Home Punjab ਬਹਿਬਲ ਕਲਾੰ ਗੋਲੀ ਕਾੰਡ 'ਚ SIT ਸਾਹਮਣੇ ਪੇਸ਼ ਹੋਏ ਸੁਖਬੀਰ ਬਾਦਲ...3 ਘੰਟਿਆੰ...

ਬਹਿਬਲ ਕਲਾੰ ਗੋਲੀ ਕਾੰਡ ‘ਚ SIT ਸਾਹਮਣੇ ਪੇਸ਼ ਹੋਏ ਸੁਖਬੀਰ ਬਾਦਲ…3 ਘੰਟਿਆੰ ਤੱਕ ਹੋਏ ਸਵਾਲ-ਜਵਾਬ

ਚੰਡੀਗੜ੍ਹ, September 6, 2022

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੰਗਲਵਾਰ ਨੂੰ ਬਹਿਬਲ ਕਲਾੰ ਗੋਲੀ ਕਾੰਡ ਦੀ ਜਾੰਚ ਕਰ ਰਹੀ SIT ਦੇ ਸਾਹਮਣੇ ਪੇਸ਼ ਹੋਏ। IG ਨੌਨਿਹਾਲ ਸਿੰਘ ਦੀ ਅਗਵਾਈ ਵਾਲੀ SIT ਨੇ ਸੁਖਬੀਰ ਬਾਦਲ ਤੋੰ 3 ਘੰਟਿਆੰ ਤੱਕ ਸਵਾਲ-ਜਵਾਬ ਕੀਤੇ। ਪੁੱਛਗਿੱਛ ਤੋੰ ਬਾਅਦ ਜਦੋੰ ਸੁਖਬੀਰ ਬਾਦਲ ਬਾਹਰ ਆਏ, ਤਾੰ ਉਹਨਾੰ ਨੇ ਕਿਹਾ ਕਿ ‘ਆਪ’ ਸਰਕਾਰ ਦੋਸ਼ੀਆੰ ਨੂੰ ਨਹੀੰ ਫੜਨਾ ਚਾਹੁੰਦੀ, ਮਹਿਜ਼ ਸਿਆਸੀ ਬਦਲਾਖੋਰੀ ਹੀ ਅਸਲ ਮਕਸਦ ਹੈ।

Image

ਮੁੱਦਿਆੰ ਤੋੰ ਧਿਆਨ ਭਟਕਾਉਣ ਦੀ ਕੋਸ਼ਿਸ਼- ਸੁਖਬੀਰ

ਸੁਖਬੀਰ ਬਾਦਲ ਨੇ ਕਿਹਾ, “ਮੈੰ SIT ਨੂੰ ਕਿਹਾ ਕਿ ਪਿਛਲੇ 7 ਸਾਲਾੰ ਤੋੰ ਅਸਲ ਦੋਸ਼ੀਆੰ ਨੂੰ ਫੜਨ ਦੀ ਕੋਈ ਕੋਸ਼ਿਸ਼ ਨਹੀੰ ਹੋ ਰਹੀ। ਸਿਰਫ਼ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੈੰ SIT ਨੂੰ ਕਿਹਾ ਕਿ ਤੁਹਾਨੂੰ ਜਦੋੰ ਵੀ ਜਿਹੜੀ ਵੀ ਜਾਣਕਾਰੀ ਚਾਹੀਦੀ ਹੈ, ਮੈੰ ਦੇਣ ਲਈ ਤਿਆਰ ਹਾੰ।” ਉਹਨਾੰ ਕਿਹਾ, “ਆਮ ਆਦਮੀ ਪਾਰਟੀ ਨੇ 5 ਮਹੀਨਿਆੰ ‘ਚ ਕੋਈ ਕੰਮ ਨਹੀੰ ਕੀਤਾ, ਤੇ ਜਦੋੰ ਅਸੀੰ ਮੋਰਚਾ ਖੋਲ੍ਹਿਆ ਤਾੰ ਮਹਿਜ਼ ਧਿਆਨ ਭਟਕਾਉਣ ਲਈ ਮੈਨੂੰ ਸੰਮਨ ਭੇਜ ਦਿੱਤਾ ਗਿਆ।”

Image

ਬਹਿਬਲ ਕਲਾੰ ਫਾਇਰਿੰਗ ‘ਚ ਹੋਈਆੰ ਸਨ 2 ਮੌਤਾੰ

ਪੂਰਾ ਮਾਮਲਾ ਅਕਤੂਬਰ 2015 ਦਾ ਹੈ। 1 ਅਕਤੂਬਰ, 2015 ਨੂੰ ਬਰਗਾੜੀ ਤੋੰ ਕਰੀਬ 5 ਕਿੱਲੋਮੀਟਰ ਦੂਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਸਥਿਤ ਗੁਰਦੁਆਰਾ ਸਾਹਿਬ ਤੋੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋ ਗਏ ਸਨ। ਇਸਦੇ ਵਿਰੋਧ ‘ਚ ਕੋਟਕਪੂਰਾ ਚੌੰਕ ਅਤੇ ਕੋਟਕਪੂਰਾ-ਬਠਿੰਡਾ ਰੋਡ ਸਥਿਤ ਪਿੰਡ ਬਹਿਬਲ ਕਲਾੰ ‘ਚ ਸਿੱਖ ਪ੍ਰਦਰਸ਼ਨ ਕਰ ਰਹੇ ਸਨ।

14 ਅਕਤੂਬਰ, 2015 ਨੂੰ ਪੰਜਾਬ ਪੁਲਿਸ ਨੇ ਪ੍ਰਦਰਸ਼ਨਕਾਰੀਆੰ ਦੀ ਭੀੜ ‘ਤੇ ਫਾਇਰਿੰਗ ਕੀਤੀ ਸੀ, ਜਿਸ ਵਿੱਚ 2 ਸਿੱਖ ਪ੍ਰਦਰਸ਼ਨਕਾਰੀਆੰ ਦੀ ਮੌਤ ਹੋ ਗਈ ਸੀ। ਮਰਨ ਵਾਲਿਆੰ ਦੀ ਪਛਾਣ ਪਿੰਡ ਸਰਾਵਾੰ ਦੇ ਰਹਿਣ ਵਾਲੇ ਗੁਰਜੀਤ ਸਿੰਘ ਅਤੇ ਬਹਿਬਲ ਖੁਰਦ ਵਾਸੀ ਕ੍ਰਿਸ਼ਨ ਭਗਵਾਨ ਸਿੰਘ ਵਜੋੰ ਹੋਈ ਸੀ। ਇਸ ਮਾਮਲੇ ‘ਚ ਇਨਸਾਫ਼ ਲਈ ਬਹਿਬਲ ਕਲਾੰ ‘ਚ ਇਨਸਾਫ਼ ਮੋਰਚਾ ਅੱਜ ਵੀ ਜਾਰੀ ਹੈ।

ਗੋਲੀ ਕਾੰਡ ਦੇ ਵਕਤ ਗ੍ਰਹਿ ਮੰਤਰੀ ਤੇ ਡਿਪਟੀ CM ਸਨ

ਦਰਅਸਲ, ਬੇਅਦਬੀ ਅਤੇ ਗੋਲੀ ਕਾੰਡ ਦੇ ਵਕਤ ਸੁਖਬੀਰ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਸਨ ਅਤੇ ਗ੍ਰਹਿ ਵਿਭਾਗ ਦਾ ਜ਼ਿੰਮਾ ਵੀ ਉਹਨਾੰ ਦੇ ਕੋਲ ਸੀ। ਇਸ ਲਈ SIT ਵੱਲੋੰ ਵਾਰ-ਵਾਰ ਸੁਖਬੀਰ ਬਾਦਲ ਨੂੰ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਗੋਲੀਆੰ ਚਲਾਉਣ ਦੇ ਆਦੇਸ਼ ਕਿਸਨੇ ਦਿੱਤੇ ਸਨ।

ਹੁਣ 14 ਸਤੰਬਰ ਨੂੰ ਦੂਜੀ SIT ਕੋਲ ਪੇਸ਼ੀ

ਕਾਬਿਲੇਗੌਰ ਹੈ ਕਿ ਸੁਖਬੀਰ ਬਾਦਲ ਨੂੰ ਕੋਟਕਪੂਰਾ ਗੋਲੀ ਕਾੰਡ ‘ਚ ਵੀ ਤਲਬ ਕੀਤਾ ਗਿਆ ਹੈ। ADGP ਐੱਲ.ਕੇ. ਯਾਦਵ ਦੀ ਅਗਵਾਈ ਵਾਲੀ SIT ਵੱਲੋੰ 14 ਸਤੰਬਰ ਨੂੰ ਸੁਖਬੀਰ ਨੂੰ ਤਲਬ ਕੀਤਾ ਗਿਆ ਹੈ। ਇਸ ਵੀ ਦੱਸ ਦਈਏ ਕਿ ਸੁਖਬੀਰ ਨੂੰ ਪਹਿਲਾੰ 30 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਸੀ, ਪਰ ਸੰਮਨ ਨਾ ਮਿਲਣ ਦੀ ਗੱਲ ਕਹਿੰਦਿਆੰ ਸੁਖਬੀਰ 30 ਅਗਸਤ ਨੂੰ SIT ਦੇ ਸਾਹਮਣੇ ਪੇਸ਼ ਨਹੀੰ ਹੋਏ ਹਨ, ਜਿਸ ਤੋੰ ਬਾਅਦ ਉਹਨਾੰ ਨੂੰ 14 ਸਤੰਬਰ ਲਈ ਸੰਮਨ ਭੇਜ ਦਿੱਤਾ ਗਿਆ।

RELATED ARTICLES

LEAVE A REPLY

Please enter your comment!
Please enter your name here

Most Popular

Recent Comments