ਬਿਓਰੋ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਨਵੀਂ SIT ਦੇ ਗਠਨ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਇੱਕ ਵਾਰ ਫਿਰ ਮੁੱਖ ਮੰਤਰੀ ‘ਤੇ ਤਿੱਖਾ ਹਮਲਾ ਬੋਲਿਆ ਹੈ। ਸਿੱਧੂ ਨੇ ਟਵੀਟ ਕਰ SIT ਦੇ ਗਠਨ ਨੂੰ ਦੁੱਖਦਾਈ ਅਤੇ ਸੂਬੇ ਦੇ ਗ੍ਰਹਿ ਮੰਤਰੀ ਯਾਨੀ ਕੈਪਟਨ ਅਮਰਿੰਦਰ ਸਿੰਘ ਦੀ ਨਾਕਾਮੀ ਦਾ ਅੰਜਾਮ ਦੱਸਿਆ।
ਆਪਣੇ ਟਵੀਟ ‘ਚ ਨਵਜੋਤ ਸਿੱਧੂ ਨੇ ਲਿਖਿਆ, “ਦੁੱਖਦਾਈ!! ਗ੍ਰਹਿ ਮੰਤਰੀ(ਕੈਪਟਨ ਅਮਰਿੰਦਰ ਸਿੰਘ) ਦੀ ਅਯੋਗਤਾ ਦੇ ਚਲਦੇ, ਸਰਕਾਰ ਨੂੰ ਹਾਈਕੋਰਟ ਦੇ ਆਦੇਸ਼ ਮੰਗਣ ਲਈ ਮਜਬੂਰ ਹੋਣਾ ਪਿਆ, ਜਦਕਿ ਪੰਜਾਬ ਦੇ ਲੋਕ ਇਸਦੀ ਖਿਲਾਫ਼ਤ ਕਰ ਰਹੇ ਹਨ। ਨਵੀਂ SIT ਨੂੰ 6 ਮਹੀਨੇ ਦੇਣ ਦਾ ਮਤਲਬ ਹੈ ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਦੀ ਦੇਰੀ ‘ਚ ਇਜ਼ਾਫਾ ਕਰ ਉਦੋਂ ਤੱਕ ਲਟਕਾਉਣਾ, ਜਦੋਂ ਬਦਕਿਸਮਤੀ ਨਾਲ ਅਗਲੀਆਂ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।”
ਆਪਣੇ ਅਗਲੇ ਟਵੀਟ ‘ਚ ਸਿੱਧੂ ਨੇ ਨਵੀਂ SIT ਦੇ ਗਠਨ ਨੂੰ ਲੋਕਮਤ ਨਾਲ ਧੋਖਾ ਵੀ ਕਰਾਰ ਦਿੱਤਾ। ਸਿੱਧੂ ਨੇ ਲਿਖਿਆ, “ਜਾਣਬੁੱਝ ਕੇ ਹੋਈ ਦੇਰੀ ਨਾਲ ਇਨਸਾਫ਼ ਨਾ ਮਿਲਣਾ ਲੋਕਮਤ ਨਾਲ ਧੋਖਾ ਹੈ। ਇੱਕ ਹੀ ਮਾਮਲੇ ‘ਤੇ ਕਈ ਜਾਂਚ ਕਮਿਸ਼ਨਾਂ ਬਿਠਾਉਣ, SIT ਦੇ ਗਠਨ ਅਤੇ 6 ਸਾਲਾਂ ਦੇ ਵਕਫ਼ੇ ਤੋਂ ਬਾਅਦ, ਸਬੂਤ ਕਮਜ਼ੋਰ ਹੋ ਗਏ ਹਨ, ਜਦਕਿ ਦੋਸ਼ੀਆਂ ਨੂੰ ਇਹ ਅਕਲ ਆ ਗਈ ਹੈ ਕਿ ਆਪਣੇ ਬਚਾਅ ਲਈ ਦਲੀਲਾਂ ਨੂੰ ਹੋਰ ਮਜਬੂਤ ਕਿਵੇਂ ਕਰਨਾ ਹੈ।”
Injustice caused by deliberate delay is betrayal of People’s Mandate. After Multiple Inquiry Commissions, SITs and passage of 6 years, evidence has weakened while accused have gained in wisdom, making their defence stronger due to repetitive investigations on the same matter. 2/2
— Navjot Singh Sidhu (@sherryontopp) May 8, 2021
ਨਵੀਂ SIT ਬਾਰੇ ਹਰ ਸਵਾਲ ਦਾ ਜਵਾਬ ਜਾਣਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।