ਚੰਡੀਗੜ੍ਹ, September 6, 2022
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਹਰਿਆਣਾ ਦੌਰੇ ਤੋੰ ਪਹਿਲਾੰ ਆਮ ਆਦਮੀ ਪਾਰਟੀ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਗਈ ਹੈ। ਕੇੰਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਪੰਜਾਬ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਉੰਦੇ ਹੋਏ ਕਿਹਾ ਕਿ ਪੰਜਾਬ SYL ਦੇ ਮੁੱਦੇ ‘ਤੇ ਕੇੰਦਰ ਨੂੰ ਸਹਿਯੋਗ ਨਹੀੰ ਕਰ ਰਿਹਾ। ਕੇੰਦਰ ਦੇ ਇਹਨਾੰ ਇਲਜ਼ਾਮਾੰ ਦਾ ਜਵਾਬ ਹੁਣ ਕੇਜਰੀਵਾਲ ਤੇ ਮਾਨ ਨੂੰ ਆਪਣੇ ਹਰਿਆਣਾ ਦੌਰੇ ਦੌਰਾਨ ਦੇਣਾ ਪਏਗਾ।
ਪੱਤਰ ਭੇਜਿਆ, ਜਵਾਬ ਨਹੀੰ ਆਇਆ- ਕੇੰਦਰ
ਦਰਅਸਲ, ਸਤਲੁਜ-ਯਮੁਨਾ ਲਿੰਕ ਨਹਿਰ ‘ਤੇ ਸੁਣਵਾਈ ਦੌਰਾਨ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਕੇੰਦਰ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ‘ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆੰ ਦੀ ਬੈਠਕ ਕਰਵਾਈ ਜਾਵੇ ਅਤੇ ਮਾਮਲੇ ਦਾ ਹੱਲ ਕੱਢਿਆ ਜਾਵੇ। ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਕਿਸ਼ਨ ਕੌਲ ਨੇ ਕਿਹਾ ਕਿ ਪਾਣੀ ਇੱਕ ਕੁਦਰਤੀ ਸੰਸਾਧਨ ਹੈ, ਜਿਸਦੀ ਵਰਤੋੰ ਮਿਲ-ਵੰਡ ਕੇ ਹੋਣੀ ਚਾਹੀਦੀ ਹੈ। ਕਿਸੇ ਨੂੰ ਆਪਣੇ ਇਕੱਲੇ ਦਾ ਫਾਇਦਾ ਨਹੀੰ ਵੇਖਣਾ ਚਾਹੀਦਾ।
ਇਸ ਦੌਰਾਨ ਜਦੋੰ ਜਸਟਿਸ ਕਿਸ਼ਨ ਕੌਲ ਨੇ ਗੱਲਬਾਤ ਰਾਹੀੰ ਮਸਲਾ ਹੱਲ ਨਾ ਕਰ ਸਕਣ ਲਈ ਕੇੰਦਰ ਸਰਕਾਰ ਨੂੰ ਝਾੜ ਪਾਈ, ਤਾੰ ਕੇੰਦਰ ਵੱਲੋੰ ਪੈਰਵੀ ਕਰ ਰਹੇ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਕਿਹਾ ਕਿ ਕੇੰਦਰ ਸਰਕਾਰ ਨੇ ਪੰਜਾਬ ਦੇ ਨਵੇੰ ਮੁੱਖ ਮੰਤਰੀ ਨੂੰ ਅਪ੍ਰੈਲ ਮਹੀਨੇ ‘ਚ ਇਸ ਸਬੰਧੀ ਪੱਤਰ ਭੇਜਿਆ ਸੀ, ਪਰ ਉਹਨਾੰ ਵੱਲੋੰ ਕੋਈ ਜਵਾਬ ਨਹੀੰ ਆਇਆ।
ਹੁਣ ਇਸ ਮਾਮਲੇ ਦੀ ਸੁਣਵਾਈ ਜਨਵਰੀ ਮਹੀਨੇ ਵਿੱਚ ਹੋਵੇਗੀ, ਜਦੋੰ ਕੇੰਦਰ ਸਰਕਾਰ ਨੂੰ ਦੋਵੇੰ ਮੁੱਖ ਮੰਤਰੀਆੰ ਨਾਲ ਹੋਈ ਮੀਟਿੰਗ ਦੀ ਰਿਪੋਰਟ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕਰਨੀ ਹੋਵੇਗੀ।
2 ਕਿਸ਼ਤੀਆੰ ‘ਚ ਸਵਾਰ ਨਹੀੰ ਰਹਿ ਸਕਦੀ ‘ਆਪ’ !
SYL ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਸਾਲਾੰ ਤੋੰ ਆਪਣੇ ਸਟੈੰਡ ‘ਤੇ ਅੜੇ ਹੋਏ ਹਨ। ਪੰਜਾਬ ਪਾਣੀ ਨਾ ਦੇਣ ਦੇ ਆਪਣੇ ਸਟੈੰਡ ‘ਤੇ ਕਾਇਮ ਹੈ, ਤਾੰ ਹਰਿਆਣਾ ਲਗਾਤਾਰ ਮੰਗ ਕਰ ਰਿਹਾ ਹੈ ਕਿ ਸੁਪਰੀਮ ਕੋਰਟ ਦਾ ਹਰਿਆਣਾ ਨੂੰ ਪਾਣੀ ਦੇਣ ਦਾ ਫ਼ੈਸਲਾ ਲਾਗੂ ਕੀਤਾ ਜਾਵੇ। ਓਧਰ ਦੋਵੇੰ ਸੂਬਿਆੰ ਵਿਚਕਾਰ ਲੰਮੇ ਸਮੇੰ ਤੋੰ ਜਾਰੀ ਮੀਟਿੰਗਾੰ ਵਿੱਚ ਵੀ ਇਸ ਮਾਮਲੇ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀੰ ਆ ਰਿਹਾ।
ਅਜਿਹੇ ਵਿੱਚ ਹੁਣ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਇਸ ਮਾਮਲੇ ‘ਚ ਕੀ ਸਟੈੰਡ ਲਵੇਗੀ। ਪੰਜਾਬ ਤੋੰ ਬਾਅਦ ਹਰਿਆਣਾ ਵਿੱਚ ਸਰਕਾਰ ਬਣਾਉਣ ਦਾ ਸੁਫਨਾ ਵੇਖ ਰਹੀ ‘ਆਪ’ ਇਸ ਮੁੱਦੇ ‘ਤੇ ਘੱਟੋ-ਘੱਟ ਹਰਿਆਣਾ ‘ਚ ਜਾ ਕੇ ਪੰਜਾਬ ਦਾ ਸਟੈੰਡ ਨਹੀੰ ਲੈ ਸਕਦੀ। ਜੇਕਰ ‘ਆਪ’ ਅਜਿਹਾ ਕਰਦੀ ਹੈ, ਤਾੰ ਉਸ ਨੂੰ ਹਰਿਆਣਾ ‘ਚ ਸਰਕਾਰ ਬਣਾਉਣ ਦਾ ਸੁਫਨਾ ਛੱਡਣਾ ਪਏਗਾ। ਓਧਰ ਜੇਕਰ ਪਾਰਟੀ ਪੰਜਾਬ ਦੇ ਪਾਣੀ ਨਾ ਦੇਣ ਦੇ ਸਟੈੰਡ ਤੋੰ ਇੱਕ ਕਦਮ ਵੀ ਪਿੱਛੇ ਹੱਟ ਕੇ ਹਰਿਆਣਾ ਨਾਲ ਕਿਸੇ ਤਰ੍ਹਾੰ ਦਾ ਸਮਝੌਤਾ ਕਰਦੀ ਹੈ, ਤਾੰ ਉਸ ਨੂੰ ਪੰਜਾਬ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਦੋਵੇੰ ਹੀ ਪਾਸਿਓੰ ਆਮ ਆਦਮੀ ਪਾਰਟੀ ਬੁਰੀ ਤਰ੍ਹਾੰ ਫਸੀ ਹੋਈ ਹੈ ਅਤੇ ਇਹ ਪਾਰਟੀ ਲਈ ਵੱਡੇ ਇਮਤਿਹਾਨ ਦੀ ਘੜੀ ਹੈ।