Home Nation PM ਨੇ ਕੀਤਾ ਐਮਰਜੈਂਸੀ ਦੇ ਕਾਲੇ ਦੌਰ ਨੂੰ ਯਾਦ, BJP ਬੋਲੀ- ਮੁੜ...

PM ਨੇ ਕੀਤਾ ਐਮਰਜੈਂਸੀ ਦੇ ਕਾਲੇ ਦੌਰ ਨੂੰ ਯਾਦ, BJP ਬੋਲੀ- ਮੁੜ ਸੱਤਾ ‘ਚ ਨਹੀਂ ਆਉਣੇ ਚਾਹੀਦੇ ਲੋਕਤੰਤਰ ਦਾ ਕਤਲ ਕਰਨ ਵਾਲੇ

ਬਿਓਰੋ। ਦੇਸ਼ ‘ਚ ਐਮਰਜੈਂਸੀ ਲੱਗੇ 46 ਸਾਲ ਹੋ ਚੁੱਕੇ ਹਨ। ਸਾਲ 1975 ‘ਚ ਅੱਜ ਦੇ ਹੀ ਦਿਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ‘ਚ ਐਮਰਜੈਂਸੀ ਲਾਈ ਗਈ ਸੀ। ਐਮਰਜੈਂਸੀ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਸ ਕਾਲੇ ਦੌਰ ਨੂੰ ਯਾਦ ਕੀਤਾ ਅਤੇ ਕਾਂਗਰਸ ‘ਤੇ ਵੀ ਹਮਲਾ ਬੋਲਿਆ।

‘ਕਾਲੇ ਦਿਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ’

ਆਪਣੇ ਟਵੀਟ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਿਖਿਆ, “ਐਮਰਜੈਂਸੀ ਦੇ ਕਾਲੇ ਦਿਨਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। 1975 ਤੋਂ ਲੈ ਕੇ 1977 ਤੱਕ ਦੇ ਦੌਰ ‘ਚ ਸਾਡੇ ਦੇਸ਼ ਨੇ ਵੇਖਿਆ ਕਿ ਕਿਸ ਤਰ੍ਹਾਂ ਸੰਸਥਾਵਾਂ ਦਾ ਨਾਸ਼ ਕੀਤਾ ਗਿਆ। ਆਓ ਅਸੀਂ ਪ੍ਰਣ ਕਰਦੇ ਹਾਂ ਕਿ ਭਾਰਤ ਦੀ ਲੋਕਤਾਂਤਰਿਕ ਭਾਵਨਾ ਨੂੰ ਮਜਬੂਤ ਬਣਾਏ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਸੰਵਿਧਾਨ ‘ਚ ਤੈਅ ਕੀਤੇ ਨਿਯਮਾਂ ਮੁਤਾਬਕ ਹੀ ਰਹਾਂਗੇ।”

ਕਾਂਗਰਸ ਨੇ ਲੋਕਤੰਤਰ ਨੂੰ ਕੁਚਲਿਆ- PM

ਆਪਣੇ ਦੂਜੇ ਟਵੀਟ ‘ਚ ਪੀਐੱਮ ਮੋਦੀ ਨੇ ਬੀਜੇਪੀ ਦੇ ਇੰਸਟਾਗ੍ਰਾਮ ਅਕਾਊਂਟ ਦਾ ਲਿੰਕ ਸ਼ੇਅਰ ਕੀਤਾ। ਇਸ ਪੋਸਟ ‘ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਐਮਰਜੈਂਸੀ ਦੇ ਦੌਰ ‘ਚ ਗੁਰੂ ਦੱਤ ਦੀਆਂ ਫ਼ਿਲਮਾਂ ਅਤੇ ਕਿਸ਼ੋਰ ਕੁਮਾਰ ਦੇ ਗਾਣੇ ਤੱਕ ਬੈਨ ਕਰ ਦਿੱਤੇ ਗਏ ਸਨ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਤਰ੍ਹਾਂ ਕਾਂਗਰਸ ਨੇ ਸਾਡੇ ਲੋਕਤੰਤਰ ਨੂੰ ਕੁਚਲਿਆ। ਅਸੀਂ ਉਹਨਾਂ ਸਾਰੀਆਂ ਮਹਾਨ ਹਸਤੀਆਂ ਨੂੰ ਯਾਦ ਕਰਦੇ ਹਾਂ, ਜਿਹਨਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ ਅਤੇ ਭਾਰਤ ਦੇ ਲੋਕਤੰਤਰ ਦੀ ਰੱਖਿਆ ਕੀਤੀ।”

ਬੀਜੇਪੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤੇ ਪੋਸਟ ‘ਚ ਇਹ ਵੀ ਲਿਖਿਆ ਹੈ ਕਿ ਆਓ ਅਸੀਂ ਸਾਰੇ ਪ੍ਰਣ ਕਰੀਏ ਕਿ ਜਿਹਨਾਂ ਨੇ ਸਾਡੇ ਦੇਸ਼ ਨਾਲ ਇਹ ਸਭ ਕੀਤਾ, ਉਹਨਾਂ ਕੋਲ ਕਦੇ ਵੀ ਦੋਬਾਰਾ ਅਜਿਹਾ ਕਰਨ ਦੀ ਤਾਕਤ ਨਾ ਹੋਵੇ। ਯਾਨੀ ਕਾਂਗਰਸ ਸਰਕਾਰ ਮੁੜ ਕਦੇ ਸੱਤਾ ‘ਚ ਨਾ ਆਵੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments