Home Corona ਕੋਰੋਨਾ ਕਾਲ 'ਚ ਸੁਖਬੀਰ ਬਾਦਲ ਦੇ ਵਿਖਾਏ ਰਾਹ 'ਤੇ ਚੱਲੇ ਕੈਪਟਨ! ਸੁਖਬੀਰ...

ਕੋਰੋਨਾ ਕਾਲ ‘ਚ ਸੁਖਬੀਰ ਬਾਦਲ ਦੇ ਵਿਖਾਏ ਰਾਹ ‘ਤੇ ਚੱਲੇ ਕੈਪਟਨ! ਸੁਖਬੀਰ ਬੋਲੇ, “ਚਲੋ ਸ਼ੁਰੂਆਤ ਤਾਂ ਹੋਈ!!”

ਬਿਓਰੋ। ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ‘ਚ ਵੀ ਜਾਰੀ ਵੈਕਸੀਨੇਸ਼ਨ ਦੀ ਘਾਟ ਵਿਚਾਲੇ ਹੁਣ ਪੰਜਾਬ ਸਰਕਾਰ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਸਾਰੇ ਟੀਕਾ ਨਿਰਮਾਤਾਵਾਂ ਤੱਕ ਪਹੁੰਚ ਕਰੇਗੀ, ਜਿਹਨਾਂ ‘ਚ ਸਪੁਤਨਿਕ-V, ਫਾਈਜ਼ਰ, ਮੌਡਰਨਾ ਅਤੇ ਜਾਹਨਸਨ ਐਂਡ ਜਾਹਨਸਨ ਸ਼ਾਮਲ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਉਹ ਸਾਰੇ ਸੰਭਾਵਿਤ ਸਰੋਤਾਂ ਤੋਂ ਟੀਕਿਆਂ ਦੀ ਖਰੀਦ ਲਈ ਵਿਸ਼ਵ-ਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ। ਸੀਐੱਮ ਚੰਡੀਗੜ੍ਹ ‘ਚ ਕੋਰੋਨਾ ਦੇ ਤਾਜ਼ਾ ਹਾਲਾਤ ਬਾਰੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕਰ ਰਹੇ ਸਨ।

ਸੀਐੱਮ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਦਮ ਇਸ ਲਈ ਵੀ ਬੇਹੱਦ ਮਹੱਤਵਪੂਰਣ ਹੋ ਜਾਂਦਾ ਹੈ, ਕਿਉਂਕਿ ਇੱਕ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਤੋਂ ਵੈਕਸੀਨ ਦੀ ਆਮਦ ਲਈ ਵਿਸ਼ਵ-ਵਿਆਪੀ ਟੈਂਡਰ ਕੱਢੇ ਜਾਣ ਦੀ ਮੰਗ ਕੀਤੀ ਸੀ। ਸੁਖਬੀਰ ਬਾਦਲ SGPC ਵੱਲੋਂ ਫ਼ਿਰੋਜ਼ਪੁਰ ‘ਚ ਤਿਆਰ ਕੀਤੇ ਗਏ ਚੌਥੇ ਕੋਵਿਡ ਕੇਅਰ ਸੈਂਟਰ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ।

ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਕੋਰੋਨਾ ਦੇ ਚਲਦੇ ਅਨਾਥ ਹੋਏ ਬੱਚਿਆਂ ਲਈ ਵਿੱਤੀ ਮਦਦ, ਮੁਫਤ ਸਿੱਖਿਆ ਸਣੇ ਹੋਰ ਵੀ ਕਈ ਮੰਗਾਂ ਕੀਤੀਆਂ ਗਈਆਂ ਸਨ, ਜਿਹਨਾਂ ‘ਚ 6 ਮਹੀਨਿਆਂ ਲਈ ਘਰੇਲੂ ਅਤੇ ਇੰਡਸਟਰੀਅਲ ਬਿਜਲੀ-ਪਾਣੀ ਦੇ ਬਿੱਲ ਮੁਆਫ਼ ਕਰਨ ਦੀ ਮੰਗ ਸ਼ਾਮਲ ਸੀ।

 

ਖਾਸ ਗੱਲ ਇਹ ਕਿ ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਇਸੇ ਕੜੀ ‘ਚ ਕਈ ਐਲਾਨ ਕੀਤੇ ਗਏ ਹਨ, ਜਿਹਨਾਂ ‘ਚ ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਅਤੇ ਘਰ ਦੇ ਕਮਾਊ ਮੈਂਬਰ ਦੇ ਦੇਹਾਂਤ ਮਗਰੋਂ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਸ਼ਾਮਲ ਹੈ। (ਪੂਰੀ ਡਿਟੇਲ ਇਥੇ ਪੜ੍ਹੋ)

ਸੁਖਬੀਰ ਬਾਦਲ ਨੇ ਕੀਤਾ ਸਵਾਗਤ

ਕੋਰੋਨਾ ਕਾਲ ‘ਚ ਕੈਪਟਨ ਸਰਕਾਰ ਵੱਲੋਂ ਕੀਤੇ ਗਏ ਇਹਨਾਂ ਐਲਾਨਾਂ ਦਾ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸਵਾਗਤ ਕੀਤਾ ਹੈ। ਸੁਖਬੀਰ ਨੇ ਟਵੀਟ ਕੀਤਾ, “ਰਾਜਨੀਤੀ ਇੱਕ ਪਾਸੇ, ਮੈਨੂੰ ਰਾਹਤ ਮਿਲੀ ਹੈ ਕਿ ਪੰਜਾਬ ‘ਚ ਕੋਰੋਨਾ ਦੇ ਮਾੜੇ ਹਾਲਾਤ ‘ਤੇ ਆਪਣੇ ਸਵੈ-ਵਧਾਈ ਅਤੇ ਇਨਕਾਰ-ਮੋਡ ਤੋਂ CM ਕੈਪਟਨ ਅਮਰਿੰਦਰ ਸਿੰਘ ਆਖਰਕਾਰ ਬਾਹਰ ਆ ਗਏ ਹਨ। ਇਹ ਬਹੁਤ ਘੱਟ ਹੈ, ਪਰ ਘੱਟੋ-ਘੱਟ ਸ਼ੁਰੂਆਤ ਤਾਂ ਹੋਈ। ਮੈਂ ਲਗਭਗ ਹਰ ਦਿਨ ਇਸ ਸਭ ਦੀ ਮੰਗ ਕਰਦਾ ਆਇਆ ਹਾਂ, ਪਰ ਮੈਂ ਖੁਸ਼ ਹਾਂ ਕਿ ਉਹ ਜਾਗ ਗਏ ਹਨ।”

ਕਾਬਿਲੇਗੌਰ ਹੈ ਕਿ ਸੁਖਬੀਰ ਬਾਦਲ ਪਹਿਲਾਂ ਵੀ ਕੈਪਟਨ ਸਰਕਾਰ ਨੂੰ ਸਿਆਸੀ ਮਤਭੇਦ ਭੁਲਾ ਕੇ ਕੋਰੋਨਾ ਕਾਲ ‘ਚ ਇਕੱਠੇ ਮਿਲ ਕੇ ਕੰਮ ਕਰਨ ਦਾ ਸੱਦਾ ਦੇ ਚੁੱਕੇ ਹਨ। ਹਾਲਾਂਕਿ ਸਮੇਂ-ਸਮੇਂ ‘ਤੇ ਉਹ ਕੈਪਟਨ ਸਰਕਾਰ ‘ਤੇ ਬਦਇੰਤਜ਼ਾਮੀ ਦੇ ਇਲਜ਼ਾਮ ਵੀ ਲਗਾਉਂਦੇ ਰਹਿੰਦੇ ਹਨ। ਬਹਿਰਹਾਲ, ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਸ ਔਖੀ ਘੜੀ ‘ਚ ਸਾਰੀਆਂ ਪਾਰਟੀਆਂ ਸਿਆਸਤ ਇੱਕ ਪਾਸੇ ਰੱਖ ਕੇ ਇਕੱਠੇ ਮਿਲ ਕੇ ਲੋਕਾਂ ਦੇ ਹਿੱਤਾਂ ਨੂੰ ਉੱਪਰ ਰੱਖ ਕੇ ਕੰਮ ਕਰਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments