Home Politics ਪੰਜਾਬ ਕਾਂਗਰਸ ਦੇ ਕਲੇਸ਼ ਦਾ ਨਵਾਂ ਚੈਪਟਰ ਸ਼ੁਰੂ, ਪਾਰਟੀ ਪ੍ਰਧਾਨ ਤੇ ਵਿਧਾਇਕ...

ਪੰਜਾਬ ਕਾਂਗਰਸ ਦੇ ਕਲੇਸ਼ ਦਾ ਨਵਾਂ ਚੈਪਟਰ ਸ਼ੁਰੂ, ਪਾਰਟੀ ਪ੍ਰਧਾਨ ਤੇ ਵਿਧਾਇਕ ਆਹਮੋ-ਸਾਹਮਣੇ

ਚੰਡੀਗੜ੍ਹ। ਹਾਈਕਮਾਂਡ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ‘ਚ ਉਠਿਆ ਤੂਫਾਨ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ। ਹੁਣ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਨੂੰ ਲੈ ਕੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਬਾਜਵਾ ਪਰਿਵਾਰ ਆਹਮੋ-ਸਾਹਮਣੇ ਆ ਗਏ ਹਨ।

ਵਿਧਾਇਕ ਨੇ ਜਾਖੜ ਤੋਂ ਕੀਤਾ ਸਵਾਲ

ਕਾਂਗਰਸ ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ‘ਤੇ ਛਿੜੇ ਵਿਵਾਦ ਵਿਚਾਲੇ ਵੀਰਵਾਰ ਨੂੰ ਵਿਧਾਇਕ ਨੇ ਜਨਤੱਕ ਤੌਰ ‘ਤੇ ਕਿਹਾ ਕਿ ਉਹਨਾਂ ਦਾ ਬੇਟਾ ਸਰਕਾਰ ਵੱਲੋਂ ਦਿੱਤਾ ਨੌਕਰੀ ਦਾ ਆਫਰ ਸਵੀਕਾਰ ਨਹੀਂ ਕਰੇਗਾ। ਪਰ ਇਸਦੇ ਨਾਲ ਹੀ ਉਹਨਾਂ ਨੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਣੇ 2 ਕੈਬਨਿਟ ਮੰਤਰੀਆਂ ਸੁਖਬਿੰਦਰ ਸਰਕਾਰੀਆ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਵੀ ਸਵਾਲ ਕਰ ਦਿੱਤਾ ਕਿ ਉਹ ਆਪਣੇ ਪੁੱਤਰ ਅਤੇ ਭਤੀਜਿਆਂ ਨੂੰ ਮਿਲੇ ਸਰਕਾਰੀ ਅਹੁਦੇ ਵਾਪਸ ਕਰਨਗੇ? ਬਾਜਵਾ ਨੇ ਕਿਹਾ, “ਜਾਖੜ ਦੇ ਭਤੀਜੇ ਅਜੇਵੀਰ ਜਾਖੜ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਹਨ, ਪਰ ਜਾਖੜ ਨੂੰ ਉਹਨਾਂ ਦੇ ਪੁੱਤਰ ਨੂੰ ਤਰਸ ਦੇ ਅਧਾਰ ‘ਤੇ ਮਿਲੀ ਨੌਕਰੀ ‘ਤੇ ਸਵਾਲ ਚੁੱਕਦੇ ਹੋਏ ਆਪਣੇ ਭਤੀਜੇ ਦੀ ਚੇਅਰਮੈਨੀ ਯਾਦ ਨਹੀਂ ਆਈ।”

ਸੁਨੀਲ ਜਾਖੜ ਨੇ ਦਿੱਤਾ ਠੋਕਵਾਂ ਜਵਾਬ

ਆਪਣੀ ਹੀ ਪਾਰਟੀ ਦੇ ਵਿਧਾਇਕ ਫਤਿਹਜੰਗ ਬਾਜਵਾ ਵੱਲੋਂ ਪੁੱਛੇ ਗਏ ਸਵਾਲ ਦਾ ਸੁਨੀਲ ਜਾਖੜ ਨੇ ਠੋਕਵਾਂ ਜਵਾਬ ਦਿੱਤਾ। ਜਾਖੜ ਨੇ ਕਿਹਾ, “ਬਾਜਵਾ ਪਰਿਵਾਰ ਨੇ ਸਰਕਾਰੀ ਨੌਕਰੀ ਲੈ ਕੇ ਨਾ ਸਿਰਫ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਬਲਕਿ ਮੁੱਖ ਮੰਤਰੀ ਅਤੇ ਆਪਣੀ ਪਾਰਟੀ ਦੀ ਸਾਖ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਇਸਦੇ ਨਾਲ ਹੀ ਆਪਣੇ ਪਿਤਾ ਦੇ ਨਾੰਅ ਨੂੰ ਵੀ ਵੱਟਾ ਲਾਇਆ ਹੈ। ਇਸ ਲਈ ਹੁਣ ਵੀ ਨੈਤਿਕ ਅਧਾਰ ‘ਤੇ ਨੌਕਰੀ ਛੱਡਣ ਦੀ ਬਜਾਏ ਬਾਜਵਾ ਪਰਿਵਾਰ ਦੂਜਿਆਂ ‘ਤੇ ਚਿੱਕੜ ਸੁੱਟ ਕੇ ਆਪਣੀਆਂ ਗਲਤੀਆਂ ‘ਤੇ ਪਰਦਾ ਪਾਉਣ ਦੀ ਕੋਸਿਸ਼ ਕਰ ਰਿਹਾ ਹੈ।” ਉਹਨਾਂ ਕਿਹਾ ਕਿ ਬਿਹਤਰ ਹੋਵੇਗਾ, ਅੱਜ ਵੀ ਜੇਕਰ ਉਹ ਆਪਣੀ ਗਲਤੀ ਮੰਨ ਕੇ ਜਨਤਕ ਤੌਰ ‘ਤੇ ਰਾਜ ਦੇ ਲੋਕਾਂ ਤੋਂ ਮਾਫੀ ਮੰਗ ਲੈਣ।

‘ਅਜੇਵੀਰ ਨੇ ਸਰਕਾਰ ਤੋਂ ਇੱਕ ਪੈਸਾ ਵੀ ਨਹੀਂ ਲਿਆ’

ਇਸਦੇ ਨਾਲ ਹੀ ਸੁਨੀਲ ਜਾਖੜ ਨੇ ਼ਜਾਖੜ ਨੇ ਕਿਹਾ ਕਿ ਜਿੱਥੋਂ ਤੱਕ ਅਜੈਵੀਰ ਜਾਖੜ ਦੇ ਚੇਅਰਮੈਨ ਹੋਣ ਦਾ ਸਵਾਲ ਹੈ, ਉਨਾਂ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਖਜਾਨੇ ਤੋਂ ਇਕ ਪੈਸਾ ਵੀ ਵੇਤਨ ਦੇ ਤੌਰ ਤੇ ਨਹੀਂ ਲਿਆ ਹੈ ਅਤੇ ਨਾ ਹੀ ਕੋਈ ਹੋਰ ਲਾਭ ਲਿਆ ਹੈ। ਉਨਾਂ ਦੀ ਆਪਣੀ ਇਕ ਵਿਲੱਖਣ ਪਹਿਚਾਣ ਹੈ ਅਤੇ ਉਹ ਇੱਕਲੇ ਅਜਿਹੇ ਭਾਰਤੀ ਹਨ ਜਿੰਨਾਂ ਨੂੰ ਸੰਯੁਕਤ ਰਾਸਟਰ ਨੇ ਹੰਢਣਸਾਰ ਖੁਰਾਕ ਪ੍ਰਣਾਲੀਆਂ (Sustainable Food Systems) ਦੇ ਡਿਜਾਈਨ ਲਈ ਸਤੰਬਰ 2021 ਵਿੱਚ ਹੋਣ ਵਾਲੇ ਸੰਯੁਕਤ ਰਾਸਟਰ ਦੇ ਫੂਡ ਸਿਸਟਮਜ ਸੰਮੇਲਨ (UN Food  Systems Summit) ਦਾ ਐਕਸਨ ਟ੍ਰੈਕ 2 ਦਾ ਕੋ-ਚੇਅਰਮੈਨ ਵੀ ਨਿਯੁਕਤ ਕੀਤਾ ਹੋਇਆ ਹੈ। ਇਸ ਤੋਂ ਬਿਨਾਂ ਅਜੈਵੀਰ ਜਾਖੜ ਇਸ ਵੇਲੇ ਵੀ  ਵਰਲਡ ਇਕਨਾਮਿਕ ਫੋਰਮ ਵਿਖੇ ਫੂਡ ਸਿਸਟਮਜ ਈਨੀਸੀਏਟਿਵ ਸਟੀਵਰਡਸਪਿ ਬੋਰਡ (Food Systems Initiative Stewardship Board) ਦਾ ਵੀ ਮੈਂਬਰ ਹੈ। ਉਨਾਂ ਦੀ ਖੇਤੀ ਸੈਕਟਰ ਪ੍ਰਤੀ ਜਾਣਕਾਰੀ ਅਤੇ ਸਮਝ ਕਾਰਨ ਕਮਿਸ਼ਨ ਦਾ ਚੇਅਰਮੈਨ ਬਣਨ ਤੋਂ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਉਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਸਲਾਨਾ ਬਜਟ ਤੋਂ ਪਹਿਲਾਂ ਚਰਚਾ ਲਈ ਬੁਲਾਇਆ ਜਾਂਦਾ ਹੈ।

ਕੀ ਹੈ ਪੂਰਾ ਮਾਮਲਾ ?

ਜ਼ਿਕਰੇਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 2 ਕਾਂਗਰਸੀ ਵਿਧਾਇਕਾਂ ਫਤਿਹਜੰਗ ਬਾਜਵਾ ਅਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਉਹਨਾਂ ਦੇ ਦਾਦਿਆਂ ਦੀ ਸ਼ਹਾਦਤ ਸਦਕਾ ਪੰਜਾਬ ਸਰਕਾਰ ਵੱਲੋਂ ਤਰਸ ਦੇ ਅਧਾਰ ‘ਤੇ ਸਰਕਾਰੀ ਨੌਕਰੀ ਦਿੱਤੀ ਗਈ ਹੈ। ਵਿਰੋਧੀ ਤਾਂ ਇੱਕ ਪਾਸੇ, ਪਰ ਕਾਂਗਰਸ ਅੰਦਰ ਹੀ ਸਰਕਾਰ ਦੇ ਇਸ ਫ਼ੈਸਲੇ ਦਾ ਖੂਬ ਵਿਰੋਧ ਹੋ ਰਿਹਾ ਹੈ। ਵਿਰੋਧ ਕਰਨ ਵਾਲਿਆਂ ‘ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਹਨ, ਜਿਹਨਾਂ ਵੱਲੋਂ ਖੁੱਲ੍ਹੇਆਮ ਇਹ ਤੱਕ ਕਿਹਾ ਗਿਆ ਸੀ ਕਿ ਸੀਐੱਮ ਕੈਪਟਨ ਦੇ ਕੁਝ so called ਸਲਾਹਕਾਰ ਉਹਨਾਂ ਤੋਂ ਗਲਤ ਫ਼ੈਸਲੇ ਕਰਵਾ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments