Home CRIME ਮੁੰਬਈ 'ਚ 1725 ਕਰੋੜ ਦੀ ਹੈਰੋਇਨ ਜ਼ਬਤ...ਮੁਲੇਠੀ 'ਚ ਭਿੱਜ ਕੇ ਰੱਖੀ ਗਈ...

ਮੁੰਬਈ ‘ਚ 1725 ਕਰੋੜ ਦੀ ਹੈਰੋਇਨ ਜ਼ਬਤ…ਮੁਲੇਠੀ ‘ਚ ਭਿੱਜ ਕੇ ਰੱਖੀ ਗਈ ਸੀ ਖੇਪ

September 21, 2022
(New Delhi)

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਨਾਰਕੋ ਮੌਡਿਊਲ ‘ਤੇ ਕੰਮ ਕਰਦੇ ਹੋਏ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਟੀਮ ਨੇ ਮੁੰਬਈ ‘ਚ JNPT ਪੋਰਟ ‘ਤੇ ਕੰਟੇਨਰ ਵਿੱਚ ਰੱਖੀ ਗਈ 345 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ 1725 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਖਾਸ ਗੱਲ ਇਹ ਹੈ ਕਿ ਹੈਰੋਇਨ ਦੀ ਇਹ ਖੇਪ ਲੀਕੋਰਾਈਸ ਦੀਆੰ ਜੜ੍ਹਾਂ ਵਿੱਚ ਭਿੱਜ ਕੇ ਰੱਖੀ ਗਈ ਸੀ। ਲੀਕੋਰਾਈਸ ਦੀਆਂ ਜੜ੍ਹਾਂ ਨੂੰ ਅਸੀਂ ਆਮ ਭਾਸ਼ਾ ਵਿੱਚ ਮੁਲੇਠੀ ਕਹਿੰਦੇ ਹਾੰ। ਜਾਣਕਾਰੀ ਮੁਤਾਬਕ, ਹੈਰੋਇਨ ਸਮੇਤ ਲੀਕੋਰਾਈਸ ਦੀਆਂ ਜੜ੍ਹਾਂ ਦੀ ਕੁੱਲ ਖੇਪ 20 ਹਜ਼ਾਰ ਕਿੱਲੋ ਸੀ।

ਅਫਗਾਨਿਸਤਾਨ ਤੋਂ ਕੁਝ ਇਸ ਤਰ੍ਹਾਂ ਮੁੰਬਈ ਪਹੁੰਚੀ ਖੇਪ

ਇਹ ਖੇਪ ਸਭ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਗੁਆਂਢੀ ਦੇਸ਼ ਭੇਜੀ ਗਈ ਸੀ, ਜਿੱਥੋਂ ਇਸ ਨੂੰ ਮੱਧ-ਪੂਰਬੀ ਦੇਸ਼ ਭੇਜ ਦਿੱਤਾ ਗਿਆ ਸੀ, ਤਾਂ ਜੋ ਏਜੰਸੀਆਂ ਦੁਆਰਾ ਪਤਾ ਨਾ ਲੱਗ ਸਕੇ। ਉਥੋਂ, ਜਾਇਜ਼ ਆਯਾਤ ਮਾਲ ਦੇ ਨਾਲ ਮਿਲਾਵਟ ਵਾਲੀ ਖੇਪ ਨੂੰ ਅੱਗੇ JNPT (ਜਵਾਹਰ ਲਾਲ ਨਹਿਰੂ ਪੋਰਟ ਟਰੱਸਟ), ਮੁੰਬਈ ਨੂੰ ਭੇਜਿਆ ਗਿਆ ਸੀ।

ਪੰਜਾਬ ਸਮੇਤ ਕਈ ਥਾਵਾਂ ‘ਤੇ ਹੋਣੀ ਸੀ ਡਿਲੀਵਰੀ

ਇਹ ਖੇਪ ਐਮ.ਪੀ., ਪੰਜਾਬ, ਦਿੱਲੀ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਸਥਿਤ ਅਸਥਾਈ ਫੈਕਟਰੀਆਂ ਵਿੱਚ ਅੰਤਿਮ ਉਤਪਾਦ ਹੈਰੋਇਨ ਪ੍ਰਾਪਤ ਕਰਨ ਲਈ ਇਸਦੀ ਹੋਰ ਨਿਕਾਸੀ/ਪ੍ਰੋਸੈਸਿੰਗ ਲਈ ਅਨੁਕੂਲ ਸਮੇਂ ‘ਤੇ ਪਹੁੰਚਣਾ ਸੀ।

2 ਅਫਗਾਨ ਨਾਗਰਿਕਾਂ ਤੋੰ ਪੁੱਛਗਿੱਛ ‘ਚ ਹੋਇਆ ਖੁਲਾਸਾ

3 ਸਤੰਬਰ ਨੂੰ ਸਪੈਸ਼ੱਲ ਸੈੱਲ ਨੇ 2 ਅਫਗਾਨ ਨਾਗਰਿਕਾੰ ਨੂੰ 312.5 ਕਿੱਲੋ Methamphetine ਅਤੇ 10 ਕਿੱਲੋ ਅਫਗਾਨ ਹੈਰੋਇਨ ਦੇ ਨਾਲ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਦੋਵਾੰ ਨੇ ਖੁਲਾਸਾ ਕੀਤਾ ਕਿ JNPT ਮੁੰਬਈ ਵਿਖੇ ਲੀਕੋਰਾਈਸ ਦੀਆੰ ਜੜ੍ਹਾੰ ਦੀ ਇੱਕ ਖੇਪ ਦੇ 17 ਬੈਗਾੰ ਵਿੱਚ ਭਾਰੀ ਮਾਤਰਾ ‘ਚ ਹੈਰੋਇਨ ਭਿੱਜ ਕੇ ਲੁਕੋਈ ਗਈ ਹੈ। 

ਜਾਣਕਾਰੀ ਮਿਲਦੇ ਹੀ ਕੋਰਟ ਤੋੰ ਲੀਕੋਰਾਈਸ ਦੀ ਖੇਪ ਦੀ ਜਾੰਚ ਕਰਨ ਲਈ ਸਰਚ ਵਾਰੰਟ ਲਿਆੰਦਾ ਗਿਆ ਅਤੇ ਇੱਕ ਟੀਮ ਨੂੰ ਚੈਕਿੰਗ ਲਈ ਭੇਜਿਆ ਗਿਆ। ਕਾਫੀ ਜੱਦੋ-ਜਹਿਦ ਤੋੰ ਬਾਅਦ ਆਖਰ ਲੀਕੋਰਾਈਸ ਜੜ੍ਹਾੰ ਦੀ ਖੇਪ ਟੀਮ ਦੇ ਹੱਥ ਲੱਗੀ, ਪਰ ਇਸਦੇ ਬਾਵਜੂਦ ਹੈਰੋਇਨ ਵਾਲੇ ਬੈਗ ਲੱਭਣਾ ਇੱਕ ਮੁਸ਼ਕਿਲ ਟਾਸਕ ਸੀ। ਜਾਣਕਾਰੀ ਦੇ ਅਧਾਰ ‘ਤੇ ਟੀਮ ਨੇ ਬੜੀ ਬਰੀਕੀ ਦੇ ਨਾਲ ਪੂਰੀ ਖੇਪ ਦੀ ਪੜਤਾਲ ਕੀਤੀ, ਜਿਸ ਦੌਰਾਨ ਪਾਇਆ ਗਿਆ ਕਿ ਲੀਕੋਰਾਈਸ ਦੀਆੰ ਜੜ੍ਹਾੰ ਦੀਆੰ ਕੁਝ ਸਟਿਕਸ ਬਾਕੀਆੰ ਨਾਲੋੰ ਗੂੜੀਆੰ ਸਨ। ਰਾਤ ਭਰ ਦੀ ਲੰਮੀ ਜੱਦੋ-ਜਹਿਦ ਤੋੰ ਬਾਅਦ ਆਖਰਕਾਰ ਟੀਮ ਨੇ ਗੂੜੇ ਰੰਗ ਦੇ ਅਧਾਰ ‘ਤੇ ਲੀਕੋਰਾਈਸ ਦੀਆੰ ਜੜ੍ਹਾੰ ‘ਚ ਭਿੱਜ ਕੇ ਰੱਖੀ ਹੈਰੋਇਨ ਬਰਾਮਦ ਕਰ ਲਈ।

ਸੈਂਕੜੇ ਜਾਨਾਂ ਬਚਾਉਣ ਦਾ ਦਾਅਵਾ

ਹੈਰੋਇਨ ਦੀ ਇਹ ਵੱਡੀ ਖੇਪ ਫੜੇ ਜਾਣ ਦੇ ਨਾਲ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਸੈਂਕੜੇ ਕੀਮਤੀ ਜਾਨਾਂ ਬਚਾਉਣ ਦਾ ਦਾਅਵਾ ਕੀਤਾ ਹੈ। ਸਪੈਸ਼ਲ ਸੈੱਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, “ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਜੇਕਰ ਕੋਈ ਵਿਅਕਤੀ ਸਮੇਂ-ਸਮੇਂ ‘ਤੇ ਦੋ ਕਿਲੋ ਹੈਰੋਇਨ ਦਾ ਸੇਵਨ ਕਰਦਾ ਹੈ ਤਾਂ ਉਸ ਦੀ ਮੌਤ ਹੋ ਸਕਦੀ ਹੈ। ਇਸ ਤੱਥ ਅਤੇ ਜ਼ਬਤੀ ਦੀ ਮਾਤਰਾ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਰਿਕਵਰੀ ਨਾਲ ਸੈਂਕੜੇ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਇਹ ਮਾਡਿਊਲ ਅੱਤਵਾਦੀ ਸਬੰਧਾਂ ਨੂੰ ਸ਼ਾਮਲ ਕਰਨ ਵਾਲੇ ਵੱਡੇ ਨੈਟਵਰਕ ਦਾ ਹਿੱਸਾ ਹੋਣ ਦਾ ਸ਼ੱਕ ਹੈ, ਜਿਸ ਲਈ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।”

ਨਸ਼ੇ ਦੀ ਤਸਕਰੀ ਦਾ ਬਦਲਦਾ ਰੁਝਾਨ !

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਵੱਲੋਂ ਕਿਹਾ ਗਿਆ, “ਜਦੋਂ ਤੋਂ ਟੀਮ ਨੇ ਨਾਰਕੋ ਮਾਡਿਊਲ ‘ਤੇ ਕੰਮ ਕਰਨਾ ਸ਼ੁਰੂ ਕੀਤਾ ਹੈ, ਹੈਰੋਇਨ ਨੂੰ ਖੇਪ ਵਿਚ ਛੁਪਾਉਣ ਦੇ ਕਈ ਤਰੀਕੇ ਸਾਹਮਣੇ ਆਏ ਹਨ; ਕਦੇ ਤਰਲ ਹੈਰੋਇਨ ਨਾਲ ਭਿੱਜੇ ਹੋਏ ਬੈਗਾਂ ਨੂੰ ਢੋਆ-ਢੁਆਈ ਲਈ ਵਰਤਿਆ ਜਾਂਦਾ ਹੈ, ਜਦੋਂ ਕਿ ਕਈ ਵਾਰ ਇਸ ਨੂੰ ਵੱਖ-ਵੱਖ ਜਾਇਜ਼ ਨਿਰਯਾਤ ਜਿਵੇਂ ਕਿ ਸਿਲਿਕਾ ਜੈੱਲ, ਟੈਲਕ ਸਟੋਨ, ​​ਜਿਪਸਮ ਪਾਊਡਰ, ਬੇਸਿਲ ਦੇ ਬੀਜ ਅਤੇ ਬਾਰਦਾਨੇ, ਡੱਬਿਆਂ ਆਦਿ ਦੀ ਪੈਕਿੰਗ ਸਮੱਗਰੀ ਵਿੱਚ ਛੁਪਾ ਦਿੱਤਾ ਜਾਂਦਾ ਹੈ, ਜਿਸ ਨਾਲ ਲਾਅ ਇਨਫੋਰਸਮੈੰਟ ਏਜੰਸੀਆੰ ਲਈ ਨਸ਼ੀਲੇ ਪਦਾਰਥਾਂ ਦਾ ਪਤਾ ਲਗਾਉਣ ਕੰਮ ਮੁਸ਼ਕਲ ਹੋ ਜਾਂਦਾ ਹੈ।”

ਛੁਪਾਏ ਗਏ ਨਸ਼ੀਲੇ ਪਦਾਰਥਾਂ ਨੂੰ ਕੰਟੇਨਰਾਂ ਵਿਚ ਗੁਆਂਢੀ ਦੇਸ਼ ਦੀ ਬੰਦਰਗਾਹ ‘ਤੇ ਲਿਜਾਇਆ ਜਾਂਦਾ ਹੈ, ਜਿੱਥੋਂ ਇਹ ਭਾਰਤ ਦੀਆਂ ਵੱਖ-ਵੱਖ ਬੰਦਰਗਾਹਾਂ ‘ਤੇ ਉਤਰਦਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments