September 14, 2022
(Bureau)
ਗੁਜਰਾਤ ਵਿੱਚ ਅੱਤਵਾਦ ਵਿਰੋਧੀ ਦਸਤੇ(ATS) ਅਤੇ ਇੰਡੀਅਨ ਕੋਸਟ ਗਾਰਡ ਦੀ ਟੀਮ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਗੁਜਰਾਤ ਦੇ ਤੱਟ ‘ਤੇ ਅਰਬ ਸਾਗਰ ‘ਚ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ਤੋੰ 40 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ ਹੈ, ਜਿਸਦੀ ਕੌਮਾੰਤਰੀ ਬਜ਼ਾਰ ‘ਚ ਕੀਮਤ 200 ਕਰੋੜ ਰੁਪਏ ਦੱਸੀ ਜਾ ਰਹੀ ਹੈ।
ATS ਮੁਤਾਬਕ, ਇੱਕ ਵਿਸ਼ੇਸ਼ ਸੂਚਨਾ ਦੇ ਅਧਾਰ ‘ਤੇ ਪਾਕਿਸਤਾਨ ਤੋੰ ਆਈ ਇਸ ਕਿਸ਼ਤੀ ਨੂੰ ਰੋਕਿਆ ਗਿਆ ਅਤੇ ਨਸ਼ੇ ਦੀ ਖੇਪ ਬਰਾਮਦ ਕੀਤੀ ਗਈ। ਅਗਲੇਰੀ ਜਾੰਚ ਲਈ ਕਿਸ਼ਤੀ ਨੂੰ ਜਾਖੂ ਲਿਜਾਇਆ ਗਿਆ ਹੈ ਅਤੇ ਪਾਕਿਸਤਾਨੀ ਚਾਲਕ ਦਲ ਦੇ 6 ਮੈੰਬਰਾੰ ਨੂੰ ਵੀ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੜਕ ਮਾਰਗ ਰਾਹੀੰ ਪੰਜਾਬ ਭੇਜੀ ਜਾਣੀ ਸੀ ਹੈਰੋਇਨ
ATS ਦੇ ਅਧਿਕਾਰੀ ਨੇ ਵੀ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਤੋੰ ਆਈ ਨਸ਼ੇ ਦੀ ਖੇਪ ਗੁਜਰਾਤ ਨਹੀੰ, ਬਲਕਿ ਪੰਜਾਬ ਲਈ ਭੇਜੀ ਗਈ ਸੀ। ਹੈਰੋਇਨ ਨੂੰ ਗੁਜਰਾਤ ਤੱਟ ‘ਤੇ ਉਤਾਰੇ ਜਾਣ ਤੋੰ ਬਾਅਦ ਸੜਕ ਮਾਰਗ ਰਾਹੀੰ ਪੰਜਾਬ ਲਿਆੰਦਾ ਜਾਣਾ ਸੀ। ਹਾਲਾੰਕਿ ATS ਅਤੇ ਇੰਡੀਅਨ ਕੋਸਟ ਗਾਰਡ ਦੀ ਟੀਮ ਨੇ ਇਹ ਸਾਜ਼ਿਸ਼ ਨਾਕਾਮ ਕਰ ਦਿੱਤੀ।
9 ਸਤੰਬਰ ਨੂੰ ਵੀ ਬਰਾਮਦ ਹੋਈ ਸੀ ਹੈਰੋਇਨ ਦੀ ਖੇਪ
ਦੱਸ ਦਈਏ ਕਿ 9 ਸਤੰਬਰ ਨੂੰ ਵੀ ਗੁਜਰਾਤ ATS ਅਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ ਸਾੰਝੇ ਆਪਰੇਸ਼ਨ ਤਹਿਤ ਪੱਛਮੀ ਬੰਗਾਲ ‘ਚ ਕੋਲਕਾਤਾ ਬੰਦਰਗਾਹ ਨੇੜੇ ਇੱਕ ਕੰਟੇਨਰ ਤੋੰ 39.5 ਕਿੱਲੋ ਹੈਰੋਇਨ ਜ਼ਬਤ ਕੀਤੀ ਸੀ। ਇਹ ਖੇਪ ਸਕ੍ਰੈਪ ਦੇ ਬਾਕਸ ‘ਚ ਦੁਬਈ ਤੋੰ ਭਾਰਤ ਲਿਆੰਦੀ ਗਈ ਸੀ।