ਚੰਡੀਗੜ੍ਹ। ਕੋਟਕਪੂਰਾ ਫ਼ਾਇਰਿੰਗ ਕੇਸ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਨਵੀਂ SIT ਦਾ ਗਠਨ ਕਰ ਦਿੱਤਾ ਹੈ, ਜਿਸ ਨੂੰ ਹਾਈਕੋਰਟ ਦੇ ਆਦੇਸ਼ਾਂ ਮੁਤਾਬਕ 6 ਮਹੀਨਿਆਂ ਅੰਦਰ ਜਾਂਚ ਪੂਰੀ ਕਰਨ ਲਈ ਕਿਹਾ ਗਿਆ ਹੈ। ਦਰਅਸਲ, ਪੰਜਾਬ-ਹਰਿਆਣਾ ਹਾਈਕੋਰਟ ਨੇ ਸਾਬਕਾ IPS ਅਫ਼ਸਰ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ‘ਤੇ ਸਵਾਲ ਚੁੱਕਦਿਆਂ ਪੁਰਾਣੀ SIT ਦੀ ਜਾਂਚ ਨੂੰ ਰੱਦ ਕਰ ਦਿੱਤਾ ਸੀ ਅਤੇ ਸਰਕਾਰ ਨੂੰ ਨਵੀਂ SIT ਦੇ ਗਠਨ ਦਾ ਆਦੇਸ਼ ਦਿੱਤਾ ਸੀ।
ਇਹ ਹੋਣਗੇ SIT ਦੇ ਮੈਂਬਰ
ਪੰਜਾਬ-ਹਰਿਆਣਾ ਹਾਈਕੋਰਟ ਦੇ ਆਰਡਰ ‘ਚ ਕਿਹਾ ਗਿਆ ਸੀ ਕਿ ਕੁੰਵਰ ਵਿਜੇ ਪ੍ਰਤਾਪ ਦੇ ਅਹੁਦੇ ਤੋਂ ਵੱਡੇ ਅਹੁਦੇ ਦਾ ਅਫ਼ਸਰ ਉਹਨਾਂ ਦੀ ਥਾਂ SIT ਦਾ ਮੁਖੀ ਬਣਾਇਆ ਜਾਵੇ, ਜਿਸ ‘ਤੇ ਕੰਮ ਕਰਦਿਆਂ ਸਰਕਾਰ ਨੇ ਪੰਜਾਬ ਵਿਜੀਲੈਂਸ ਬਿਓਰੋ ਦੇ ADGP ਐੱਲ.ਕੇ. ਯਾਦਵ ਨੂੰ ਜਾਂਚ ਦਾ ਜ਼ਿੰਮਾ ਸੌੰਪਿਆ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਅਤੇ ਫ਼ਰੀਦਕੋਟ ਰੇਂਜ ਦੇ IG ਸੁਰਜੀਤ ਸਿੰਘ ਉਹਨਾਂ ਦੀ ਜਾਂਚ ਟੀਮ ਦੇ ਮੈਂਬਰ ਬਣਾਏ ਗਏ ਹਨ।
‘ਜਾਂਚ ‘ਚ ਨਹੀਂ ਹੋਵੇਗੀ ਦਖਲਅੰਦਾਜ਼ੀ’
ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਕ ਸੂਬੇ ਦੇ ਗ੍ਰਹਿ ਵਿਭਾਗ ਨੇ ਇਹ ਨਿਰਦੇਸ਼ ਦਿੱਤਾ ਹੈ ਕਿ SIT ਦੀ ਜਾਂਚ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ। ਨਾਲ ਹੀ ਸਾਰੀ ਟੀਮ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਫ਼ਾਈਨਲ ਰਿਪੋਰਟ ‘ਤੇ ਸਾਰੀ ਟੀਮ ਨੂੰ ਹਸਤਾਖਰ ਕਰਨੇ ਹੋਣਗੇ।
ਹਾਈਕੋਰਟ ਦੇ ਆਰਡਰ ਦੀ ਇੱਕ-ਇੱਕ ਡਿਟੇਲ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।