ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਚਰਚਾ ਦੇ ਜਵਾਬ ‘ਚ ਪੀਐੱਮ ਨਰੇਂਦਰ ਮੋਦੀ ਨੇ ਕਿਸਾਨ ਅੰਦੋਲਨ ‘ਤੇ ਬੋਲਦਿਆਂ ਸਿੱਖਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਹਰ ਸਿੱਖ ‘ਤੇ ਮਾਣ ਕਰਦਾ ਹੈ। ਸਿੱਖਾਂ ਨੇ ਦੇਸ਼ ਲਈ ਕੀ ਕੁਝ ਨਹੀਂ ਕੀਤਾ? ਇਹਨਾਂ ਨੂੰ ਜਿੰਨਾ ਸਨਮਾਨ ਦਿੱਤਾ ਜਾਵੇ, ਉਹ ਘੱਟ ਹੈ। ਆਪਣੀ ਜ਼ਿੰਦਗੀ ਦੇ ਕੁਝ ਸਾਲ ਮੈੰ ਪੰਜਾਬ ‘ਚ ਗੁਜ਼ਾਰੇ, ਉਥੋਂ ਦੀ ਰੋਟੀ ਖਾਧੀ, ਉਸ ਲਈ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ।”
ਪੀਐੱਮ ਨੇ ਖਾਿਲਸਤਾਨੀ ਸਾਜ਼ਿਸ਼ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਿਹੜੇ ਲੋਕ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਦਾ ਕਦੇ ਭਲਾ ਨਹੀਂ ਹੋਵੇਗਾ। ਕੁਝ ਲੋਕ ਸਿੱਖਾਂ ਲਈ ਬੇਹੱਦ ਗਲਤ ਭਾਸ਼ਾ ਬੋਲਦੇ ਹਨ। ਪੀਐੱਮ ਨੇ ਕਿਹਾ, “ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਨਾਲ ਕੀ ਹੋਇਆ। ਅਜ਼ਾਦੀ ਵੇਲੇ ਸਭ ਤੋਂ ਵੱਧ ਪੰਜਾਬ ਨੇ ਭੁਗਤਿਆ। ’84 ਤੋਂ ਬਾਅਦ ਸਭ ਤੋਂ ਵੱਧ ਹੰਝੂ ਪੰਜਾਬ ਨੇ ਵਹਾਏ। ਇਸ ਲਈ ਪੰਜਾਬ ਦੇ ਦਿਮਾਗ ‘ਚ ਜੋ ਗਲਤ ਚੀਜ਼ਾੰ ਭਰਨ ਲੱਗੇ ਹਨ, ਉਹਨਾਂ ਨੂੰ ਪਛਾਣਨ ਦੀ ਲੋੜ ਹੈ।”