ਨਵੀਂ ਦਿੱਲੀ। ਪੰਜਾਬ ਕਾਂਗਰਸ ‘ਚ ਚੱਲ ਰਿਹਾ ਘਮਸਾਣ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ਦੀਆਂ ਖ਼ਬਰਾਂ ਵਿਚਾਲੇ ਨਵਜੋਤ ਿਸੰਘ ਸਿੱਧੂ ਸ਼ਕਰਵਾਰ ਨੂੰ ਸੋਨੀਆ-ਰਾਹੁਲ ਨਾਲ ਮੁਲਾਕਾਤ ਲਈ 10 ਜਨਪਥ ਪਹੁੰਚੇ। ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੀ ਬੈਠਕ ‘ਚ ਮੌਜੂਦ ਰਹੇ, ਪਰ ਕਰੀਬ ਇੱਕ ਘੰਟੇ ਤੱਕ ਚੱਲੀ ਬੈਠਕ ਤੋਂ ਬਾਅਦ ਸਿੱਧੂ ਬਿਨ੍ਹਾਂ ਮੀਡੀਆ ਨਾਲ ਗੱਲ ਕੀਤੇ ਰਵਾਨਾ ਹੋ ਗਏ।
ਹਰੀਸ਼ ਰਾਵਤ ਦੇ ਵੀ ਬਦਲੇ ਤੇਵਰ
ਕੱਲ੍ਹ ਤੱਕ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੇ ਸੰਕੇਤ ਦੇ ਰਹੇ ਪਾਰਟੀ ਇੰਚਾਰਜ ਹਰੀਸ਼ ਰਾਵਤ ਦੇ ਤੇਵਰ ਵੀ ਹੁਣ ਬਦਲੇ ਹੋਏ ਨਜ਼ਰ ਆ ਰਹੇ ਹਨ। ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਖੁੱਲ੍ਹ ਕੇ ਬੋਲਣ ਤੋਂ ਬਚਦੇ ਨਜ਼ਰ ਆਏ। ਰਾਵਤ ਨੇ ਕਿਹਾ ਕਿ ਉਹ ਹਾਈਕਮਾਂਡ ਨੂੰ ਆਪਣੀ ਰਿਪੋਰਟ ਸੌਂਪਣ ਆਏ ਸਨ ਅਤੇ ਜਦੋਂ ਵੀ ਕੋਈ ਫ਼ੈਸਲਾ ਹੋਵੇਗਾ, ਉਹ ਜ਼ਰੂਰ ਦੱਸਣਗੇ।
पंजाब के विषय में कांग्रेस अध्यक्ष का फैसला मुझे जैसे ही मिलेगा तो मैं आकर आपसे(मीडिया) बात करूंगा: कांग्रेस की अंतरिम अध्यक्ष सोनिया गांधी के साथ बैठक के बाद हरीश रावत, कांग्रेस pic.twitter.com/ueZVkY5yeO
— ANI_HindiNews (@AHindinews) July 16, 2021
ਸਿੱਧੂ ਤੋਂ ਪਹਿਲਾਂ ਕੈਪਟਨ ਦੇ OSD ਮਿਲੇ
ਨਵਜੋਤ ਸਿੰਘ ਸਿੱਧੂ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ OSD ਨਰਿੰਦਰ ਸਿੰਘ ਭਾਮਰੀ 10 ਜਨਪਥ ਪਹੁੰਚੇ। ਮੰਨਿਆ ਜਾ ਰਿਹਾ ਹੈ ਕਿ ਉਹ ਕੈਪਟਨ ਦਾ ਸੁਨੇਹਾ ਲੈ ਕੇ ਸੋਨੀਆ ਗਾਂਧੀ ਨੂੰ ਮਿਲਣ ਪਹੁੰਚੇ ਸਨ। ਹਾਲਾਂਕਿ ਬੈਠਕ ਤੋਂ ਬਾਅਦ ਉਹਨਾਂ ਨੇ ਇਸ ਨੂੰ ਇੱਕ ਨਿੱਜੀ ਮੁਲਾਕਾਤ ਦੱਸ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।