Home CRIME ਗੁਰਲਾਲ ਬਰਾੜ ਦੇ ਕਾਤਲ ਨੀਰਜ ਚਸਕਾ ਦਾ ਗੋਲਡੀ ਬਰਾੜ ਨੂੰ ਚੈਲੇਂਜ, ਸਿੱਧੂ...

ਗੁਰਲਾਲ ਬਰਾੜ ਦੇ ਕਾਤਲ ਨੀਰਜ ਚਸਕਾ ਦਾ ਗੋਲਡੀ ਬਰਾੜ ਨੂੰ ਚੈਲੇਂਜ, ਸਿੱਧੂ ਦਾ ਲਵਾਂਗੇ ਬਦਲਾ… ਨਾਲਾਗੜ੍ਹ ਕੋਰਟ ‘ਚ ਫੜੇ ਜਾਣ ਦੀ ਖ਼ਬਰ ਗ਼ਲਤ

NewsDateline ਨੂੰ ਭੇਜੇ ਮੈਸੇਜ 'ਚ 3 ਕਤਲਾਂ ਦਾ ਕਬੂਲਨਾਮਾ...ਕਿਹਾ- ਜਿਹਨਾਂ ਨੇ ਸਿੱਧੂ ਨੂੰ ਮਾਰਿਆ, ਉਹਨਾਂ 'ਚੋਂ ਇੱਕ ਦਾ ਨੰਬਰ ਜਲਦੀ

ਚੰਡੀਗੜ੍ਹ, August 31, 2022
(Bureau Report)

ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿੱਚ ਕੋਰਟ ਕੰਪਲੈਕਸ ‘ਚ ਸੋਮਵਾਰ ਨੂੰ ਹੋਈ ਫਾਇਰਿੰਗ ਦੇ ਮਾਮਲੇ ‘ਚ ਇੱਕ ਹੋਰ ਨਵਾੰ ਟਵਿਸਟ ਸਾਹਮਣੇ ਆਇਆ ਹੈ। ਦਵਿੰਦਰ ਬੰਬੀਹਾ ਦੇ ਗਰੁੱਪ ਵੱਲੋੰ ਗੈੰਗਸਟਰ ਕੌਸ਼ਲ ਚੌਧਰੀ ਦੀ ਉਸ ਪੋਸਟ ਦਾ ਖੰਡਨ ਕੀਤਾ ਗਿਆ ਹੈ, ਜਿਸ ਵਿੱਚ ਬੰਬੀਹਾ ਗਰੁੱਪ ਦੇ 2 ਗੈੰਗਸਟਰਾੰ ਨੂੰ ਪੁਲਿਸ ਵੱਲੋੰ ਫੜੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦਿਲਚਸਪ ਹੈ ਕਿ ਇਹ ਖੰਡਨ ਕਰਨ ਵਾਲਾ ਹੋਰ ਕੋਈ ਨਹੀੰ, ਬਲਕਿ ਖੁਦ ਨੀਰਜ ਚਸਕਾ ਹੈ, ਜਿਸਦੇ ਫੜੇ ਜਾਣ ਦਾ ਦਾਅਵਾ ਉਸ ਪੋਸਟ ਵਿੱਚ ਕੀਤਾ ਗਿਆ ਹੈ।

ਗੈੰਗਸਟਰ ਨੀਰਜ ਗੁਪਤਾ ਉਰਫ ਚਸਕਾ ਵੈਲੀ ਜੈਤੋੰ ਨੇ NewsDateline ਨੂੰ ਭੇਜੇ ਇੱਕ ਮੈਸੇਜ ਵਿੱਚ ਦਾਅਵਾ ਕੀਤਾ ਹੈ ਕਿ ਉਹ ਅਤੇ ਉਸਦਾ ਸਾਥੀ ਮਾਨ ਜੈਤੋੰ ਫੜੇ ਨਹੀੰ ਗਏ ਹਨ, ਬਲਕਿ ਉਹ ਤਾੰ ਦੋਵੇੰ ਪੰਜਾਬ ਵਿੱਚ ਹੀ ਨਹੀੰ ਹਨ।

“ਸਤਿ ਸ੍ਰੀ ਅਕਾਲ ਰਿਤੇਸ਼ ਲੱਖੀ ਵੀਰ ਜੀ…ਮੈੰ ਨੀਰਜ ਗੁਪਤਾ ਉਰਫ ਚਸਕਾ ਵੈਲੀ ਜੈਤੋੰ…ਇਹ ਦੱਸਣਾ ਚਾਹੁੰਦਾ ਹਾੰ ਕਿ ਕੱਲ੍ਹ ਜੋ ਨਾਲਾਗੜ੍ਹ ਕੋਰਟ ਵਿੱਚ ਗੋਲੀਆੰ ਚੱਲੀਆੰ, ਉਹਦੇ ਵਿੱਚ ਜੋ ਖ਼ਬਰ ਚੱਲ ਰਹੀ ਹੈ, ਚਸਕੀ ਵੈਲੀ ਤੇ ਮਾਨ ਜੈਤੋੰ ਫੜ ਲਏ ਨੇ, ਉਹ ਬਿਲਕੁੱਲ ਗਲਤ ਖ਼ਬਰ ਹੈ। ਉਹ ਪੋਸਟ ਵੀ ਝੂਠੀ ਹੈ। ਅਸੀੰ ਪੰਜਾਬ ਵਿੱਚ ਹਾੰ ਹੀ ਨਹੀੰ ਤੇ ਨਾ ਸਾਡੀ ਦੋਵਾੰ ਦੀ ਉਸ ਕੇਸ ਵਿੱਚ ਸ਼ਮੂਲੀਅਤ ਸੀ।

ਇਸ ਮੈਸੇਜ ਵਿੱਚ ਨੀਰਜ ਚਸਕਾ 3 ਕਤਲਾੰ ਦਾ ਵੀ ਕਬੂਲਨਾਮਾ ਕਰ ਰਿਹਾ ਹੈ। ਉਸਨੇ ਕਬੂਲ ਕੀਤਾ ਕਿ ਕਬੱਡੀ ਖਿਡਾਰੀ ਮਨੀ ਜੈਤੋੰ, ਸੁਰਜੀਤ ਬਾਊੰਸਰ ਤੇ ਗੁਰਲਾਲ ਬਰਾੜ ਦਾ ਮਰਡਰ ਉਹਨਾੰ ਨੇ ਕੀਤਾ ਹੈ। ਜ਼ਿਕਰੇਖਾਸ ਹੈ ਕਿ ਗੁਰਲਾਲ ਬਰਾੜ ਗੈੰਗਸਟਰ ਗੋਲਡੀ ਬਰਾੜ ਦਾ ਭਰਾ ਸੀ।

ਅਸੀੰ ਤੁਹਾਨੂੰ ਦੱਸਣਾ ਚਾਹੁੰਦੇ ਹਾੰ ਕਿ ਜੋ ਕਬੱਡੀ ਖਿਡਾਰੀ ਮਨੀ ਜੈਤੋੰ, ਸੁਰਜੀਤ ਬਾਊੰਸਰ ਤੇ ਗੁਰਲਾਲ ਬਰਾੜ ਦਾ ਕਤਲ ਹੋਇਆ ਸੀ, ਉਹ ਮੈੰ ਚਸਕਾ ਵੈਲੀ ਜੈਤੋੰ ਤੇ ਮਾਨ ਜੈਤੋੰ ਨੇ ਕੀਤਾ ਸੀ ਤੇ ਹੋਰ ਕਿਸੇ ਕੇਸ ਵਿੱਚ ਸਾਡੀ ਕੋਈ ਸ਼ਮੂਲੀਅਤ ਨਹੀੰ ਹੈ। ਨਾ ਅੰਬਾਲਾ ਡਬਲ ਮਰਡਰ, ਨਾ ਵਿੱਕੀ ਮਿੱਡੂਖੇੜਾ ਤੇ ਨਾ ਸੰਦੀਪ ਨੰਗਲ ਦੇ ਕਤਲ ਵਿੱਚ ਸਾਡੀ ਕੋਈ ਸ਼ਮੂਲੀਅਤ ਹੈ। ਮਨੀ, ਸੁਰਜੀਤ, ਗੁਰਲਾਲ ਮਰਡਰ..ਬੱਸ ਇਹ ਅਸੀੰ ਕੀਤਾ। ਤੇ ਜੋ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ, ਉਹਦਾ ਸਾਡੇ ਗਰੁੱਪ ਨਾਲ ਕੋਈ ਲੈਣਾ-ਦੇਣਾ ਨਹੀੰ। ਗੋਲਡੀ ਬਰਾੜ ਕਹਿੰਦਾ ਫਿਰਦਾ ਜੋ ਵਿੱਕੀ ਤੇ ਗੁਰਲਾਲ ਦਾ ਬਦਲਾ ਲਿਆ, ਉਹ ਝੂਠ ਹੈ। ਇਹ ਸਭ ਮਸ਼ਹੂਰ ਹੋਣ ਲਈ ਤੇ ਨਾੰਅ ਬਣਾਉਣ ਲਈ ਕੀਤਾ, ਕਿਉੰਕਿ ਇਹਨਾੰ ਨੇ ਹਾਲੇ ਤੱਕ ਜਿੰਨੇ ਕਤਲ ਕੀਤੇ, ਉਹ ਸਭ ਨਜਾਇਜ਼ ਕੀਤੇ। ਉਹਨਾੰ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀੰ ਸੀ। ਇਹਨਾੰ ਨੂੰ ਸਾਡੇ ਗਰੁੱਪ ਦਾ ਕੋਈ ਮੇਨ ਬੰਦਾ ਨਹੀੰ ਮਿਲਿਆ, ਤਾੰ ਇਹਨਾੰ ਨੇ ਸਿੱਧੂ ਨੂੰ ਟਾਰਗੇਟ ਕੀਤਾ ਸਾਡੇ ਗਰੁੱਪ ਨਾਲ ਜੋੜ ਕੇ।

ਇੰਨਾ ਹੀ ਨਹੀੰ, ਸ਼ਾਰਪ ਸ਼ੂਟਰ ਨੀਰਜ ਚਸਕਾ ਇਸ ਮੈਸੇਜ ਵਿੱਚ ਗੈੰਗਸਟਰ ਗੋਲਡੀ ਬਰਾੜ ਨੂੰ ਚੈਲੇੰਜ ਵੀ ਦੇ ਰਿਹਾ ਹੈ ਕਿ ਹੁਣ ਉਹ ਸਿੱਧੂ ਦੀ ਮੌਤ ਦਾ ਬਦਲਾ ਲੈਣਗੇ। ਉਸਨੇ ਜ਼ੋਰ ਦੇ ਕੇ ਕਿਹਾ ਕਿ ਜਿਹਨਾੰ ਨੇ ਸਿੱਧੂ ਨੂੰ ਮਰਵਾਇਆ, ਉਹਨਾੰ ਵਿੱਚੋੰ ਇੱਕ ਦਾ ਨੰਬਰ ਜਲਦ ਲੱਗਣ ਵਾਲਾ ਹੈ।

ਹੁਣ ਸਿੱਧੂ ਦੀ ਮੌਤ ਦਾ ਬਦਲਾ ਲਿਆ ਜਾਵੇਗਾ। ਅਸੀੰ ਬੋਲਦੇ ਨਹੀੰ, ਬੱਸ ਚੁੱਪ ਹਾੰ। ਵਕਤ ਆਉਣ ‘ਤੇ ਦੱਸਾੰਗੇ, ਅਸੀੰ ਕੀ ਕਰ ਸਕਦੇ ਹਾੰ। ਗੋਲਡੀ ਨੂੰ ਵੀ ਕਹਿਣਾ ਚਾਹੁੰਦਾ ਹਾੰ ਕਿ ਬਦਲਾ ਲੈਣਾ ਆਪਣੇ ਭਾਈ ਦਾ ਪੰਜਾਬ ਆ ਜਾ। ਬਾਹਰ ਬੈਠ ਕੇ @#*$# ਕੰਮ ਨਾ ਕਰੇ। ਬੇਕਸੂਰ ਲੋਕਾੰ ਨੂੰ ਮਾਰ-ਮਾਰ ਕੇ ਕਹਿ ਰਿਹਾ ਆਪਣੇ ਭਰਾ ਦਾ ਬਦਲਾ ਲੈ ਲਿਆ। ਸਭ ਝੂਠ। ਅਸੀੰ ਜਦੋੰ ਕੁਝ ਕੀਤਾ, ਤਾੰ ਸਭ ਨੂੰ ਪਤਾ ਚੱਲ ਜਾਣਾ ਕਿ ਅਸੀੰ ਕੀਤਾ। ਬਹੁਤ ਜਲਦ ਸਿੱਧੂ ਨੂੰ ਜਿਹਨਾੰ ਨੇ ਮਰਵਾਇਆ, ਉਹਨਾੰ ‘ਚੋੰ ਇੱਕ ਦਾ ਨੰਬਰ ਲੱਗਣ ਵਾਲਾ। ਸਭ ਨੂੰ ਪਤਾ ਚੱਲ ਜਾਣਾ। Wait and Watch…!
Chaska Velly jaito from Davinder Bambiha group”

ਨਾਲਾਗੜ੍ਹ ਕੋਰਟ ‘ਚ ਹੋਇਆ ਕੀ ਸੀ..?

ਸ਼ੂਟਰ ਸੰਨੀ ਲੈਫਟੀ ਨੂੰ ਸ਼ੁੱਕਰਵਾਰ ਨੂੰ ਨਾਲਾਗੜ੍ਹ ਕੋਰਟ ਵਿੱਚ ਪੇਸ਼ੀ ਲਈ ਲਿਆੰਦਾ ਗਿਆ ਸੀ। ਜਦੋੰ ਪੁਲਿਸ ਸੰਨੀ ਨੂੰ ਲੈ ਕੇ ਨਾਲਾਗੜ੍ਹ ਕੋਰਟ ਕੰਪਲੈਕਸ ‘ਚ ਪੌੜੀਆੰ ਚੜ੍ਹ ਰਹੇ ਸਨ, ਤਾੰ ਅਚਾਨਕ 4-5 ਹਮਲਾਵਰਾੰ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਇਹ ਹਮਲਾਵਰ ਹਰਿਆਣਾ ਨੰਬਰ ਦੀਆੰ ਮੋਟਰਸਾਈਕਲਾੰ ‘ਤੇ ਸਵਾਰ ਸਨ। ਗੋਲੀਆੰ ਚਲਦੇ ਹੀ ਸੰਨੀ ਭੱਜ ਕੇ ਕੋਰਟ ਰੂਮ ਵਿੱਚ ਵੜ ਗਿਆ, ਜਿਸ ਤੋੰ ਬਾਅਦ ਹਮਲਾਵਰ ਵੀ ਆਪਣੀ ਮੋਟਰਸਾਈਕਲ ‘ਤੇ ਉਥੋੰ ਫਰਾਰ ਹੋ ਗਏ। ਕੁਝ ਦੂਰੀ ‘ਤੇ ਜਾ ਕੇ ਉਹਨਾੰ ਨੇ ਨਾਲਾਗੜ੍ਹ ਪੁਲਿਸ ਸਟੇਸ਼ਨ ਕੋਲ ਹੀ ਆਪਣੀ ਬਾਈਕ ਸੜਕ ‘ਤੇ ਛੱਡ ਦਿੱਤੀ।

ਇਹ ਵੀ ਦੱਸ ਦਈਏ ਕਿ ਸੰਨੀ ਨਾਲਾਗੜ੍ਹ ਵਿੱਚ ਇੱਕ ਸਾਲ ਪਹਿਲਾੰ ਹੋਈ ਗੈੰਗਵਾਰ ਦੇ ਕੇਸ ‘ਚ ਕੋਰਟ ‘ਚ ਪੇਸ਼ੀ ਲਈ ਆਇਆ ਸੀ। ਸੰਨੀ ਜੂਨ, 2022 ਤੋੰ ਹਿਮਾਚਲ ਦੀ ਨਾਹਨ ਜੇਲ੍ਹ ਵਿੱਚ ਬੰਦ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments