ਫਿਰੋਜ਼ਪੁਰ। ਪੰਜਾਬ ਦਾ ਨਾਮੀ A ਕੈਟੇਗਰੀ ਦਾ ਗੈਂਗਸਟਰ ਜੈਪਾਲ ਭੁੱਲਰ ਪੱਛਮੀ ਬੰਗਾਲ ‘ਚ ਢੇਰ ਕਰ ਦਿੱਤਾ ਗਿਆ ਹੈ। ਖ਼ਬਰ ਹੈ ਕਿ ਪੱਛਮੀ ਬੰਗਾਲ ਦੇ ਕੋਲਕਾਤਾ ‘ਚ ਪੰਜਾਬ ਪੁਲਿਸ ਦੀ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ(OCCU) ਅਤੇ ਕੋਲਕਾਤਾ ਦੀ STF ਵੱਲੋਂ ਮਿਲ ਕੇ ਇਸ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਹੈ। ਦੁਪਹਿਰ ਕਰੀਬ ਸਾਢੇ 3 ਵਜੇ ਇੱਕ ਆਪਰੇਸ਼ਨ ਦੌਰਾਨ ਜੈਪਾਲ ਅਤੇ ਉਸਦੇ ਸਾਥੀ ਜਸਪ੍ਰੀਤ ਸਿੰਘ ਨੂੰ ਪੁਲਿਸ ਨੇ ਂਮਾਰ ਗਿਰਾਇਆ ਹੈ।
ASI ਕਤਲ ਮਾਮਲੇ ‘ਚ ਮੁੱਖ ਮੁਲਜ਼ਮ
ਕਾਬਿਲੇਗੌਰ ਹੈ ਕਿ ਗੈਂਗਸਟਰ ਜੈਪਾਲ ਭੁੱਲਰ ਬੀਤੇ ਦਿਨੀਂ ਜਗਰਾਓਂ ‘ਚ ਹੋਏ 2 ਥਾਣੇਦਾਰਾਂ ਦੇ ਕਤਲ ਕੇਸ ‘ਚ ਮੁੱਖ ਮੁਲਜ਼ਮ ਸੀ। ਉਸਦਾ ਸਾਥੀ ਜਸਪ੍ਰੀਤ ਸਿੰਘ ਵੀ ਇਸ ਮਾਮਲੇ ‘ਚ ਪੁਲਿਸ ਨੂੰ ਲੋੜੀਂਦਾ ਸੀ। ਕਈ ਹੋਰ ਅਪਰਾਧਿਕ ਮਾਮਲਿਆਂ ‘ਚ ਪੁਲਿਸ ਨੂੰ ਦੋਵਾਂ ਦੀ ਤਲਾਸ਼ ਸੀ।
ਦੋਵਾਂ ‘ਤੇ ਪੁਲਿਸ ਨੇ ਰੱਖਿਆ ਸੀ ਇਨਾਮ
ਦੱਸਣਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮਾਂ ‘ਤੇ ਪੁਲਿਸ ਵੱਲੋਂ ਇਨਾਮ ਦਾ ਐਲਾਨ ਕੀਤਾ ਗਿਆ ਸੀ। ਜੈਪਾਲ ਭੁੱਲਰ ‘ਤੇ 10 ਲੱਖ ਅਤੇ ਜਸਪ੍ਰੀਤ ਸਿੰਘ ‘ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।