ਬਿਓਰੋ। ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਫੈਨਜ਼ ਅੱਜਕੱਲ੍ਹ ਗਿੱਪੀ ਤੋਂ ਵੀ ਜ਼ਿਆਦਾ ਉਹਨਾਂ ਦੇ ਛੋਟੇ ਪੁੱਤਰ ਗੁਰਬਾਜ਼ ਦੇ ਫੈਨ ਹੁੰਦੇ ਜਾ ਰਹੇ ਹਨ। ਇਸਦੀ ਵਜ੍ਹਾ ਹੈ ਗੁਰਬਾਜ਼ ਦੀ ਉਹ ਕਿਊਟਨੈੱਸ, ਜੋ ਗਿੱਪੀ ਵੱਲੋਂ ਸ਼ੇਅਰ ਕੀਤੀ ਉਹਨਾਂ ਦੀ ਹਰ ਵੀਡੀਓ ‘ਚ ਝਲਕਦੀ ਹੈ। ਸੋਮਵਾਰ ਨੂੰ ਵੀ ਗਿੱਪੀ ਨੇ ਆਪਣੇ ਫੈਨਜ਼ ਨੂੰ ਗੁਰਬਾਜ਼ ਦੀਆਂ ਵੀਡੀਓਜ਼ ਦਾ ਖੂਬਸੂਰਤ ਤੋਹਫ਼ਾ ਦਿੱਤਾ।
ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰਬਾਜ਼ ਦੀਆਂ ਤਿੰਨ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਹਨਾਂ ‘ਚ ਗੁਰਬਾਜ਼ ਉਹਨਾਂ ਦੇ ਘਰ ‘ਚ ਪੋਚਾ ਲਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਬਣਾਉੰਦੇ ਹੋਏ ਗਿੱਪੀ ਵੀ ਖੂਬ ਮਜ਼ੇ ਲੈਂਦੇ ਸੁਣਾਈ ਦਿੱਤੇ। ਹਰ ਵੀਡੀਓ ‘ਚ ਗਿੱਪੀ, ਗੁਰਬਾਜ਼ ਨੂੰ ਚੰਗੀ ਤਰ੍ਹਂ ਪੋਚਾ ਲਗਾਉਣ ਦੀ ਗੱਲ ਕਹਿ ਰਹੇ ਹਨ। ਜੇਕਰ ਤੁਸੀਂ ਹਾਲੇ ਤੱਕ ਇਹ ਵੀਡੀਓ ਨਹੀਂ ਵੇਖੀ, ਤਾਂ ਹੇਠਾਂ ਦਿੱਤੇ ਲਿੰਕ ‘ਤੇ ਇਸ ਵੀਡੀਓ ਨੂੰ ਜ਼ਰੂਰ ਵੇਖੋ:-
https://www.instagram.com/p/CPPc_WpFVCw/
ਇਹਨਾਂ 3 ਵੀਡੀਓਜ਼ ‘ਚੋਂ ਇੱਕ ਵੀਡੀਓ ਉਹ ਵੀ ਹੈ, ਜਿਸ ‘ਚ ਗੁਰਬਾਜ਼ ਪੋਚਾ ਲਗਾ ਕੇ ਥੱਕਦੇ ਨਜ਼ਰ ਆ ਰਹੇ ਹਨ। ਆਪਣੇ ਉਸੇ ਕਿਊਟ ਅੰਦਾਜ਼ ‘ਚ ਗੁਰਬਾਜ਼ ਪੋਚੇ ਦਾ ਮੂੰਹ ਗਿੱਪੀ ਵੱਲ ਮੋੜ ਦਿੰਦੇ ਹਨ, ਪਰ ਗਿੱਪੀ ਜਵਾਬ ਦਿੰਦੇ ਹਨ, “ਮੈਂ ਕਿਉਂ ਲਗਾਵਾਂ ਪੋਚਾ, ਅੱਜ ਤੇਰੀ ਵਾਰੀ ਹੈ।”
ਖੈਰ, ਪੋਚੇ ਦਾ ਤਾਂ ਪਤਾ ਨਹੀਂ…ਪਰ ਗੁਰਬਾਜ਼ ਨੇ ਆਪਣੀ ਕਿਊਟਨੈੱਸ ਨਾਲ ਪੂਰਾ ਘਰ ਜ਼ਰੂਰ ਚਮਕਾ ਦਿੱਤਾ ਹੈ। ਨਾਲ ਹੀ ਗਿੱਪੀ ਅਤੇ ਗੁਰਬਾਜ਼ ਦੇ ਫੈਨਜ਼ ਦੇ ਚਿਹਰੇ ਵੀ ਖਿੜਾ ਦਿੱਤੇ ਹਨ।