Home Corona ਮਿਲਖਾ ਸਿੰਘ ਨੂੰ ਸਦਮਾ, ਕੋਰੋਨਾ ਨੇ ਲਈ ਪਤਨੀ ਨਿਰਮਲ ਕੌਰ ਦੀ ਜਾਨ

ਮਿਲਖਾ ਸਿੰਘ ਨੂੰ ਸਦਮਾ, ਕੋਰੋਨਾ ਨੇ ਲਈ ਪਤਨੀ ਨਿਰਮਲ ਕੌਰ ਦੀ ਜਾਨ

ਚੰਡੀਗੜ੍ਹ। ਭਾਰਤ ਦੇ ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ। ਉਹਨਾਂ ਦੀ ਪਤਨੀ ਨਿਰਮਲ ਕੌਰ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਹਨ। ਕੋਰੋਨਾ ਸੰਕ੍ਰਮਿਤ ਪਾਏ ਜਾਣ ਤੋਂ ਬਾਅਦ ਉਹਨਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ, ਜਿਥੇ ਉਹਨਾਂ ਨੇ ਐਤਵਾਰ ਨੂੰ ਆਖਰੀ ਸਾਹ ਲਏ।

ਨਿਰਮਲ ਕੌਰ ਚੰਡੀਗੜ੍ਹ ‘ਚ ਸਪੋਰਟਸ ਫਾਰ ਵਿਮਿਨ ਦੀ ਸਾਬਕਾ ਡਾਇਰੈਕਟਰ ਅਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਰਹਿ ਚੁੱਕੇ ਹਨ। ਉਹਨਾਂ ਦੇ ਅੰਤਿਮ ਸਸਕਾਰ ‘ਚ ਮਿਲਖਾ ਸਿੰਘ ਸ਼ਮੂਲੀਅਤ ਨਹੀਂ ਕਰ ਸਕਣਗੇ, ਕਿਉਂਕਿ ਉਹ ਖੁਦ ਕੋਰੋਨਾ ਦੀ ਚਪੇਟ ‘ਚ ਹਨ ਅਤੇ ਉਹਨਾਂ ਦਾ ਇਲਾਜ PGI ‘ਚ ਚੱਲ ਰਿਹਾ ਹੈ।

ਮੁੱਖ ਮੰਤਰੀ ਨੇ ਜਤਾਇਆ ਦੁੱਖ

ਮਿਲਖਾ ਸਿੰਘ ਦੀ ਪਤਨੀ ਦੇ ਦੇਹਾਂਤ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਟਵੀਟ ‘ਚ ਉਹਨਾਂ ਲਿਖਿਆ, “Post-Covid Illness ਦੀ ਵਜ੍ਹਾ ਨਾਲ ਨਿਰਮਲ ਮਿਲਖਾ ਸਿੰਘ ਦੇ ਹੋਏ ਦੇਹਾਂਤ ਬਾਰੇ ਸੁਣ ਕੇ ਬੇਹੱਦ ਦੁੱਖ ਹੋਇਆ। ਉਹ ਭਾਰਤ ਦੀ ਵਾਲੀਬਾਲ ਟੀਮ ਦੇ ਕਪਤਾਨ ਰਹੇ ਸਨ ਅਤੇ ਵਿਲੱਖਣ ਖਿਡਾਰੀ ਸਨ। ਪਰਿਵਾਰ ਅਤੇ ਦੋਸਤਾਂ ਨਾਲ ਮੇਰੀ ਦਿਲੋਂ ਹਮਦਰਦੀ।”

ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਵੀ ਮਿਲਖਾ ਸਿੰਘ ਦੀ ਪਤਨੀ ਦੇ ਦੇਹਾਂਤ ‘ਤੇ ਟਵੀਟ ਕੀਤਾ ਅਤੇ ਲਿਖਿਆ, “ਮਿਲਖਾ ਸਿੰਘ ਜੀ ਦੀ ਪਤਨੀ ਨਿਰਮਲ ਮਿਲਖਾ ਸਿੰਘ ਜੀ ਦੀ ਦੁਖਦ ਮੌਤ ‘ਤੇ ਮੇਰੀ ਉਹਨਾਂ ਨਾਲ ਦਿਲੋਂ ਹਮਦਰਦੀ ਹੈ। ਵਾਹਿਗੁਰੂ ਪਰਿਵਾਰ ਨੂੰ ਇਸ ਦੁੱਖ ‘ਤੇ ਕਾਬੂ ਪਾਉਣ ਅਤੇ ਇਸ ਘਾਟੇ ਨੂੰ ਸਹਿਣ ਦੀ ਤਾਕਤ ਬਖਸ਼ਣ।”

 

ਦੱਸਣਯੋਗ ਹੈ ਕਿ ਮਿਲਖਾ ਸਿੰਘ ਦੇ ਘਰ ਕੰਮ ਕਰਨ ਵਾਲੇ ਕੁੱਕ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਮਿਲਖਾ ਸਿੰਘ ਕੋਰੋਨਾ ਦੀ ਚਪੇਟ ‘ਚ ਆ ਗਏ ਸਨ। ਮਿਲਖਾ ਸਿੰਘ ਦੇ ਸੰਕ੍ਰਮਿਤ ਹੋਣ ਤੋਂ 2 ਦਿਨ ਬਾਅਦ ਉਹਨਾਂ ਦੀ ਪਤਨੀ ਨਿਰਮਲ ਕੌਰ ਵੀ ਪਾਜ਼ੀਟਿਵ ਹੋ ਗਏ ਸਨ, ਉਸਦੇ ਬਾਅਦ ਤੋਂ ਹੀ ਉਹ ਫੌਰਟਿਸ ਹਸਪਤਾਲ ‘ਚ ਦਾਖਲ ਸਨ ਅਤੇ ਉਹਨਾਂ ਦੀ ਹਾਲਤ ਲਗਾਤਾਰ ਗੰਭੀਰ ਬਣੀ ਹੋਈ ਸੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments