ਲੁਧਿਆਣਾ। ਪੰਜਾਬ ਪੁਲਿਸ ਦੇ DSP ਹਰਜਿੰਦਰ ਸਿੰਘ ਕੋਰੋਨਾ ਨਾਲ ਲੜਦਿਆਂ ਜ਼ਿੰਦਗੀ ਦੀ ਜੰਗ ਹਾਰ ਗਏ ਹਨ। DSP ਹਰਜਿੰਦਰ ਸਿੰਘ ਅਪ੍ਰੈਲ ਮਹੀਨੇ ‘ਚ ਕੋਰੋਨਾ ਨਾਲ ਪੀੜਤ ਹੋਏ ਸਨ ਅਤੇ ਉਹਨਾਂ ਦੇ ਦੋਵੇਂ ਫੇਫੜੇ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਸਨ। ਉਨ੍ਹਾਂ ਦੇ ਫੇਫੇੜੇ ਟਰਾਂਸਪਲਾਂਟ ਹੋਣੇ ਸਨ, ਜਿਸਦੇ ਲਈ ਉਹਨਾਂ ਨੂੰ ਏਅਰਲਿਫਟ ਕਰਕੇ ਵੱਡੇ ਹਸਪਤਾਲ ਲਿਜਾਇਆ ਜਾਣਾ ਸੀ, ਪਰ ਹਾਲਤ ਜ਼ਿਆਦਾ ਖਰਾਬ ਹੋਣ ਦੇ ਚਲਦੇ ਉਹਨਾਂ ਨੂੰ ਲਿਜਾਇਆ ਨਹੀਂ ਜਾ ਸਕਿਆ। ਇਹੀ DSP ਹਰਜਿੰਦਰ ਦੀ ਮੌਤ ਦਾ ਕਾਰਨ ਬਣ ਗਿਆ।
DSP ਦੀ ਮੌਤ ਤੋਂ ਬਾਅਦ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
Deeply saddened to learn that our valiant DSP Harjinder Singh, despite best medical efforts, lost the battle against Post-Covid illness. We stand by his family in their hour of grief and will do everything to support them. My heartfelt condolences. RIP! pic.twitter.com/I9ZJ5bCw1I
— Capt.Amarinder Singh (@capt_amarinder) June 9, 2021
ਕਾਬਿਲੇਗੌਰ ਹੈ ਕਿ ਹਾਲ ਹੀ ‘ਚ DSP ਨੇ ਹਸਪਤਾਲ ਤੋਂ CM ਕੈਪਟਨ ਨੂੰ ਮਦਦ ਲਈ ਭਾਵੁਕ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਸਰਕਾਰ ਨੇ DSP ਦੇ ਇਲਾਜ ਦਾ ਸਾਰਾ ਖਰਚ ਚੁੱਕੇ ਜਾਣ ਦਾ ਐਲਾਨ ਕੀਤਾ ਸੀ।