Home Agriculture ਪੰਜਾਬ 'ਚ ਕਣਕ ਦੀ ਖਰੀਦ ਸ਼ੁਰੂ, ਆੜ੍ਹਤੀਆਂ ਜ਼ਰੀਏ ਹੀ ਹੋਵੇਗੀ ਅਦਾਇਗੀ

ਪੰਜਾਬ ‘ਚ ਕਣਕ ਦੀ ਖਰੀਦ ਸ਼ੁਰੂ, ਆੜ੍ਹਤੀਆਂ ਜ਼ਰੀਏ ਹੀ ਹੋਵੇਗੀ ਅਦਾਇਗੀ

ਚੰਡੀਗੜ੍ਹ। ਪੰਜਾਬ ਦੇ ਆੜ੍ਹਤੀਆੰ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਰਸਮੀ ਤੌਰ ‘ਤੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸੂਬੇ ਦੀਆਂ ਮੰਡੀਆਂ ‘ਚ ਕਣਕ ਖਰੀਦ ਸ਼ੁਰੂ ਕਰਵਾਈ ਗਈ।

Image

ਕੈਪਟਨ ਸਰਕਾਰ ਵੱਲੋਂ ਖਰੀਦ ਸਿਸਟਮ ਲਈ ਵਰਤੇ ਜਾਂਦੇ ਸਾਫ਼ਟਵੇਅਰ ‘ਚ ਸੋਧ ਕਰਕੇ ਆੜ੍ਹਤੀਆਂ ਨੂੰ ਯਕੀਨ ਦੁਆਇਆ ਗਿਆ ਹੈ ਕਿ ਫ਼ਸਲ ਦੀ ਖਰੀਦ ਅਤੇ ਰਕਮ ਦੀ ਅਦਾਇਗੀ ਉਹਨਾਂ ਦੇ ਜ਼ਰੀਏ ਹੀ ਹੋਵੇਗੀ, ਪਰ ਸਭ ਕੁਝ ਸੋਧੇ ਗਏ ਤਰੀਕੇ ਨਾਲ ਹੋਵੇਗਾ। ਸੀਐੱਮ ਨੇ ਕਿਹਾ, “ਆੜ੍ਹਤੀ ਪੰਜਾਬ ਦੇ ਮੰਡੀ ਸਿਸਟਮ ਦਾ ਅਹਿਮ ਹਿੱਸਾ ਹਨ, ਇਸ ਲਈ ਜਦੋਂ ਤੱਕ ਮੈਂ ਸੱਤਾ ‘ਚ ਹਾਂ, ਉਹ ਇਸੇ ਤਰ੍ਹਾਂ ਸਿਸਟਮ ਦਾ ਹਿੱਸਾ ਰਹਿਣਗੇ।”

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਫ਼ਸਲ ਖਰੀਦ ਦੇ 48 ਘੰਟਿਆਂ ਅੰਦਰ ਉਹਨਾਂ ਦੇ ਬੈਂਕ ਖਾਤਿਆਂ ‘ਚ ਰਕਮ ਦੀ ਅਦਾਇਗੀ ਕੀਤੀ ਜਾਵੇਗੀ। ਉਹਨਾਂ FCI ਵੱਲੋਂ ਰਕਮ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਆੜ੍ਹਤੀਆਂ ਨੂੰ ਤੁਰੰਤ ਉਹਨਾਂ ਦੇ ਬਕਾਇਆ 131 ਕਰੋੜ ਜਾਰੀ ਕਰਨ ਦਾ ਵੀ ਆਦੇਸ਼ ਦਿੱਤਾ।

ਕੇਂਦਰ ਨੇ ਜ਼ਿਦ ਨਹੀਂ ਛੱਡੀ: ਕੈਪਟਨ

ਇਸ ਸਭ ਦੇ ਵਿਚਾਲੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ‘ਤੇ ਹਮਲਾ ਕਰਨਾ ਵੀ ਨਹੀਂ ਭੁੱਲੇ। ਉਹਨਾਂ ਕਿਹਾ, “ਅਸੀਂ ਸਿੱਧੀ ਅਦਾਇਗੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨਾਲ ਲੰਮੀ ਲੜਾਈ ਲੜੀ, ਪਰ ਉਹਨਾਂ ਨੇ ਜ਼ਿਦ ਨਹੀਂ ਛੱਡੀ। ਇਥੋ ਂਤੱਕ ਕਿ ਧਮਕੀ ਦੇ ਦਿੱਤੀ ਕਿ ਜੇਕਰ DBT ਨੂੰ ਲਾਗੂ ਨਾ ਕੀਤਾ ਗਿਆ, ਤਾਂ ਪੰਜਾਬ ਤੋਂ ਫ਼ਸਲ ਨਹੀਂ ਖਰੀਦੀ ਜਾਵੇਗੀ।”

‘ਮੈਂ ਬਚਪਨ ਤੋਂ ਇਹੀ ਸਿਸਟਮ ਵੇਖਿਆ’

ਕੈਪਟਨ ਨੇ ਕਿਹਾ, “ਮੈਂ ਆੜ੍ਹਤੀਆਂ ਦਾ ਦਰਦ ਦਿਲ ਦੀਆਂ ਗਹਿਰਾਈਆਂ ਤੱਕ ਸਮਝ ਸਕਦਾ ਹਾਂ। ਪਰ ਮੈਂ ਇਹ ਨਹੀਂ ਸਮਝ ਸਕਿਆ ਕਿ ਕੇਂਦਰ ਸਰਕਾਰ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਅਜਿਹਾ ਘਟੀਆ ਵਤੀਰਾ ਕਿਉਂ ਕਰ ਰਹੀ ਹੈ। ਆੜ੍ਹਤੀਆਂ ਦਾ ਸਿਸਟਮ ਮੈਂ ਆਪਣੇ ਬਚਪਨ ਤੋਂ ਵੇਖਦਾ ਆ ਰਿਹਾ ਹਾਂ, ਜਦੋਂ ਮੈਂ ਆਪਣੇ ਦਾਦਾ ਜੀ ਨਾਲ ਮੰਡੀ ‘ਚ ਜਾਂਦਾ ਹੁੰਦਾ ਸੀ, ਪਰ ਕੇਂਦਰ ਸਰਕਾਰ ਇਸ ਸਿਸਟਮ ਨੂੰ ਨਸ਼ਟ ਕਰਨਾ ਚਾਹੁੰਦੀ ਹੈ।” ਸੀਐੱਮ ਨੇ ਦੋਹਰਾਇਆ ਕਿ ਆੜ੍ਹਤੀ ਵਿਚੋਲੇ ਨਹੀਂ, ਸਗੋਂ ਸਰਵਿਸ ਪ੍ਰੋਵਾਈਡਰ ਹਨ। ਪ੍ਰਾਈਵੇਟ ਸੈਕਟਰ ਮੌਜੂਦਾ ਸਿਸਟਮ ਦੇ ਨਾਲ ਤਾਂ ਚੱਲ ਸਕਦਾ ਹੈ, ਪਰ ਇਸ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ।

‘ਕੋਰੋਨਾ ਦੇ ਮੱਦੇਨਜ਼ਰ ਪੁਖਤਾ ਇੰਤਜ਼ਾਮ’

ਸੀਐੱਮ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਮੰਡੀਆਂ ‘ਚ ਕੋਰੋਨਾ ਦੇ ਹਾਲਾਤ ਵੇਖਦੇ ਹੋਏ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ‘ਚ ਆਉਣ ਲਈ ਪਾਸ ਜਾਰੀ ਕੀਤੇ ਜਾਣਗੇ, ਤਾਂ ਜੋ ਭੀੜ ਜੁਟਾਉਣ ਤੋਂ ਬਚਿਆ ਜਾ ਸਕੇ। ਉਹਨਾਂ ਮੰਡੀਆਂ ‘ਚ ਆਉਣ ਵਾਲੇ ਹਰ ਵਰਗ ਦੇ ਲੋਕਾਂ ਨੂੰ ਮਾਸਕ ਪਾਉਣ ਅਤੇ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments