Home Nation ਬਰਮਿੰਘਮ 'ਚ ਭਾਰਤੀ ਮੁਟਿਆਰਾੰ ਨੇ ਰਚਿਆ ਇਤਿਹਾਸ...16 ਸਾਲਾੰ ਬਾਅਦ ਦੇਸ਼ ਦੀ ਝੋਲੀ...

ਬਰਮਿੰਘਮ ‘ਚ ਭਾਰਤੀ ਮੁਟਿਆਰਾੰ ਨੇ ਰਚਿਆ ਇਤਿਹਾਸ…16 ਸਾਲਾੰ ਬਾਅਦ ਦੇਸ਼ ਦੀ ਝੋਲੀ ਪਾਇਆ ਮੈਡਲ

ਚੰਡੀਗੜ੍ਹ। ਭਾਰਤੀ ਮਹਿਲਾ ਹਾਕੀ ਟੀਮ ਨੇ ਬਰਮਿੰਘਮ ‘ਚ ਹੋ ਰਹੀਆੰ ਕਾਮਨਵੈਲਥ ਗੇਮਸ ‘ਚ ਬ੍ਰਾਨਜ਼ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ 16 ਸਾਲਾੰ ਬਾਅਦ ਕਾਮਨਵੈਲਥ ਵਿੱਚ ਕੋਈ ਮੈਡਲ ਆਪਣੇ ਨਾੰਅ ਕੀਤਾ ਹੈ। ਇਸ ਤੋੰ ਪਹਿਲਾੰ 2006 ਵਿੱਚ ਮਹਿਲਾ ਹਾਕੀ ਟੀਮ ਨੇ ਸਿਲਵਰ ਮੈਡਲ ਆਪਣੇ ਨਾੰਅ ਕੀਤਾ ਸੀ। 2002 ਵਿੱਚ ਮਹਿਲਾ ਟੀਮ ਨੇ ਪਹਿਲੀ ਵਾਰ ਗੋਲਡ ਮੈਡਲ ਹਾਸਲ ਕੀਤਾ ਸੀ।

Image

ਬ੍ਰਾਨਜ਼ ਮੈਡਲ ਲਈ ਖੇਡੇ ਗਏ ਮੁਕਾਬਲੇ ਵਿੱਚ ਤੈਅ ਸਮੇੰ ਦੀ ਸਮਾਪਤੀ ਤੋੰ ਬਾਅਦ ਭਾਰਤ ਅਤੇ ਨਿਊਜ਼ੀਲੈੰਡ ਦੀਆੰ ਟੀਮਾੰ 1-1 ਦੀ ਬਰਾਬਰੀ ‘ਤੇ ਸਨ। ਇਸ ਤੋੰ ਬਾਅਦ ਪੈਨਲਟੀ ਸ਼ੂਟਆਊਟ ‘ਚ ਭਾਰਤ ਨੇ 2-1 ਨਾਲ ਮੈਚ ਆਪਣੇ ਨਾੰਅ ਕਰ ਲਿਆ। ਭਾਰਤੀ ਗੋਲਕੀਪਰ ਸਵਿਤਾ ਨੇ ਸ਼ੂਟਆਊਟ ‘ਚ 4 ਗੋਲ ਬਚਾਏ।

Image

ਦੇਸ਼ ਦੇ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਮੁਟਿਆਰਾੰ ਨੂੰ ਇਸ ਜਿੱਤ ‘ਤੇ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਕਈ ਸਾਲਾੰ ‘ਚ ਇਹ ਪਹਿਲਾ ਅਜਿਹਾ ਮੌਕਾ ਹੈ, ਜਦੋੰ ਭਾਰਤੀ ਟੀਮ CWG Podium ‘ਤੇ ਪਹੁੰਚੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮਹਿਲਾ ਹਾਕੀ ਟੀਮ ਨੂੰ ਮੁਬਾਰਕਬਾਦ ਦਿੰਦਿਆੰ ਟਵੀਟ ਕੀਤਾ ਅਤੇ ਟੀਮ ਦੇ ਕੋਚ ਨੂੰ ਵੀ ਵਧਾਈ ਦਿੱਤੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments