ਚੰਡੀਗੜ੍ਹ। ਪੰਜਾਬ ਕਾਂਗਰਸ ਦਾ ਅੰਦਰੂਨੀ ਵਿਵਾਦ ਸੁਲਝਾਉਣ ਲਈ ਦਿੱਲੀ ‘ਚ ਮੈਰਾਥਨ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਹੈ। ਸੂਬੇ ਦੇ ਵਿਧਾਇਕਾਂ, ਮੰਤਰੀਆਂ ਤੇ ਸਾਂਸਦਾਂ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਈਕਮਾਨ ਦੇ ਦਰਬਾਰ ‘ਚ ਹਾਜ਼ਰੀ ਲਗਾਉਣ ਲਈ ਦਿੱਲੀ ਪਹੁੰਚ ਚੁੱਕੇ ਹਨ। ਸਾਰੀਆਂ ਨਿਗਾਹਾਂ ਹਾਈਕਮਾਨ ‘ਤੇ ਟਿਕੀਆਂ ਹਨ। ਹਰ ਕਿਸੇ ਦੇ ਜ਼ਹਿਨ ‘ਚ ਸਵਾਲ ਹੈ ਕਿ 2022 ਤੋਂ ਪਹਿਲਾਂ ਕੁਝ ਠੀਕ ਹੋ ਸਕੇਗਾ ਜਾਂ ਨਹੀਂ, ਹਾਲਾਂਕਿ ਇਸਦੀ ਉਮੀਦ ਘੱਟ ਹੀ ਨਜ਼ਰ ਆਉਂਦੀ ਹੈ। ਪਰ ਇਸ ਸਭ ਦੇ ਵਿਚਾਲੇ ਵਿਰੋਧੀਆਂ ਨੇ ਕੈਪਟਨ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਸਰਕਾਰ ਕੋਲ ਬਹੁਮਤ ਨਹੀਂ- ਬੀਜੇਪੀ
ਇੱਕ ਪਾਸੇ ਦਿੱਲੀ ‘ਚ ਬਾਗੀ ਮੰਤਰੀਆਂ ਤੇ ਵਿਧਾਇਕਾਂ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਹੈ, ਤਾਂ ਇਧਰ ਬੀਜੇਪੀ ਨੇ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਆਪਣਾ ਬਹੁਮਤ ਗੁਆ ਚੁੱਕੀ ਹੈ। ਬੀਜੇਪੀ ਆਗੂ ਤਰੁਣ ਚੁੱਘ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੀ ਰਾਜਪਾਲ ਤੋਂ ਮੰਗ ਕੀਤੀ ਹੈ ਅਤੇ ਕਿਹਾ ਕਿ ਕੈਪਟਨ ਨੂੰ ਵਿਸ਼ਵਾਸ ਮਤ ਦਾ ਸਾਹਮਣਾ ਕਰਨਾ ਚਾਹੀਦਾ ਹੈ।
पंजाब कांग्रेस दो फाड़ हो चुकी है व मुख्यमंत्री कैप्टन अमरिंदर बहुमत खो चुके हैं इस लिए गवर्नर साहिब को पंजाब की विधानसभा का सत्र बुलाना चाहिए व @capt_amarinder साहिब को बहुमत साबित करना चाहिए।@vpsbadnore pic.twitter.com/xnaZCLCokp
— Tarun Chugh (@tarunchughbjp) June 3, 2021
ਕੈਬਨਿਟ ‘ਚ ਵੀ ਬਹੁਮਤ ਨਹੀਂ- ‘ਆਪ’
ਓਧਰ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਕਿਹਾ ਕਿ ਵਿਧਾਨ ਸਭਾ ਤਾਂ ਦੂਰ, ਸੀਐੱਮ ਆਪਣੀ ਕੈਬਨਿਟ ਦਾ ਵੀ ਭਰੋਸਾ ਗੁਆ ਚਪੱਕੇ ਹਨ। ਉਹਨਾਂ ਨੇ ਬੁੱਧਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ‘ਚ 32 ‘ਚੋਂ ਸਿਰਫ਼ 2 ਏਜੰਡਿਆਂ ‘ਤੇ ਮੁਹਰ ਲੱਗਣ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਿਆ।
ਪੰਜਾਬ 'ਚ ਕਾਂਗਰਸ ਪਹੁੰਚੀ ਹਾਸ਼ੀਏ 'ਤੇ ਮਤੇ ਪਾਸ ਕਰਵਾਉਣ ਲਈ @capt_amarinder ਮੰਤਰੀ ਤਕ ਨਹੀਂ- @raghav_chadha pic.twitter.com/XpNJTLLpL6
— AAP Punjab (@AAPPunjab) June 3, 2021
ਕੈਬਨਿਟ ‘ਚ ਹੋਇਆ ਕੀ ਸੀ ?
ਦਰਅਸਲ, ਬੁੱਧਵਾਰ ਨੂੰ ਕੈਬਨਿਟ ਮੀਟਿੰਗ ‘ਚ 6 ਮੰਤਰੀ ਨਹੀਂ ਪਹੁੰਚੇ ਸਨ। ਸੱਦਾ ਭੇਜੇ ਜਾਣ ‘ਤੇ ਕੁਝ ਦੇਰ ਲਈ ਮੰਤਰੀ ਪਹੁੰਚੇ, ਪਰ ਕੁਝ ਹੀ ਦੇਰ ‘ਚ ਮੀਟਿੰਗ ਖਤਮ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ, ਮੀਟਿੰਗ ‘ਚ 32 ਏਜੰਡੇ ਰੱਖੇ ਗਏ ਸਨ, ਜਿਹਨਾਂ ‘ਚ 6ਵੇਂ ਪੇਅ ਕਮਿਸ਼ਨ ਦਾ ਮੁੱਦਾ ਵੀ ਸ਼ਾਮਲ ਸੀ। ਪਰ ਸਿਰਫ਼ 2 ਏਜੰਡੇ ਪਾਸ ਕਰਕੇ ਮੀਟਿੰਗ ਟਾਲ ਦਿੱਤੀ ਗਈ।