ਪਟਿਆਲਾ, August 28, 2022
(Bureau Report)
ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਜੋੜੇ ‘ਤੇ ਵੱਡਾ ਹਮਲਾ ਬੋਲਿਆ ਹੈ। ਬਾਜਵਾ ਨੇ ਕੈਪਟਨ ਦੀ ਪਤਨੀ ਮਹਾੰਰਾਣੀ ਪਰਨੀਤ ਕੌਰ ਨੂੰ ਦੋ-ਟੁੱਕ ਕਿਹਾ ਹੈ ਕਿ ਜੇਕਰ ਉਹਨਾੰ ਵਿੱਚ ਆਤਮ-ਸਨਮਾਨ ਹੈ, ਤਾੰ ਉਹ ਪਟਿਆਲਾ ਦੀ ਸਾੰਸਦ ਦਾ ਅਹੁਦਾ ਛੱਡ ਦੇਣ। ਅਜਿਹਾ ਕਰਨ ਨਾਲ ਕਾੰਗਰਸ ਤੋੰ ਵੀ ਉਹਨਾੰ ਦਾ ਖਹਿੜਾ ਛੁੱਟ ਜਾਵੇਗਾ।
ਪ੍ਰਤਾਪ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾੰ ਦਾ ਪਰਿਵਾਰ ਕਾੰਗਰਸ ਤੋੰ ਬਗੈਰ ਕੁਝ ਨਹੀੰ ਹੈ। ਉਹ ਹਮੇਸ਼ਾ ਕਾੰਗਰਸ ਦੀ ਵਜ੍ਹਾ ਨਾਲ ਹੀ ਪਟਿਆਲਾ ਤੋੰ ਚੋਣ ਜਿੱਤੇ। ਜਦੋੰ ਵੀ ਇਕੱਲਿਆੰ ਚੋਣ ਲੜੀ, ਤਾੰ ਉਹਨਾੰ ਦੀ ਜ਼ਮਾਨਤ ਜ਼ਬਤ ਹੋ ਗਈ।
‘ਪਰਨੀਤ ਦੇ ਖਿਲਾਫ਼ ਉਮੀਦਵਾਰ ਉਤਾਰਾੰਗੇ, ਜਿਤਾਵਾੰਗੇ ਵੀ’
ਬਾਜਵਾ ਨੇ ਕਿਹਾ ਕਿ ਪਰਨੀਤ ਕੌਰ ਹੁਣ ਕਾੰਗਰਸ ਦਾ ਹਿੱਸਾ ਨਹੀੰ ਹਨ, ਪਰ ਤਕਨੀਕੀ ਕਾਰਨਾੰ ਦੇ ਚਲਦੇ ਉਹ ਅਜੇ ਵੀ ਕਾੰਗਰਸ ਦੇ ਸਾੰਸਦ ਕਹਾਉੰਦੇ ਹਨ। ਉਹਨਾੰ ਕਿਹਾ ਕਿ ਪਰਨੀਤ ਕੌਰ ਅਸਤੀਫ਼ਾ ਦੇਣਗੇ, ਤਾੰ ਇਹ ਗੱਲ ਪੱਕੀ ਹੈ ਕਿ ਉਹ ਜ਼ਿਮਨੀ ਚੋਣ ਬੀਜੇਪੀ ਦੀ ਟਿਕਟ ‘ਤੇ ਲੜਨਗੇ ਤੇ ਜਦੋੰ ਉਹ ਬੀਜੇਪੀ ਦੀ ਟਿਕਟ ‘ਤੇ ਚੋਣ ਲੜਨਗੇ, ਤਾੰ ਉਹਨਾੰ ਨੂੰ ਹਾਰ ਦਾ ਮੂੰਹ ਵੇਖਣਾ ਪਏਗਾ। ਬਾਜਵਾ ਨੇ ਦਾਅਵਾ ਕੀਤਾ ਕਿ ਉਹ ਪਰਨੀਤ ਦੇ ਖਿਲਾਫ਼ ਦੂਜਾ ਉਮੀਦਵਾਰ ਖੜ੍ਹਾ ਕਰਨਗੇ, ਤੇ ਉਸ ਨੂੰ ਜਿਤਾਉਣਗੇ ਵੀ।