Home Nation ਹਿਮਾਚਲ ਪ੍ਰਦੇਸ਼ ਦੇ ਸਾਬਕਾ CM ਵੀਰਭੱਦਰ ਸਿੰਘ ਦੇ ਦੇਹਾਂਤ 'ਤੇ ਸਿਆਸੀ ਜਗਤ...

ਹਿਮਾਚਲ ਪ੍ਰਦੇਸ਼ ਦੇ ਸਾਬਕਾ CM ਵੀਰਭੱਦਰ ਸਿੰਘ ਦੇ ਦੇਹਾਂਤ ‘ਤੇ ਸਿਆਸੀ ਜਗਤ ‘ਚ ਸੋਗ ਦੀ ਲਹਿਰ

ਬਿਓਰੋ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਸੀਐੱਮ ਵੀਰਭੱਦਰ ਸਿੰਘ ਦੇ ਦੇਹਾਂਤ ਦੀ ਖ਼ਬਰ ‘ਤੇ ਪੂਰੇ ਸਿਆਸੀ ਜਗਤ ‘ਚ ਸੋਗ ਦੀ ਲਹਿਰ ਹੈ। ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਣੇ ਦੇਸ਼ ਦੇ ਤਮਾਮ ਸਿਆਸੀ ਆਗੂਆਂ ਨੇ ਵੀਰਭੱਦਰ ਸਿੰਘ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ ਕੀਤਾ ਹੈ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਕਿਹਾ, “ਇਹ ਜਾਣ ਕੇ ਦੁੱਖ ਹੋਇਆ ਕਿ ਸ਼੍ਰੀ ਵੀਰਭੱਦਰ ਸਿੰਘ ਨਹੀਂ ਰਹੇ। ਬਤੌਰ ਮੁੱਖ ਮੰਤਰੀ ਅਤੇ ਸਾਂਸਦ, ਉਹਨਾਂ ਦਾ 6 ਦਹਾਕਿਆਂ ਦਾ ਸਿਆਸੀ ਕਰੀਅਰ, ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਦਰਸਾਉਂਦਾ ਹੈ। ਉਹਨਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਮੇਰੀ ਹਮਦਰਦੀ।”

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਟਵੀਟ ਕਰਕੇ ਹਿਮਾਚਲ ਦੇ ਸਾਬਕਾ ਸੀਐੱਮ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਲਿਖਿਆ, “ਸ਼੍ਰੀ ਵੀਰਭੱਦਰ ਸਿੰਘ ਜੀ ਦਾ ਲੰਮਾ ਸਿਆਸੀ ਕਰੀਅਰ ਰਿਹਾ ਹੈ, ਜੋ ਵਧੀਆ ਪ੍ਰਸ਼ਾਸਨਿਕ ਅਤੇ ਵਿਧਾਨਕ ਤਜ਼ਰਬੇ ਨਾਲ ਭਰਪੂਰ ਹੈ। ਹਿਮਾਚਲ ਪ੍ਰਦੇਸ਼ ‘ਚ ਉਹਨਾਂ ਨੇ ਅਹਿਮ ਭੂਮਿਕਾ ਅਦਾ ਕੀਤੀ ਅਤੇ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ ਹੈ। ਉਹਨਾਂ ਦੇ ਦੇਹਾਂਤ ‘ਤੇ ਦੁਖੀ ਹਾਂ। ਉਹਨਾਂ ਦੇ ਪਰਿਵਾਰ ਅਤੇ ਸਮਰਥਕਾਂ ਨੂੰ ਮੇਰੀ ਹਮਦਰਦੀ। ਏਓਮ ਸ਼ਾਂਤੀ।”

ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਵੀ ਟਵਿਟਰ ‘ਤੇ ਵੀਰਭੱਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਆਪਣੇ ਟਵੀਟ ‘ਚ ਉਹਨਾਂ ਲਿਖਿਆ, “ਸ਼੍ਰੀ ਵੀਰਭੱਦਰ ਜੀ ਅਸਲ ਮਾਇਨੇ ‘ਚ ਨਿਸ਼ਠਾਵਾਨ ਹਨ। ਕਾਂਗਰਸ ਪਾਰਟੀ ਅਤੇ ਲੋਕਾਂ ਦੀ ਸੇਵਾ ਕਰਨ ਦੀ ਉਹਨਾਂ ਦੀ ਵਚਨਬੱਧਤਾ ਆਖਰੀ ਵਕਤ ਤੱਕ ਮਿਸਾਲ ਰਹੀ। ਉਹਨਾਂ ਦੇ ਪਰਿਵਾਰ ਅਤੇ ਦੋਸਤਾਂ ਨੂੰ ਮੇਰੀ ਹਮਦਰਦੀ। ਅਸੀਂ ਉਹਨਾਂ ਨੂੰ ਯਾਦ ਕਰਾਂਗੇ।”

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੀਰਭੱਦਰ ਸਿੰਘ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ। ਉਹਨਾਂ ਕਿਹਾ, “ਸਾਬਕਾ ਹਿਮਾਚਲ CM ਰਾਜਾ ਵੀਰਭੱਦਰ ਸਿੰਘ ਜੀ ਦੇ ਦੇਹਾਂਤ ਬਾਰੇ ਸੁਣ ਕੇ ਬੇਹੱਦ ਦੁਖੀ ਹਾਂ। ਇੱਕ ਯੋਗ ਪ੍ਰਸ਼ਾਸਕ ਅਤੇ ਇੱਕ ਸੱਜਣ, ਜਿਹਨਾਂ ਨੂੰ ਲੋਕਾਂ ਵੱਲੋਂ ਪਿਆਰ ਕੀਤਾ ਗਿਆ, ਉਹ ਸਿਰਫ਼ ਇੱਕ ਵੱਡੇ ਭਰਾ ਨਹੀਂ ਸਨ, ਪਰ ਸਾਡੇ ਕਈਆਂ ਲਈ ਇੱਕ ਸਲਾਹਕਾਰ ਸਨ। ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।”

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵਿਟਰ ‘ਤੇ ਲਿਖਿਆ, “ਤਜ਼ਰਬੇਕਾਰ ਕਾਂਗਰਸ ਆਗੂ ਅਤੇ 6 ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਵੀਰਭੱਦਰ ਜੀ ਦੇ ਦੇਹਾਂਤ ‘ਤੇ ਦੁਖੀ ਹਾਂ। ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਮੇਰੀ ਹਮਦਰਦੀ। ਦੁੱਖ ਦੀ ਇਸ ਘੜੀ ‘ਚ ਰੱਬ ਉਹਨਾਂ ਨੂੰ ਤਾਕਤ ਬਖਸ਼ੇ।”

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਵੀਰਭੱਦਰ ਸਿੰਘ ਦੇ ਦੇਹਾਂਤ ‘ਤੇ ਦੁੱਖ ਜਤਾਇਆ। ਉਹਨਾਂ ਟਵੀਟ ਕੀਤਾ, “ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵੀਰਭੱਦਰ ਜੀ ਦੇ ਦੇਹਾਂਤ ਦੀ ਦੁੱਖਦਾਈ ਖ਼ਬਰ ਮਿਲੀ। ਰੱਬ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਸਥਾਨ ਦੇਣ ਅਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ‘ਚ ਹਿੰਮਤ ਦੇਵੇ।”

 

RELATED ARTICLES

LEAVE A REPLY

Please enter your comment!
Please enter your name here

Most Popular

Recent Comments