Home Corona ਟੀਕਾ ਨਿਰਮਾਤਾ ਕੰਪਨੀ ‘ਮੌਡਰਨਾ’ ਤੋਂ ਪੰਜਾਬ ਹੱਥ ਲੱਗੀ ਨਿਰਾਸ਼ਾ, ਸਿੱਧੇ ਟੀਕੇ ਭੇਜਣ...

ਟੀਕਾ ਨਿਰਮਾਤਾ ਕੰਪਨੀ ‘ਮੌਡਰਨਾ’ ਤੋਂ ਪੰਜਾਬ ਹੱਥ ਲੱਗੀ ਨਿਰਾਸ਼ਾ, ਸਿੱਧੇ ਟੀਕੇ ਭੇਜਣ ਤੋਂ ਕੀਤਾ ਇਨਕਾਰ

ਚੰਡੀਗੜ੍ਹ। ਕੋਵਿਡ ਟੀਕਿਆਂ ਦੇ ਨਿਰਮਾਤਾ ਵਿੱਚੋਂ ਇਕ ‘ਮੌਡਰਨਾ’ ਨੇ ਪੰਜਾਬ ਸਰਕਾਰ ਨੂੰ ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਦੀ ਨੀਤੀ ਅਨੁਸਾਰ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ ਨਾ ਕਿ ਕਿਸੇ ਸੂਬਾ ਸਰਕਾਰ ਜਾਂ ਨਿੱਜੀ ਧਿਰ ਨਾਲ। ਟੀਕਾਕਰਨ ਲਈ ਪੰਜਾਬ ਦੇ ਸਟੇਟ ਨੋਡਲ ਅਧਿਕਾਰੀ ਅਤੇ ਸੀਨੀਅਰ ਆਈ.ਏ.ਐਸ. ਅਧਿਕਾਰੀ ਵਿਕਾਸ ਗਰਗ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਵਿਕਾਸ ਗਰਗ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਜਲਦ ਟੀਕਾਕਰਨ ਯਕੀਨੀ ਬਣਾਉਣ ਲਈ ਸਾਰੇ ਸੰਭਾਵਿਤ ਸਰੋਤਾਂ ਤੋਂ ਟੀਕਿਆਂ ਦੀ ਖਰੀਦ ਲਈ ਵਿਸ਼ਵ-ਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਸਬੰਧੀ ਨਿਰਦੇਸ਼ ‘ਤੇ ਅਮਲ ਕਰਦਿਆਂ ਸਾਰੇ ਟੀਕਾ ਨਿਰਮਾਤਾਵਾਂ ਨੂੰ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਪਹੁੰਚ ਕੀਤੀ ਗਈ ਸੀ। ਇਹ ਪਹੁੰਚ ਸਪੁਤਨਿਕ-V, ਫਾਈਜ਼ਰ, ਮੌਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਨਾਲ ਕੀਤੀ ਗਈ, ਪਰ ਹਾਲੇ ਤੱਕ ਸਿਰਫ ਮੌਡਰਨਾ ਵੱਲੋਂ ਹੀ ਜਵਾਬ ਆਇਆ ਹੈ।

ਸਟੇਟ ਨੋਡਲ ਅਧਿਕਾਰੀ ਗਰਗ ਨੇ ਕਿਹਾ ਕਿ ਹੁਣ ਤੱਕ ਸਿਰਫ਼ ਮੌਡਰਨਾ ਤੋਂ ਆਏ ਜਵਾਬ ਵਿੱਚ ਕੰਪਨੀ ਨੇ ਸੂਬਾ ਸਰਕਾਰ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਤੀਜੇ ਪੜਾਅ (18-44 ਉਮਰ ਵਰਗ) ਲਈ ਕੀਤੀ ਅਲਾਟਮੈਂਟ ਅਨੁਸਾਰ ਸੂਬਾ ਸਰਕਾਰ ਸਿਰਫ 4.2 ਲੱਖ ਦੀ ਖੁਰਾਕ ਖਰੀਦ ਕਰਨ ਦੇ ਯੋਗ ਹੋਈ ਹੈ, ਜਿਸ ਵਿੱਚ ਸ਼ਨੀਵਾਰ ਨੂੰ ਪ੍ਰਾਪਤ ਕੀਤੀਆਂ 66,000 ਖੁਰਾਕਾਂ ਵੀ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਕੁੱਲ 3.65 ਲੱਖ ਟੀਕਿਆਂ ਦੀ ਵਰਤੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਸਿਰਫ 64000 ਹੀ ਵਰਤੋਂ ਲਈ ਬਚੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments