ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਬਿਆਨ ‘ਚ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਵਿੱਚ ਕੋਵੀਸ਼ੀਲਡ ਦਾ ਸਟਾਕ ਬਿਲਕੁੱਲ ਖਤਮ ਹੈ, ਜਦਕਿ ਕੋਵੈਕਸੀਨ ਦਾ ਸਿਰਫ਼ ਇੱਕ ਦਿਨ ਦਾ ਸਟਾਕ ਬਾਕੀ ਹੈ। ਮੁੱਖ ਮੰਤਰੀ ਕੇਂਦਰ ਵੱਲੋਂ ਵੈਕਸੀਨ ਦੀ ਸਪਲਾਈ ਵਧਾਏ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।
ਅਧਿਕਾਰੀਆਂ ਨੂੰ ਪੰਜਾਬ ਦੇ ਵੈਕਸੀਨ ਕੋਟੇ ਨੂੰ ਵਧਾਉਣ ਲਈ ਕੇਂਦਰ ਨਾਲ ਲਗਾਤਾਰ ਜ਼ੋਰਦਾਰ ਤਰੀਕੇ ਨਾਲ ਰਾਬਤਾ ਕਾਇਮ ਰੱਖਣ ਦੀਆਂ ਹਦਾਇਤਾਂ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਦੇ ਹੌਲੀ-ਹੌਲੀ ਖੁੱਲ੍ਹਣ ਅਤੇ ਇਨ੍ਹਾਂ ਨਾਲ ਜੁੜੇ ਲੋਕਾਂ ਨੂੰ ਘੱਟੋ-ਘੱਟ ਕੋਵਿਡ ਵੈਕਸੀਨ ਦੀ ਇੱਕ ਖੁਰਾਕ ਲੱਗੇ ਹੋਣ ਨੂੰ ਨਿਯਮਿਤ ਰੱਖਣ ਲਈ ਸਪਲਾਈ ਵਿੱਚ ਵਾਧਾ ਬਹੁਤ ਜ਼ਰੂਰੀ ਹੈ।
As Punjab runs out of #CovishieldVaccine & has 1 day’s stock left of #COVAXIN, CM @capt_amarinder again calls for increase in #CovidVaccine supplies from Centre. pic.twitter.com/iaOZWoijze
— Raveen Thukral (@RT_MediaAdvPBCM) July 9, 2021
ਸੀਐੱਮ ਨੇ ਇਸ ਮਾਮਲੇ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ‘ਚ ਹੁਣ ਤੱਕ 83 ਲੱਖ ਲੋਕਾਂ ਨੂੰ ਵੈਕਸੀਨ ਲਗਵਾਈ ਜਾ ਚੁੱਕੀ ਹੈ।
We have run out of Covishield again & are left with only a day’s quota of Covaxin. Seek PM @narendramodi Ji & Health Minister @mansukhmandviya Ji’s intervention. Have vaccinated 83 lakh people & our peak daily vaccination was 6 lakh. Request increased supply of vaccine to Punjab.
— Capt.Amarinder Singh (@capt_amarinder) July 9, 2021
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਹੀ 83 ਲੱਖ ਦੇ ਕਰੀਬ ਯੋਗ ਵਿਅਕਤੀਆਂ (ਕੁੱਲ ਅਬਾਦੀ ਦਾ 27 ਫ਼ੀਸਦੀ ਦੇ ਕਰੀਬ) ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਵੈਕਸੀਨ ਦੇ ਸਟਾਕ ਦੀ ਵਰਤੋਂ ਸੁਲਝੇ ਤਰੀਕੇ ਨਾਲ ਬਿਨ੍ਹਾਂ ਵਿਅਰਥ ਗਵਾਏ ਕੀਤੀ ਜਾ ਰਹੀ ਹੈ। ਕੋਵਿਡ ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਢੁੱਕਵੀਂ ਸਪਲਾਈ ਮਿਲਣ ‘ਤੇ ਪੰਜਾਬ ਇਕ ਦਿਨ ਵਿੱਚ 6 ਲੱਖ ਤੋਂ ਵਧੇਰੇ ਖੁਰਾਕਾਂ ਦੀ ਵਰਤੋਂ ਕਰਨ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਸੂਬੇ ਅੰਦਰ 70 ਲੱਖ ਲੋਕਾਂ ਨੂੰ ਪਹਿਲੀ ਅਤੇ 13 ਲੱਖ ਲੋਕਾਂ ਨੂੰ ਦੂਜੀ ਖੁਰਾਕ ਲਗਾਈ ਜਾ ਚੁੱਕੀ ਹੈ।