ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾੰਅ ਨਹੀਂ ਲੈ ਰਹੇ ਅਤੇ ਹਰ ਦਿਨ ਡਰਾਉਣ ਵਾਲੇ ਅੰਕੜੇ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਅੰਦਰ ਸੂਬੇ ‘ਚ 2914 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 59 ਲੋਕਾਂ ਦੀ ਜਾਨ ਚਲੀ ਗਈ ਹੈ।
ਜ਼ਿਲ੍ਹੇਵਾਰ ਅੰਕੜਿਆਂ ਮੁਤਾਬਕ, ਜਲੰਧਰ ‘ਚ 360, ਅੰਮ੍ਰਿਤਸਰ ‘ਚ 357, ਲੁਧਿਆਣਾ ‘ਚ 343, ਪਟਿਆਲਾ ‘ਚ 290, ਮੋਹਾਲੀ ‘ਚ 286, ਗੁਰਦਾਸਪੁਰ ‘ਚ 266, ਹੁਸ਼ਿਆਰਪੁਰ ‘ਚ 190, ਕਪੂਰਥਲਾ ‘ਚ 151 ਅਤੇ ਨਵਾਂਸ਼ਹਿਰ ‘ਚ 113 ਕੋਰੋਨਾ ਕੇਸ ਸਾਹਮਣੇ ਆਏ ਹਨ, ਜਦਕਿ ਤਰਨਤਾਰਨ ‘ਚ 93, ਫ਼ਰੀਦਕੋਟ ‘ਚ 79, ਬਠਿੰਡਾ ‘ਚ 74, ਫ਼ਤਿਹਗੜ੍ਹ ਸਾਹਿਬ ‘ਚ 65 ਅਤੇ ਰੋਪੜ ‘ਚ 64 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਸੰਗਰੂਰ ‘ਚ 48, ਪਠਾਨਕੋਟ ‘ਚ 43, ਮਾਨਸਾ ‘ਚ 31, ਬਰਨਾਲਾ ‘ਚ 25, ਫਿਰੋਜ਼ਪੁਰ ‘ਚ 19, ਮੋਗਾ ‘ਚ 8, ਫ਼ਾਜ਼ਿਲਕਾ ‘ਚ 5 ਅਤੇ ਮੁਕਤਸਰ ‘ਚ 4 ਨਵੇਂ ਕੇਸ ਸਾਹਮਣੇ ਆਏ ਹਨ।
ਮੌਤਾਂ ਦੇ ਅੰਕੜਿਆਂ ਦੀ ਗੱਲ ਕਰੀਏ, ਤਾਂ ਪਿਛਲੇ 24 ਘੰਟਿਆਂ ਅੰਦਰ ਜਲੰਧਰ ‘ਚ 13, ਲੁਧਿਆਣਾ ‘ਚ 11, ਹੁਸ਼ਿਆਰਪੁਰ ‘ਚ 10 ਅਤੇ ਅੰਮ੍ਰਿਤਸਰ ‘ਚ 7 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜਿਆ ਹੈ, ਜਦਕਿ ਮੋਹਾਲੀ ਤੇ ਕਪੂਰਥਲਾ ‘ਚ 4-4, ਗੁਰਦਾਸਪੁਰ ਤੇ ਪਟਿਆਲਾ ‘ਚ 3-3, ਬਠਿੰਡਾ ‘ਚ 2 ਅਤੇ ਰੋਪੜ, ਬਰਨਾਲਾ ‘ਚ 1-1 ਸ਼ਖਸ ਦੀ ਮੌਤ ਦੀ ਖ਼ਬਰ ਹੈ।