ਡੈਸਕ। ਜੇਕਰ ਤੁਸੀਂ ਅਜੇ ਤੱਕ ਆਪਣੇ ਆਧਾਰ ਨੰਬਰ ਨੂੰ PAN ਨਾਲ ਲਿੰਕ ਨਹੀਂ ਕੀਤਾ, ਤਾਂ ਘਬਰਾਉਣ ਵਾਲੀ ਗੱਲ ਨਹੀਂ। ਕਿਉਂਕਿ ਸਰਕਾਰ ਨੇ ਇਸਦੇ ਲਈ ਹੁਣ 3 ਮਹੀਨਿਆੰ ਦਾ ਹੋਰ ਸਮਾਂ ਦੇ ਦਿੱਤਾ ਹੈ। ਹੁਣ ਆਧਾਰ ਨੂੰ PAN ਨਾਲ ਲਿੰਕ ਕਰਨ ਦੀ ਆਖਰੀ ਤਾਰੀਖ 30 ਜੂਨ, 2021 ਕਰ ਦਿੱਤੀ ਗਈ ਹੈ। ਕੋਰੋਨਾ ਮਹਾਂਮਾਰੀ ਦੇ ਚਲਦੇ ਹੋ ਰਹੀਆਂ ਮੁਸ਼ਕਿਲਾਂ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ PAN ਅਤੇ ਆਧਾਰ ਲਿੰਕਿੰਗ ਦੀ ਆਖਰੀ ਤਾਰੀਖ ਹੋਣ ਦੇ ਚਲਦੇ 31 ਮਾਰਚ ਨੂੰ ਇਨਕਮ ਟੈਕਸ ਡਿਪਾਰਟਮੈਂਟ ਦੀ ਵੈਬਸਾਈਟ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਸੀ।
PAN-ਆਧਾਰ ਲਿੰਕ ਨਾ ਹੋਣ ‘ਤੇ ਜੁਰਮਾਨੇ ਦੀ ਤਜਵੀਜ਼
ਇਨਕਮ ਟੈਕਸ ਐਕਟ 1961 ‘ਚ ਜੋੜੇ ਗਏ ਨਵੇਂ ਸੈਕਸ਼ 234H ਦੇ ਤਹਿਤ ਜੇਕਰ ਕੋਈ PAN ਤੇ ਆਧਾਰ ਨੂੰ ਲਿੰਕ ਨਹੀਂ ਕਰਵਾਉਂਦਾ, ਤਾਂ ਉਸ ਲਈ 1 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਤਜਵੀਜ਼ ਰੱਖੀ ਗਈ ਹੈ। ਕੇਂਦਰ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਪਾਸ ਕੀਤੇ ਗਏ ਫਾਈਨੈਂਸ ਬਿੱਲ 2021 ‘ਚ ਇਸਦਾ ਜ਼ਿਕਰ ਕੀਤਾ ਗਿਆ ਹੈ। ਇਸੇ ਲਈ ਬੁੱਧਵਾਰ ਸ਼ਾਮ ਨੂੰ ਆਏ ਸਰਕਾਰ ਦੇ ਫ਼ੈਸਲੇ ਨੇ ਕਈਆਂ ਨੂੰ ਸੁੱਖ ਦਾ ਸਾਹ ਦਿੱਤਾ।
ਮੈਸੇਜ ਜ਼ਰੀਏ ਵੀ ਹੋ ਸਕਦਾ ਹੈ ਲਿੰਕ
ਇਸਦੇ ਲਈ ਤੁਹਾਨੂੰ ਆਪਣੇ ਫੋਨ ‘ਚ UIDPN ਟਾਈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਸਪੇਸ ਦੇ ਕੇ ਆਧਾਰ ਨੰਬਰ ਅਤੇ ਪੈਨ ਨੰਬਰ ਦਰਜ ਕਰਨਾ ਹੈ। ਇਸ ਮੈਸੇਜ ਨੂੰ 567678 ਜਾਂ 56161 ‘ਤੇ ਭੇਜ ਦਿਓ। ਮੈਸੇਜ ਮਿਲਦੇ ਹੀ ਇਨਕਮ ਟੈਕਸ ਡਿਪਾਰਟਮੈਂਟ ਤੁਹਾਡੇ ਦੋਵੇਂ ਨੰਬਰਾਂ ਨੂੰ ਲਿੰਕ ਪ੍ਰੋਸੈਸ ‘ਚ ਪਾ ਦੇਵੇਗਾ।