ਬਿਓਰੋ। ਦੁਨੀਆ ਭਰ ‘ਚ ਸੋਮਵਾਰ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਭਾਰਤ ਦੇ ਨਾਲ-ਨਾਲ ਅਮਰੀਕਾ, ਰੂਸ ਅਤੇ ਚੀਨ ਸਣੇ ਕਈ ਦੇਸ਼ਾਂ ‘ਚ ਲੋਕਾਂ ਨੇ ਯੋਗ ਅਤੇ ਪ੍ਰਾਣਾਯਾਮ ਕਰਕੇ ਤੰਦਰੁਸਤ ਜੀਵਨ ਦਾ ਪ੍ਰਣ ਲਿਆ। ਕੁਝ ਤਸਵੀਰਾਂ ਜ਼ਰੀਏ ਵੇਖਦੇ ਹਾਂ ਦੇਸ਼-ਦੁਨੀਆ ‘ਚ ਕਿਸ ਤਰ੍ਹਾਂ ਮਨਾਇਆ ਗਿਆ ਕੌਮਾਂਤਰੀ ਯੋਗ ਦਿਵਸ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ‘ਚ ਰਾਸ਼ਟਰਪਤੀ ਭਵਨ ਵਿਖੇ ਯੋਗ ਕੀਤਾ।
ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਦਿੱਲੀ ‘ਚ ਆਪਣੀ ਰਿਹਾਇਸ਼ ਵਿਖੇ ਪਤਨੀ ਨਾਲ ਯੋਗ ਕੀਤਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਰੋਜ਼ਾਨਾ ਦੀ ਜ਼ਿੰਦਗੀ ‘ਚ ਯੋਗ ਨੂੰ ਜ਼ਰੂਰ ਸ਼ਾਮਲ ਕਰਨ।
BJP ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਵੀ ਦਿੱਲੀ ‘ਚ ਆਪਣੀ ਰਿਹਾਇਸ਼ ਵਿਖੇ ਯੋਗ ਆਸਨ ਕੀਤੇ।
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦਿੱਲੀ ਦੇ ਮਹਾਰਾਜਾ ਅੱਗਰਸੇਨ ਪਾਰਕ ‘ਚ ਯੋਗ ਕਰਦੇ ਨਜ਼ਰ ਆਏ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੌਮਾਂਤਰੀ ਯੋਗ ਦਿਵਸ ਮੌਕੇ ਮਹਾਂਰਾਸ਼ਟਰ ਦੇ ਨਾਗਪੁਰ ‘ਚ ਯੋਗ ਕੀਤਾ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਚੰਡੀਗੜ੍ਹ ‘ਚ ਆਯੋਜਿਤ ਸਮਾਰੋਹ ‘ਚ ਯੋਗ ਕਰਨ ਲਈ ਪਹੁੰਚੇ।
ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਪ੍ਰਹਿਲਾਦ ਪਟੇਲ ਨੇ ਲਾਲ ਕਿਲ੍ਹੇ ‘ਚ ਯੋਗ ਕੀਤਾ।
ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਬਿਹਾਰ ਦੇ ਪਟਨਾ ‘ਚ ਯੋਗ ਕੀਤਾ।
ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਲੀ ‘ਚ ਆਪਣੀ ਰਿਹਾਇਸ਼ ਵਿਖੇ ਯੋਗ ਕੀਤਾ।
ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਵੀ ਦਿੱਲੀ ‘ਚ ਆਪਣੀ ਰਿਹਾਇਸ਼ ਵਿਖੇ ਯੋਗ ਕੀਤਾ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ਿਮਲਾ ‘ਚ ਸਰਕਾਰ ਵੱਲੋਂ ਆਯੋਜਿਤ ਸਮਾਗਮ ‘ਚ ਹਿੱਸਾ ਲਿਆ। ਇਸ ਵਰਚੁਅਲ ਸਮਾਗਮ ਮੌਕੇ 1 ਲੱਖ ਤੋਂ ਵੀ ਵੱਧ ਲੋਕਾਂ ਨੇ ਯੋਗ ਕੀਤਾ।
ਯੋਗ ਗੁਰੂ ਬਾਬਾ ਰਾਮਦੇਵ ਨੇ ਅਚਾਰਿਆ ਬਾਲਾਕ੍ਰਿਸ਼ਨਣ ਨਾਲ ਹਰਿਦੁਆਰ ਦੇ ਨਿਰਮਾਯਮ ਯੋਗਰਾਮ ਪਿੰਡ ‘ਚ ਯੋਗ ਕੀਤਾ।
ਬੱਚਿਆਂ ਦੇ ਨਾਲ-ਨਾਲ ਕਈ ਹੋਰ ਲੋਕਾਂ ਨੇ ਉਹਨਾਂ ਦੇ ਨਾਲ ਯੋਗ ਆਸਨ ਕੀਤੇ।
ਇੰਡੋ-ਤਿੱਬਤ ਬਾਰਡਰ ਪੁਲਿਸ (ITBP) ਵੱਲੋਂ ਲੱਦਾਖ ‘ਚ 18 ਹਜ਼ਾਰ ਫੁੱਟ ਦੀ ਉਚਾਈ ‘ਤੇ ਯੋਗ ਕੀਤਾ ਗਿਆ।
ਲੱਦਾਖ ‘ਚ ਪੈਂਗੌਂਗ ਝੀਲ ਨੇੜੇ ਵੀ ITBP ਦੇ ਦੇ ਜਵਾਨਾਂ ਵੱਲੋਂ ਯੋਗ ਕੀਤਾ ਗਿਆ।
ਅਰੁਣਾਚਲ ਪ੍ਰਦੇਸ਼ ‘ਚ ਵੀ ITBP ਦੇ ਜਵਾਨਾਂ ਵੱਲੋਂ ਐਨੀਮਲ ਟ੍ਰੇਨਿੰਗ ਸਕੂਲ ਲੋਹਿਤਪੁਰ ਵਿਖੇ ਘੋੜਿਆਂ ਨਾਲ ਯੋਗ ਆਸਨ ਕੀਤੇ ਗਏ।
ਜੰਮੂ-ਕਸ਼ਮੀਰ ‘ਚ CRPF ਦੇ ਜਵਾਨ ਵੀ ਯੋਗ ਕਰਦੇ ਨਜ਼ਰ ਆਏ।
ਜੰਮੂ-ਕਸ਼ਮੀਰ ਦੇ ਪੁੰਛ ‘ਚ ਭਾਰਤੀ ਫੌਜ ਦੀ ਦੁਰਗਾ ਬਟਾਲੀਅਨ ਵੱਲੋਂ ਆਮ ਲੋਕਾਂ ਲਈ ਵੀ ਯੋਗਾ ਕੈਂਪ ਲਾਇਆ ਗਿਆ, ਜਿਸ ‘ਚ ਵੱਡੀ ਗਿਣਤੀ ਲੋਕ ਯੋਗ ਲਈ ਪਹੁੰਚੇ। ਬੱਚਿਆਂ ਨੇ ਵੀ ਇਸ ਦੌਰਾਨ ਯੋਗ ਕੀਤਾ।
ਅਮਰੀਕਾ ਦੇ ਨਿਊਯਾਰਕ ‘ਚ Times Square ਵਿਖੇ 3000 ਲੋਕਾਂ ਨੇ ‘ਸੂਰਿਆ ਨਮਸਕਾਰ’ ਕੀਤਾ।
Times Square ਵਿਖੇ ਭਾਰਤੀ ਦੂਤਾਵਾਸ ਵੱਲੋਂ ਯੋਗ ਦਿਵਸ ਮੌਕੇ ਆਯੋਜਨ ਕੀਤਾ ਗਿਆ ਸੀ।
US ਦੇ ਵਾਸ਼ਿੰਗਟਨ ‘ਚ ਭਾਰਤੀ ਅੰਬੈਸੀ ਵੱਲੋਂ ਵੀ ਯੋਗ ਦਿਵਸ ਮੋਕੇ ਆਯੋਜਨ ਕੀਤਾ ਗਿਆ, ਜਿਸ ‘ਚ ਕਈ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਨੇਪਾਲ ‘ਚ ਵੀ ਭਾਰਤੀ ਅੰਬੈਸੀ ਵੱਲੋਂ ਯੋਗ ਦਾ ਵਰਚੁਅਲ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਮੌਕੇ ਲੋਕਾਂ ਨੂੰ ਆਪਣੇ ਘਰਾਂ ‘ਚ ਰਹਿ ਕੇ ਇਸ ਆਯੋਜਨ ਨਾਲ ਜੋੜਿਆ ਗਿਆ। ਲੋਕਾਂ ਨੇ ਘਰਾਂ ‘ਚ ਵੀ ਯੋਗ ਕੀਤਾ।
ਕਤਰ ਦੇ 6 ਸ਼ਹਿਰਾਂ ‘ਚ ਵੀ ਇੱਕੋ ਸਮੇਂ ਯੋਗ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਵੱਡੀ ਗਿਣਤੀ ਲੋਕਾਂ ਨੇ ਇਸ ਮੌਕੇ ਯੋਗ ਕੀਤਾ ਅਤੇ ਤੰਦਰੁਸਤ ਜੀਵਨ ਦਾ ਪ੍ਰਣ ਲਿਆ।