Home CRIME ਕੈਲੀਫੋਰਨੀਆ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਫਾਇਰਿੰਗ...3 ਜ਼ਖਮੀ, 4 ਗ੍ਰਿਫ਼ਤਾਰ

ਕੈਲੀਫੋਰਨੀਆ ‘ਚ ਗੁਰਦੁਆਰਾ ਸਾਹਿਬ ਦੇ ਬਾਹਰ ਫਾਇਰਿੰਗ…3 ਜ਼ਖਮੀ, 4 ਗ੍ਰਿਫ਼ਤਾਰ

ਕੈਲੀਫੋਰਨੀਆ, August 29, 2022
(ਰਜਿੰਦਰ ਤੱਗੜ ਦੀ ਰਿਪੋਰਟ)

ਕੈਲੀਫੋਰਨੀਆ ‘ਚ ਸਟਾਕਟਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਬਾਹਰ ਐਤਵਾਰ ਨੂੰ ਉਸ ਵੇਲੇ 2 ਸਿੱਖ ਨੌਜਵਾਨਾੰ ਵਿਚਕਾਰ ਗੋਲੀਆੰ ਚੱਲਣ ਲੱਗੀਆੰ, ਜਦੋੰ ਗੁਰਦੁਆਰਾ ਸਾਹਿਬ ਦੇ ਅੰਦਰ ਵੇਟ ਲਿਫਟਿੰਗ ਦਾ ਮੁਕਾਬਲਾ ਚੱਲ ਰਿਹਾ ਸੀ। ਇਸ ਫਾਇਰਿੰਗ ਵਿੱਚ 3 ਲੋਕ ਜ਼ਖਮੀ ਹੋਏ ਹਨ ਅਤੇ 4 ਮੁਲਜ਼ਮਾੰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ, ਧਰਮਵੀਰ ਸਿੰਘ ਅਤੇ ਪਵਿੱਤਰ ਸਿੰਘ ਨਾਮੀ 2 ਸਿੱਖ ਨੌਜਵਾਨਾੰ ਵਿਚਕਾਰ ਕਿਸੇ ਵਿਵਾਦ ਨੂੰ ਲੈ ਕੇ ਝਗੜਾ ਹੋ ਰਿਹਾ ਸੀ ਕਿ ਇਸ ਦੌਰਾਨ ਧਰਮਵੀਰ ਨੇ ਪਵਿੱਤਰ ‘ਤੇ ਗੋਲੀ ਚਲਾ ਦਿੱਤੀ। ਜਵਾਬ ਵਿੱਚ ਪਵਿੱਤਰ ਸਿੰਘ ਨੇ ਵੀ ਧਰਮਵੀਰ ‘ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ‘ਚ ਧਰਮਵੀਰ ਤੇ ਪਵਿੱਤਰ ਤਾੰ ਜ਼ਖਮੀ ਹੋਏ ਹੀ, ਪਰ ਨਾਲ ਹੀ ਨੇੜੇ ਖੜ੍ਹਾ ਇੱਕ ਹੋਰ ਸ਼ਖਸ ਜ਼ਖਮੀ ਹੋ ਗਿਆ।

ਫਾਇਰਿੰਗ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ 4 ਨੌਜਵਾਨਾੰ, ਜੋ ਆਪਣੀ ਕਾਰ ‘ਚ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ ਕਾਬੂ ਕਰ ਲਿਆ। ਇਸਦੇ ਨਾਲ ਹੀ ਘਟਨਾ ‘ਚ ਇਸਤੇਮਾਲ ਕੀਤੇ ਗਏ ਹਥਿਆਰ ਵੀ ਪੁਲਿਸ ਨੇ ਜ਼ਬਤ ਕਰ ਵਏ ਸਨ। ਹਾਲਾੰਕਿ ਪੁਲਿਸ ਨੇ ਅਜੇ ਤੱਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾੰ ਦੇ ਨਾੰਅ ਜਨਤੱਕ ਨਹੀੰ ਕੀਤੇ ਹਨ। ਪੁਲਿਸ ਨੇ ਬਾਅਦ ਵਿੱਚ ਬਿਆਨ ਜਾਰੀ ਕਰਕੇ ਦੱਸਿਆ ਕਿ ਜ਼ਖਮੀਆੰ ਦੀ ਹਾਲਤ ਹੁਣ ਠੀਕ ਹੈ ਅਤੇ ਉਹਨਾੰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਵੇੰ ਹੀ ਫਾਇਰਿੰਗ ਦੀ ਅਵਾਜ਼ ਸੁਣਾਈ ਦਿੱਤੀ, ਗੁਰਦੁਆਰਾ ਸਾਹਿਬ ਦੇ ਅੰਦਰ ਅਚਾਨਕ ਭਗਦੜ ਮਚ ਗਈ ਅਤੇ ਸਿੱਖ ਸੰਗਤ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੀ ਨਜ਼ਰ ਆਈ।

SFJ ਦਾ ਕਾਰਕੁੰਨ ਹੈ ਧਰਮਵੀਰ !

ਦੱਸਿਆ ਜਾ ਰਿਹਾ ਹੈ ਕਿ ਧਰਮਵੀਰ ਸਿੰਘ ਅੱਤਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ ਦਾ ਕਾਰਕੁੰਨ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੀ ਛੱਕ ਉੱਪਰ ਖਾਲਿਸਤਾਨੀ ਝੰਡਾ ਲਗਾਏ ਜਾਣ ਨੂੰ ਲੈ ਕੇ ਇਹ ਵਿਵਾਦ ਹੋਇਆ। ਹਾਲਾੰਕਿ ਵੱਖ-ਵੱਖ ਲੋਕ ਇਸ ਘਟਨਾ ਬਾਰੇ ਵੱਖੋ-ਵੱਖਰੇ ਬਿਆਨ ਦੇ ਰਹੇ ਹਨ। ਜਾਣਕਾਰੀ ਇਹ ਵੀ ਹੈ ਕਿ ਪਵਿੱਤਰ ਸਿੰਘ ਅਤੇ ਧਰਮਵੀਰ ਦੋਵੇਂ ਹੀ ਗੁਰਦੁਆਰਾ ਸਾਹਿਬ ਦੇ ਮੈਂਬਰ ਹਨ ਅਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ ਸਮੂਹ ਨਾਲ ਸਬੰਧਤ ਹਨ।

ਕਬੱਡੀ ਦੇ ਮੈਚਾੰ ਵਰਗਾ ਝਗੜਾ ਸੀ- ਗੁ. ਮੈਨੇਜਰ

ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਇਸ ਘਟਨਾ ‘ਤੇ ਬੋਲਦਿਆੰ ਕਿਹਾ, “ਮੈੰ ਇਸ ਫਾਇਰਿੰਗ ਨੂੰ ਅੱਖੀੰ ਵੇਖਿਆ ਹੈ। ਕੁਝ ਨੌਜਵਾਨ ਬਹਿਸ ਕਰਦੇ ਹੋਏ ਦਾਖਲ ਹੋਏ, ਜਿਸਦੇ ਚਲਦੇ ਉਹਨਾੰ ਵਿਚਕਾਰ ਗੋਲੀਆੰ ਚੱਲ ਗਈਆੰ। ਇਹ ਠੀਕ ਉਸੇ ਤਰ੍ਹਾੰ ਸੀ, ਜਿਵੇੰ ਪੰਜਾਬ ‘ਚ ਕਬੱਡੀ ਮੈਚਾੰ ਦੇ ਦੌਰਾਨ ਨੌਜਵਾਨਾੰ ਵਿਚਕਾਰ ਲੜਾਈ ਹੋ ਜਾੰਦੀ ਹੈ।”

ਖਾਲਿਸਤਾਨੀ ਝੰਡੇ ਦੇ ਵਿਵਾਦ ਤੋੰ ਕੀਤਾ ਇਨਕਾਰ

ਜਦੋੰ ਉਹਨਾੰ ਨੂੰ ਪੁੱਛਿਆ ਗਿਆ ਕੀ ਇਹ ਝਗੜਾ ਗੁਰਦੁਆਰਾ ਸਾਹਿਬ ਦੀ ਛੱਤ ‘ਤੇ ਖਾਲਿਸਤਾਨੀ ਝੰ਼ਡਾ ਲਗਾਉਣ ਨੂੰ ਲੈ ਕੇ ਸੀ, ਤਾੰ ਉਹਨਾੰ ਨੇ ਕਿਹਾ, “ਝੰਡਾ ਤਾੰ 3 ਮਹੀਨੇ ਪਹਿਲਾੰ ਹੀ ਲਗਾਇਆ ਜਾ ਚੁੱਕਿਆ ਹੈ, ਪਰ ਕਿਸੇ ਨੇ ਉਸ ‘ਤੇ ਇਤਰਾਜ਼ ਜ਼ਾਹਿਰ ਨਹੀੰ ਕੀਤਾ ਅਤੇ ਇਸ ਨੂੰ ਲੈ ਕੇ ਕੋਈ ਵਿਵਾਦ ਨਹੀੰ ਹੈ।” ਹਾਲਾੰਕਿ ਨਾਲ ਹੀ ਉਹਨਾੰ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ SFJ ਦੀਆੰ ਗਤੀਵਿਧੀਆੰ ‘ਚ ਦਿਲਚਸਪੀ ਨਹੀੰ ਰਖਦੇ, ਜੋ ਅਜੇ ਵੀ ਪ੍ਰਸਤਾਵਿਤ 2020 ਰੈਫਰੈੰਡਮ ਲਈ ਵੋਟਰਾੰ ਨੂੰ ਰਜਿਸਟਰ ਕਰਨ ‘ਚ ਲੱਗੇ ਹੋਏ ਹਨ। ਉਹਨਾੰ ਜ਼ੋਰ ਦੇ ਕੇ ਕਿਹਾ, “ਲੋਕ ਗੁਰਦੁਆਰੇ ‘ਚ ਮੱਥਾ ਟੇਕਣ ਲਈ ਆਉੰਦੇ ਹਨ ਅਤੇ ਉਸ ਉਪਰੰਤ ਜਲਦੀ ਹੀ ਚਲੇ ਜਾੰਦੇ ਹਨ।”

ਰੈਫਰੈੰਡਮ ‘ਤੇ ਝਗੜਾ ਕਰਦੇ ਵੀ ਵਿਖੇ ਨੌਜਵਾਨ

ਇਸ ਸਭ ਦੇ ਵਿਚਾਲੇ ਇੱਕ ਵੀਡੀਓ ਅਜਿਹੀ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ 2 ਧਿਰਾੰ ਇੱਕ ਦੂਜੇ ਨੂੰ ਚੈਲੇੰਜ ਕਰਦੀਆਂ ਅਤੇ ਗਾਲੀ-ਗਲੌਚ ਕਰਦੀਆੰ ਨਜ਼ਰ ਆ ਰਹੀਆੰ ਹਨ। ਇਹਨਾੰ ਵਿਚੋੰ ਇੱਕ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ਂ”ਆਪਣੇ 2020 ਰੈਫਰੈੰਡਮ ਨਾਲ ਭਾੜ ‘ਚ ਜਾਓ। ਤੁਸੀੰ ਚਮਚੇ…ਬਾਹਰ ਆਓ ਤੇ ਸਾਨੂੰ ਮਿਲੋ…ਅਸੀੰ ਤੁਹਾਨੂੰ ਸਬਕ ਸਿਖਾਵਾੰਗੇ।”

ਸੈਕਰਾਮੈੰਟੋ ਦੇ ਵਸਨੀਕ ਜਗਮੋਹਨ ਸਿੰਘ ਰੰਧਾਵਾ ਦੱਸਦੇ ਹਨ ਕਿ ਇਸ ਘਟਨਾ ਦਾ ਸਿੱਖ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀੰ ਹੈ। ਨੌਜਵਾਨਾੰ ਵਿਚਕਾਰ ਪੁਰਾਣੀ ਦੁਸ਼ਮਣੀ ਸੀ, ਜਿਸ ਕਾਰਨ ਗੁਰਦੁਆਰੇ ‘ਚ ਜਦੋੰ ਉਹ ਆਹਮੋ-ਸਾਹਮਣੇ ਹੋਈ ਤਾੰ ਦੋਵਾੰ ਵਿਚਕਾਰ ਫਾਇਰਿੰਗ ਹੋਣ ਲੱਗੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments