ਬਿਓਰੋ। ਇਨਕਮ ਟੈਕਸ ਭਰਨ ਵਾਲਿਆਂ ਲਈ ਇੱਕ ਵਾਰ ਫਿਰ ਰਾਹਤ ਦੀ ਖ਼ਬਰ ਆਈ ਹੈ। IT ਵਿਭਾਗ ਨੇ ਰਿਟਰਨ ਫਾਈਲ ਕਰਨ ਦੀ ਆਖਰੀ ਤਾਰੀਖ ਵਧਾ ਕੇ 30 ਸਤੰਬਰ, 2021 ਕਰ ਦਿੱਤੀ ਹੈ। ਕੋਰੋਨਾ ਦੇ ਚਲਦੇ ਕੇਂਦਰ ਸਰਕਾਰ ਨੇ ਟੈਕਸ ਫਾਈਲ ਕਰਨ ਨਾਲ ਸਬੰਧਤ ਤਾਰੀਖਾਂ ਨੂੰ ਵਧਾਉਣ ਦਾ ਫ਼ੈਸਲਾ ਲਿਆ ਹੈ।
ਕੇਂਦਰ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਸ(CBDT) ਨੇ IT ਐਕਟ, 1961 ਦੇ ਸੈਕਸ਼ਨ-119 ਤਹਿਤ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਇਨਕਮ ਟੈਕਸ ਰਿਟਰਨ ਭਰਨ ਦੀ ਮਿਆਦ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਮਿਆਦ 31 ਜੁਲਾਈ ਤੱਕ ਵਧਾਈ ਗਈ ਸੀ।
Granting major relief to taxpayers facing hardship due to the severe pandemic & in view of representations recd, the Central Govt extends certain timelines for compliances under IT Act. CBDT Circular available on https://t.co/9Q4VYOca0y
Read more➡️ https://t.co/atmjgd4awu pic.twitter.com/eE8a9BtrRH
— Ministry of Finance (@FinMinIndia) May 20, 2021
15 ਜੁਲਾਈ ਤੱਕ ਦੇਣਾ ਹੋਵੇਗਾ Form-16
ਨਵੀਆਂ ਤਾਰੀਖਾਂ ਮੁਤਾਬਕ ਫਾਰਮ-16 ਜਾਰੀ ਕਰਨ ਦੀ ਤਾਰੀਖ ਵੀ 15 ਜੂਨ ਤੋਂ ਵਧਾ ਕੇ 15 ਜੁਲਾਈ ਕਰ ਦਿੱਤੀ ਗਆ ਹੈ। ਦੱਸਣਯੋਗ ਹੈ ਕਿ ਫਾਰਮ-16 ਇਨਕਮ ਟੈਕਸ ਰਿਟਰਨ ਦਾਖਲ ਕਰਨ ‘ਚ ਮਦਦ ਕਰਦਾ ਹੈ। ਇਸਦਾ ਇਸਤੇਮਾਲ ਇਨਕਮ ਦੇ ਸਬੂਤ ਦੇ ਤੌਰ ‘ਤੇ ਵੀ ਕੀਤਾ ਜਾਂਦਾ ਹੈ। ਇਹ ਇੱਕ ਤਰ੍ਹਾਂ ਦਾ ਸਰਟੀਫ਼ਿਕੇਟ ਹੈ, ਜੋ ਕੰਪਨੀਆਂ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਸ ‘ਚ ਕੰਪਨੀ ਵੱਲੋਂ ਕਰਮਚਾਰੀ ਦੀ ਤਨਖਾਹ ‘ਚੋਂ ਕੱਟੇ ਗਏ TDS ਨੂੰ ਸਰਟੀਫਾਈ ਕੀਤਾ ਜਾਂਦਾ ਹੈ।