December 7, 2022
(New Delhi)

ਪੰਜਾਬ ਵਿੱਚ ਆਏ ਦਿਨ ਹੋ ਰਹੀਆਂ ਕਤਲ ਦੀਆਂ ਵਾਰਦਾਤਾਂ ਅਤੇ ਲਗਾਤਾਰ ਵਿਗੜ ਰਹੀ ਕਾਨੂੰਨ-ਵਿਵਸਥਾ ਦੇ ਮੁੱਦੇ ਦੀ ਗੂੰਜ ਅੱਜ ਸੰਸਦ ‘ਚ ਸੁਣਾਈ ਦਿੱਤੀ। ਕਾਂਗਰਸ ਦੇ ਲੋਕ ਸਭਾ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਸੰਸਦ ‘ਚ ਸੂਬੇ ਦੀ ਕਾਨੂੰਨ-ਵਿਵਸਥਾ ਦਾ ਮੁੱਦਾ ਚੁੱਕਿਆ ਅਤੇ ਇਸਦੀ ਤੁਲਨਾ ਅੱਤਵਾਦ ਦੇ ਕਾਲੇ ਦੌਰ ਨਾਲ ਕਰ ਦਿੱਤੀ।

ਸਾਂਸਦ ਬਿੱਟੂ ਨੇ ਕਿਹਾ, “ਪੰਜਾਬ ‘ਚ ਸਾਡੇ ਬੇਹੱਦ ਨਾਮੀ ਗਾਇਕ ਸਿੱਧੂ ਮੂਸੇਵਾਲਾ ਨੂੰ ਵੱਡੀ ਗੈਂਗਵਾਰ ‘ਚ ਮਾਰ ਦਿੱਤਾ ਗਿਆ। ਥੋੜ੍ਹੇ ਦਿਨ ਪਹਿਲਾਂ ਰਾਜਸਥਾਨ ‘ਚ ਵੀ ਇਹੀ ਕੁਝ ਹੋਇਆ। ਪੰਜਾਬ ਗੈਂਗਲੈਂਡ ਬਣ ਕੇ ਰਹਿ ਗਿਆ ਹੈ। ਉਥੇ ਰੋਜ਼ਾਨਾ ਕਤਲ ਹੋ ਰਹੇ ਹਨ ਅਤੇ ਮੁੜ ਅੱਤਵਾਦ ਵਾਲਾ ਦੌਰ ਲਿਆਂਦਾ ਜਾ ਰਿਹਾ ਹੈ।” ਉਹਨਾਂ ਅਪੀਲ ਕੀਤੀ ਕਿ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਵਿੱਚ ਬੈਠੇ ਦੋਸ਼ੀਆਂ ਨੂੰ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਦਖਲ ਦੇਵੇ, ਤਾਂ ਜੋ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾ ਸਕੇ। ਨਾਲ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਹੋਰਨਾਂ ਅਜਿਹੇ ਪਰਿਵਾਰਾਂ ਨੂੰ ਇਨਸਾਫ਼ ਦਵਾਇਆ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments