RBI ਵੱਲੋਂ ਰੈਪੋ ਰੇਟ ‘ਚ ਫਿਲਹਾਲ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ। ਰਿਜ਼ਰਵ ਬੈਂਕ ਨੇ ਰੈਪੋ ਰੇਟ ਨੂੰ 4 ਫੀਸਦੀ ਅਤੇ ਰਿਵਰਸ ਰੈਪੋ ਰੇਟ ਨੂੰ 3.35 ਫੀਸਦੀ ਬਰਕਰਾਰ ਰੱਖਿਆ ਹੈ। ਜਿਸਦਾ ਮਤਲਬ ਸਾਫ ਹੈ ਕਿ ਫਿਲਹਾਲ ਹੋਮ ਲੋਨ, ਆਟੋ ਲੋਨ ਜਾਂ ਦੂਜੇ ਕਿਸੇ ਵੀ ਤਰ੍ਹਾਂ ਦੇ ਲੋਨ ‘ਚ ਫਿਲਹਾਲ ਕੋਈ ਰਾਹਤ ਨਹੀੰ ਮਿਲੇਗੀ।
ਇਹ ਚੌਥੀ ਵਾਰ ਹੈ, ਜਦੋਂ RBI ਨੇ ਰੈਪੋ ਰੇਟ ‘ਚ ਕੋਈ ਬਦਲਾਅ ਨਹੀੰ ਕੀਤਾ ਹੈ। ਇਸ ਵੇਲੇ ਰੈਪੋ ਰੇਟ 15 ਸਾਲਾਂ ਦੇ ਸਭ ਤੋਂ ਘੱਟ ਪੱਧਰ ‘ਤੇ ਹੈ। ਦੱਸ ਦਈਏ ਕੀ ਰਿਜ਼ਰਵ ਬੈਂਕ ਹਰ 2 ਮਹੀਨੇ ‘ਚ ਵਿਆਜ ਦਰਾਂ ਦੀ ਸਮੀਖਿਆ ਕਰਦਾ ਹੈ।
ਕੀ ਹੈ ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ?
ਸਾਰੇ ਬੈਂਕ ਲੋੜ ਪੈਣ ‘ਤੇ RBI ਤੋਂ ਕਰਜ਼ ਲੈਂਦੇ ਹਨ ਅਤੇ ਤੈਅ ਰੇਟ ਦੇ ਮੁਤਾਬਿਕ ਉਹਨਾਂ ਦਾ ਵਿਆਜ ਭਰਦੇ ਹਨ। ਇਸ ਨੂੰ ਰੈਪੋ ਰੇਟ ਕਿਹਾ ਜਾਂਦਾ ਹੈ। ਰੈਪੋ ਰੇਟ ਦਾ ਸਿੱਧਾ ਅਸਰ ਖਪਤਕਾਰਾਂ ‘ਤੇ ਪੈਂਦਾ ਹੈ। ਰੈਪੋ ਰੇਟ ਦੇ ਅਧਾਰ ‘ਤੇ ਹੀ ਬੈਂਕ ਲੋਨ ਦੀਆਂ ਵਿਆਜ ਦਰਾਂ ਤੈਅ ਕਰਦੇ ਹਨ।
ਸਾਰੇ ਬੈੰਕ ਆਪਣੀ ਬੱਚਤ ਦੀ ਰਕਮ RBI ਕੋਲ ਰਖਦੇ ਹਨ। ਇਸ ਰਕਮ ‘ਤੇ RBI ਇੱਕ ਤੈਅ ਰੇਟ ‘ਤੇ ਬੈਂਕਾਂ ਨੂੰ ਵਿਆਜ ਦਿੰਦੀ ਹੈ। ਇਸ ਨੂੰ ਰਿਵਰਸ ਰੈਪੋ ਰੇਟ ਕਿਹਾ ਜਾਂਦਾ ਹੈ।