ਬਿਓਰੋ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਸਿਰ ‘ਤੇ ਕੋਰੋਨਾ ਦਾ ਸਾਇਆ ਮੰਡਰਾ ਰਿਹਾ ਹੈ। ਪ੍ਰਿਅੰਕਾ ਦੇ ਪਤੀ ਰਾਬਰਟ ਵਾਡਰਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹਾਲਾਂਕਿ ਪ੍ਰਿਅੰਕਾ ਦੀ ਰਿਪੋਰਟ ਨੈਗੇਟਿਵ ਆਈ ਹੈ, ਪਰ ਡਾਕਟਰਾਂ ਦੀ ਸਲਾਹ ‘ਤੇ ਉਹਨਾਂ ਨੇ ਖੁਦ ਨੂੰ ਹੋਮ ਆਈਸੋਲੇਟ ਕਰ ਲਿਆ ਹੈ।
ਹੋਮ ਆਈਸੋਲੇਟ ਹੋਣ ਦੇ ਚਲਦੇ ਪ੍ਰਿਅੰਕਾ ਗਾਂਧੀ ਨੇ ਚੋਣਾਂ ਸਬੰਧੀ ਆਪਣੇ ਦੌਰੇ ਰੱਦ ਕਰ ਦਿੱਤੇ ਹਨ। ਪ੍ਰਿਅੰਕਾ ਗਾਂਧੀ ਵੱਲੋਂ ਸ਼ੁੱਕਰਵਾਰ ਨੂੰ ਅਸਾਮ, ਸ਼ਨੀਵਾਰ ਨੂੰ ਤਮਿਲਨਾਡੂ ਅਤੇ ਐਤਵਾਰ ਨੂੰ ਕੇਰਲ ‘ਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਜਾਣਾ ਸੀ। ਪ੍ਰਿਅੰਕਾ ਨੇ ਸੋਸ਼ਲ ਮੀਡੀਆ ਜ਼ਰੀਏ ਉਹਨਾਂ ਉਮੀਦਵਾਰਾਂ ਤੋਂ ਮੁਆਫ਼ੀ ਮੰਗੀ, ਜਿਹਨਾਂ ਲਈ ਉਹਨਾਂ(ਪ੍ਰਿਅੰਕਾ ਗਾਂਧੀ) ਨੇ ਪ੍ਰਚਾਰ ਕਰਨਾ ਸੀ। ਨਾਲ ਹੀ ਉਮੀਦਵਾਰਾਂ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ।