Home Corona ਜ਼ਿੰਦਗੀ ਦਾ 'ਦੰਗਲ' ਹਾਰੇ 'ਆਜ ਤੱਕ' ਦੇ ਸੀਨੀਅਰ ਐਂਕਰ ਰੋਹਿਤ ਸਰਦਾਨਾ

ਜ਼ਿੰਦਗੀ ਦਾ ‘ਦੰਗਲ’ ਹਾਰੇ ‘ਆਜ ਤੱਕ’ ਦੇ ਸੀਨੀਅਰ ਐਂਕਰ ਰੋਹਿਤ ਸਰਦਾਨਾ

ਬਿਓਰੋ। ਅੱਜ ਜਦੋਂ ਕੋਰੋਨਾ ਮਹਾਂਮਾਰੀ ਦੇ ਚਲਦੇ ਪੂਰੇ ਦੇਸ਼ ‘ਚ ਕੋਹਰਾਮ ਮਚਿਆ ਹੈ, ਇਸ ਵਿਚਾਲੇ ਹੁਣ ਭਾਰਤੀ ਮੀਡੀਆ ਨੂੰ ਵੀ ਇੱਕ ਬੇਹੱਦ ਵੱਡਾ ਘਾਟਾ ਝੱਲਣਾ ਪਿਆ। ਭਾਰਤੀ ਮੀਡੀਆ ਜਗਤ ਦੇ ਨਾਮੀ ਐਂਕਰ ਤੇ ਸੀਨੀਅਰ ਪੱਤਰਕਾਰ ਰੋਹਿਤ ਸਰਦਾਨਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਰੋਹਿਤ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਹਾਲਾਂਕਿ ਉਹ ਰਿਕਵਰ ਹੋ ਰਹੇ ਸਨ, ਪਰ ਸ਼ੁੱਕਰਵਾਰ ਸਵੇਰੇ ਦਿਲ ਦੀ ਧੜਕਨ ਰੁਕਣ ਦੇ ਚਲਦੇ ਉਹਨਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆ ਗਈ।

42 ਸਾਲਾ ਰੋਹਿਤ ਸਰਦਾਨਾ ਲੰਮਾਂ ਸਮਾਂ ਜ਼ੀ ਮੀਡੀਆ ਨਾਲ ਜੁੜੇ ਰਹੇ, ਜਿਸ ਤੋਂ ਬਾਅਦ ਉਹਨਾਂ ਨੇ ਆਜ ਤੱਕ ਦਾ ਰੁਖ ਕੀਤਾ। ਸਰਦਾਨਾ ਦੇ ਦੇਹਾਂਤ ਤੋਂ ਬਾਅਦ ਮੀਡੀਆ ਜਗਤ, ਖਾਸਕਰ ਜ਼ੀ ਮੀਡੀਆ ਤੇ ਟੀਵੀ ਟੂਡੇ ਗਰੁੱਪ ‘ਚ ਸੋਗ ਦੀ ਲਹਿਰ ਹੈ।

ਨਾ ਸਿਰਫ਼ ਮੀਡੀਆ ਜਗਤ, ਬਲਕਿ ਸਿਆਸੀ ਹਸਤੀਆਂ ਵੀ ਦੁੱਖ ਦਾ ਪ੍ਰਗਟਾਵਾ ਕਰ ਰਹੀਆਂ ਹਨ। ਹਰ ਕੋਈ ਇਸ ਖ਼ਬਰ ਨੂੰ ਸੁਣ ਕੇ ਹੈਰਾਨੀ ਜ਼ਾਹਰ ਕਰ ਰਿਹਾ ਹੈ। ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਸਣੇ ਉਹਨਾਂ ਦੀ ਡਿਬੇਟ ‘ਚ ਸ਼ਾਮਲ ਹੋਣ ਵਾਲਾ ਹਰ ਸਿਆਸੀ ਆਗੂ ਉਹਨਾਂ ਨੂੰ ਯਾਦ ਕਰ ਰਿਹਾ ਹੈ ਅਤੇ ਉਹਨਾਂ ਦੇ ਦੇਹਾਂਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸ ਰਿਹਾ ਹੈ।

ਸੀਐੱਮ ਕੈਪਟਨ ਅਮਰਿੰਦਰ ਸਿੰਘ ਸਣੇ ਪੰਜਾਬ ਦੀਆਂ ਤਮਾਮ ਸਿਆਸੀ ਹਸਤੀਆਂ ਨੇ ਵੀ ਰੋਹਿਤ ਸਰਦਾਨਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਓਧਰ ਆਮ ਲੋਕ ਵੀ, ਜੋ ਰੋਹਿਤ ਸਰਦਾਨਾ ਦੀ ਐਂਕਰਿੰਗ ਨੂੰ ਖੂਬ ਪਸੰਦ ਕਰਦੇ ਸਨ, ਉਹ ਵੀ ਇਸ ਖ਼ਬਰ ਨੂੰ ਸੁਣ ਕੇ ਸਦਮੇ ‘ਚ ਹਨ। ਲੋਕ ਇਸ ਖ਼ਬਰ ‘ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਰੋਹਿਤ ਸਰਦਾਨਾ ਹੁਣ ਉਹਨਾਂ ਨੂੰ ਟੀਵੀ ‘ਤੇ ਐਂਕਰਿੰਗ ਕਰਦੇ ਨਜ਼ਰ ਨਹੀਂ ਆਉਣਗੇ। ਲੋਕ ਸੋਸ਼ਲ ਮੀਡੀਆ ‘ਤੇ ਰੋਹਿਤ ਦੀਆਂ ਉਹਨਾਂ ਤਸਵੀਰਾਂ ਨੂੰ ਵੀ ਪੋਸਟ ਕਰ ਰਹੇ ਹਨ, ਜੋ ਰੋਹਿਤ ਆਪਣੀਆਂ ਧੀਆਂ ਨਾਲ ਖਿਚਵਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਰਹਿੰਦੇ ਸਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments