ਨਾਂਦੇੜ। ਮਹਾਂਰਾਸ਼ਟਰ ਦੇ ਨਾਂਦੋੜ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸਨੇ ਦਿੱਲੀ ‘ਚ ਲਾਲ ਕਿਲ੍ਹੇ ‘ਤੇ 26 ਜਨਵਰੀ ਨੂੰ ਹੋਈ ਹਿੰਸਾ ਦੀ ਯਾਦ ਮੁੜ ਤਾਜ਼ਾ ਕਰ ਦਿੱਤੀ ਹੈ। ਇਥੇ ਹੋਲਾ ਮਹੱਲਾ ਕੱਢੇ ਜਾਣ ਦੀ ਇਜਾਜ਼ਤ ਨਾ ਦਿੱਤੇ ਜਾਣ ‘ਤੇ ਸਿੱਖ ਸੰਗਤ ਭੜਕ ਉਠੀ ਅਤੇ ਪੁੁਲਿਸ ਵੱਲੋਂ ਲਗਾਈ ਬੈਰੀਕੇਡਿੰਗ ਤੋੜ ਦਿੱਤੀ। ਇਸ ਪੂਰੀ ਝੜੱਪ ਦੌਰਾਨ 4 ਪੁਲਿਸਕਰਮੀ ਜ਼ਖਮੀ ਹੋਏ ਹਨ।
ਇੰਨਾ ਹੀ ਨਹੀਂ, ਭੀੜ ਦੇ ਹੱਥਾਂ ‘ਚ ਤਲਵਾਰਾਂ ਵੀ ਲਹਿਰਾਉੰਦੀਆਂ ਨਜ਼ਰ ਆਈਆਂ। ਮੌਕੇ ‘ਤੇ ਮੌਜੂਜ ਵਾਹਨਾਂ ਦੀ ਵੀ ਭੰਨਤੋੜ ਕੀਤੀ ਗਈ ਹੈ। ਮੌਕੇ ‘ਤੇ ਵੱਡੀ ਗਿਣਤੀ ਪੁਲਿਸਕਰਮੀ ਤੈਨਾਤ ਸਨ, ਪਰ ਭੀੜ ਦੇ ਮੁਕਾਬਲੇ ਪੁਲਿਸਕਰਮੀਆਂ ਦੀ ਗਿਣਤੀ ਘੱਟ ਪੈ ਗਈ। ਗੁੱਸਾਈ ਭੀੜ ਵੱਲੋਂ ਨਾਂਦੇੜ ਦੇ SP ਦੀ ਗੱਡੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਦਰਅਸਲ, ਮਹਾਂਰਾਸ਼ਟਰ ‘ਚ ਵਧਦੇ ਕੋਰੋਨਾ ਕੇਸਾਂ ਦੇ ਚਲਦੇ ਧਾਰਮਿਕ ਸਮਾਗਮਾਂ ‘ਤੇ ਪਾਬੰਦੀ ਲਗਾਈ ਗਈ ਹੈ। ਸੋਮਵਾਰ ਨੂੰ ਹੋਲਾ ਮਹੱਲਾ ਦੇ ਆਯੋਜਨ ਲਈ ਸੈਂਕੜਿਆਂ ਦੀ ਗਿਣਤੀ ‘ਚ ਸਿੱਖ ਸੰਗਤ ਗੁਰਦੁਆਰਾ ਪਰੀਸਰ ‘ਚ ਇਕੱਠੀ ਹੋਈ ਸੀ। ਇਹਨਾਂ ‘ਚ ਕਈ ਮਹਿਲਾਵਾਂ ਵੀ ਸ਼ਾਮਲ ਸਨ।
ਨਾਂਦੇੜ ਦੇ SP ਮੁਤਾਬਕ, ਕੋਰੋਨਾ ਦੇ ਚਲਦੇ ਲਗਾਈ ਗਈ ਪਾਬੰਦੀਆਂ ਦੇ ਚਲਦੇ ਹੋਲਾ ਮਹੱਲਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸਦੇ ਚਲਦੇ ਗੁਰਦੁਆਰਾ ਕਮੇਟੀ ਵੱਲੋਂ ਵੀ ਭਰੋਸਾ ਦਿੱਤਾ ਗਿਆ ਸੀ ਕਿ ਹੋਲਾ ਮਹੱਲਾ ਨਾਲ ਸਬੰਧਤ ਸਾਰੇ ਸਮਾਗਮ ਗੁਰਦੁਆਰਾ ਪਰੀਸਰ ਦੇ ਅੰਦਰ ਹੀ ਹੋਣਗੇ। ਪਰ ਜਦੋਂ ਸ਼ਾਮ 4 ਵਜੇ ਨਿਸ਼ਾਨ ਸਾਹਿਬ ਨੂੰ ਗੇਟ ਕੋਲ ਲਿਆੰਦਾ ਗਿਆ, ਤਾਂ ਲੋਕ ਮਹੱਲਾ ਸਜਾਉਣ ਲਈ ਬਹਿਸ ਕਰਨ ਲੱਗੇ। ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਕਰੀਬ 300 ਲੋਕਾਂ ਨੇ ਗੇਟ ਤੋੜ ਦਿੱਤਾ ਅਤੇ ਪੁਲਿਸਕਰਮੀਆਂ ‘ਤੇ ਹਮਲਾ ਬੋਲ ਦਿੱਤਾ। ਇਸ ਪੂਰੇ ਮਾਮਲੇ ‘ਚ FIR ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।