ਬਿਓਰੋ। ਪੰਜਾਬ ਨੂੰ ਦਹਿਲਾਉਣ ਦੀ ਇੱਕ ਹੇਰੋਦੇਸ ਸਾਜ਼ਿਸ਼ ਨੂੰ ਪੰਜਾਬ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਤੋਂ ਪੁਲਿਸ ਨੇ ਵੱਡੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਕੀਤਾ ਹੈ। ਪੁਲਿਸ ਨੇ ਸਾਢੇ 3 ਕਿੱਲੋ ਤੋਂ ਵੱਧ RDX, ਗ੍ਰਨੇਡ ਲਾਂਚਰ ਦੇ ਨਾਲ ਦੋ 40 mm ਗ੍ਰਨੇਡ, 9 ਡੇਟੋਨੇਟਰ ਅਤੇ IED ਲਈ ਟਾਈਮਰ ਦੇ 2 ਸੈੱਟ ਬਰਾਮਦ ਕੀਤੇ ਹਨ।
Punjab Police seize grenade launcher, #RDX to avert terror attack near #RepublicDay; 1 arrested. Recovers 40mm *UBGL with two 40 mm compatible grenades, 3.79 Kg #RDX, 9 electrical detonators and 2 sets of timer devices for IEDs from Gurdaspur, tells #IGBorderRange pic.twitter.com/Yc6xoPJ09C
— Punjab Police India (@PunjabPoliceInd) January 21, 2022
ਜਾਣਕਾਰੀ ਮੁਤਾਬਕ, ਪਿੰਡ ਗਾਜੀਕੋਟ ਨਿਵਾਸੀ ਮਲਕੀਤ ਸਿੰਘ ਨੂੰ ਪੁਲਿਸ ਨੇ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤਾ ਸੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਪੂਰੀ ਖੇਪ ਬਾਰੇ ਜਾਣਕਾਰੀ ਦਿੱਤੀ। ਮਲਕੀਤ ਨੇ ਆਪਣੇ ਸਾਥੀ ਸੁਖਪ੍ਰੀਤ ਸਿੰਘ ਉਰਫ ਸੁਖ ਘੁੰਮਣ, ਥਰਨਜੋਤ ਸਿੰਘ ਉਰਫ ਥੰਨਾ ਅਤੇ ਸੁਖਮੀਤਪਾਲ ਸਿੰਘ ਉਰਫ ਸੁਖ ਬਿਖਾਰੀਵਾਲਕੀ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਹ ਸਾਰੇ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਅਤੇ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਲਈ ਕੰਮ ਕਰ ਰਹੇ ਹਨ।
ਦਹਿਸ਼ਤਵਾਦੀ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਸਨ
IG ਚਾਵਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਮਲਕੀਤ ਸੁਖ ਘੁੰਮਣ ਦੇ ਸਿੱਧੇ ਸੰਪਰਕ ਵਿੱਚ ਸੀ। ਇਹਨਾਂ ਨੇ ਦਹਿਸ਼ਤਵਾਦੀ ਲਖਵੀਰ ਰੋਡੇ ਅਤੇ ਗੈਂਗਸਟਰ ਅਰਸ਼ ਡੱਲਾ ਦੇ ਸੰਪਰਕ ਵਿੱਚ ਆ ਕੇ ਵਾਰਦਾਤ ਦੀ ਸਾਜਿਸ਼ ਰਚੀ ਸੀ। ਵਿਸਫੋਟਕ ਦੀ ਇਹ ਖੇਪ ਪਾਕਿਸਤਾਨ ਤੋਂ ਲਖਬੀਰ ਰੋਡੇ ਨੇ ਹੀ ਭੇਜੀ ਸੀ। ਲਖਬੀਰ ਰੋਡੇ ਨੇ 16 ਅਕਤੂਬਰ, 2020 ਨੂੰ ਭਿਖੀਵਿੰਡ ਵਿੱਚ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਕੀਤਾ ਸੀ।