Home Politics ਸੁਖਬੀਰ ਦੀ ਸਰਕਾਰ ਤੋਂ ਮੰਗ, 'ਵਪਾਰ ਤੇ ਇੰਡਸਟਰੀ ਦੇ ਇੱਕ ਸਾਲ ਲਈ...

ਸੁਖਬੀਰ ਦੀ ਸਰਕਾਰ ਤੋਂ ਮੰਗ, ‘ਵਪਾਰ ਤੇ ਇੰਡਸਟਰੀ ਦੇ ਇੱਕ ਸਾਲ ਲਈ ਟੈਕਸ ਤੇ ਬਿਜਲੀ ਬਿਲ ਹੋਣ ਮੁਆਫ’

ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਵਪਾਰ ਤੇ ਇੰਡਸਟ੍ਰੀ ਦੇ ਇਕ ਸਾਲ ਦੇ ਪ੍ਰਾਪਰਟੀ ਟੈਕਸ ਅਤੇ ਬਿਜਲੀ ਦੇ ਫਿਕਸ ਚਾਰਜਿਜ਼ ਮੁਆਫ ਕਰੇ। ਨਾਲ ਹੀ ਦੁਕਾਨਾਂ, ਹੋਟਲਾਂ ਤੇ ਰੈਸਟੋਰੈਂਟਾਂ ਦੇ ਵੀ ਇਹ ਚਾਰਜਿਸ ਇਕ ਸਾਲ ਲਈ ਮੁਆਫ ਕੀਤੇ ਜਾਣ, ਤਾਂ ਜੋ ਇਹਨਾਂ ਵਰਕਰਾਂ ਨੂੰ ਵਾਰ-ਵਾਰ ਲਾਕਡਾਊਨ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਮਿਲ ਸਕੇ।

ਆਪਣੇ ਵਾਅਦੇ ਤੋਂ ਪਿੱਛੇ ਹਟੀ ਸਰਕਾਰ- ਸੁਖਬੀਰ

ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੋਰੋਨਾ ਕਾਰਨ ਇੰਡਸਟਰੀ ਦੇ ਨਾਲ-ਨਾਲ ਵਪਾਰ ਤੇ ਮਹਿਮਾਨ-ਨਵਾਜ਼ੀ ਖੇਤਰ ਨੂੰ ਵੀ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪਿਛਲੇ ਸਾਲ 2 ਮਹੀਨਿਆਂ ਲਈ ਲੱਗਦੇ ਫਿਕਸ ਕਾਸਟ ਚਾਰਜ਼ਿਜ਼ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਆਪਣਾ ਵਾਅਦਾ ਪੂਰਾ ਕਰਨ ਤੋਂ ਪਿੱਛੇ ਹੱਟ ਗਈ ਤੇ ਬਿੱਲ ਮੁਆਫ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਉਸ ਵੇਲੇ ਤੋਂ ਹਾਲਾਤ ਹੋਰ ਖਰਾਬ ਹੋ ਗਏ ਹਨ।

ਉਹਨਾਂ ਕਿਹਾ ਕਿ ਇੰਡਸਟਰੀ ਸੈਕਟਰ ਦੇ ਨਾਲ-ਨਾਲ ਵਪਾਰ ਤੇ ਮਹਿਮਾਨਨਵਾਜ਼ੀ ਖੇਤਰ ਨੁੰ ਮੁਸ਼ਕਿਲਾਂ ਝੱਲਣੀਆਂ ਪਈਆਂ ਹਨ। ਉਹਨਾਂ ਕਿਹਾ ਕਿ ਇਸ ਵਾਸਤੇ ਜ਼ਰੂਰ ਹੈ ਕਿ 1 ਅਪ੍ਰੈਲ 2021 ਤੋਂ ਲੈ ਕੇ 31 ਮਾਰਚ 2022 ਤੱਕ ਦੇ ਇਹਨਾਂ ਸੈਕਟਰਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣ। ਉਹਨਾਂ ਕਿਹਾ ਕਿ ਇਸੇ ਤਰੀਕੇ ਇਕ ਸਾਲ ਦੇ ਸਮੇਂ ਲਈ ਵਪਾਰ ਤੇ ਇੰਡਸਟਰੀ ਦੇ ਪ੍ਰਾਪਰਟੀ ਟੈਕਸ ਬਿੱਲ ਵੀ ਮੁਆਫ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਇਹ ਸੈਕਟਰ ਕੋਰੋਨਾ ਕਾਰਨ ਉਪਜੇ ਸੰਕਟ ਨਾਲ ਨਜਿੱਠ ਸਕਣ।

‘ਸਰਕਾਰ ਨੇ ਰਾਹਤ ਨਾ ਦਿੱਤੀ, ਤਾਂ 22 ‘ਚ ਅਸੀਂ ਦੇਵਾਂਗੇ’

ਬਾਦਲ ਨੇ ਐਲਾਨ ਕੀਤਾ ਕਿ ਜੇਕਰ ਕਾਂਗਰਸ ਸਰਕਾਰ ਵਪਾਰ ਤੇ ਇੰਡਸਟਰੀ ਦੀਆਂ ਮੁਸ਼ਕਿਲਾਂ ਪ੍ਰਤੀ ਬੇਰੁੱਖ ਰਹੀ ਤੇ ਇਸਨੇ ਇਹਨਾਂ ਸੈਕਟਰਾਂ ਨੁੰ ਰਾਹਤ ਦੇਣ ਤੋਂ ਇਨਕਾਰ ਕੀਤਾ ਤਾਂ ਫਿਰ ਅਕਾਲੀ ਦਲ 2022 ਵਿਚ ਅਕਾਲੀ ਸਰਕਾਰ ਬਣਨ ’ਤੇ ਇਹ ਰਾਹਤਾਂ ਪ੍ਰਦਾਨ ਕਰੇਗਾ।

‘ਸਰਕਾਰ ਘੱਟੋ-ਘੱਟ ਇੰਨੀ ਰਾਹਤ ਦੇਵੇ’

ਸੁਖਬੀਰ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਤੱਕ ਸਮਾਜ ਦੇ ਕਿਸੇ ਵੀ ਵਰਗ ਨੁੰ ਕੋਈ ਰਾਹਤ ਪ੍ਰਦਾਨ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕੋਰੋਨਾ ਨਾਲ ਮੌਤ ਦੇ ਮਾਮਲੇ ਵਿਚ 2 ਲੱਖ ਰੁਪਏ ਦੀ ਫੌਰੀ ਰਾਹਤ ਅਤੇ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਬੀ ਪੀ ਐਲ ਪਰਿਵਾਰਾਂ ਨੁੰ ਘੱਟ ਤੋਂ ਘੱਟ ਛੇ ਮਹੀਨੇ ਲਈ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਟੈਕਸੀ ਤੇ ਆਟੋ ਰਿਕਸ਼ਾ ਚਾਲਕਾਂ ਲਈ ਰੋਡ ਟੈਕਸ ਇਕ ਸਾਲ ਵਾਸਤੇ ਮੁਆਫ ਕੀਤਾ ਜਾਣਾ ਚਾਹੀਦਾ ਹੈ ਤੇ ਸਰਕਾਰ ਨੁੰ ਇਹਨਾਂ ਲੋਕਾਂ ਵੱਲੋਂ ਲਏ ਕਰਜ਼ੇ ’ਤੇ  ਇਕ ਸਾਲ ਵਾਸਤੇ ਵਿਆਜ਼ ਮੁਆਫ ਕਰਨਾ ਚਾਹੀਦਾ ਹੈ ਤੇ ਕੁਝ ਲੋਕਾਂ ਵੱਲੋਂ ਕੀਤੀ ਮੰਗ ਅਨੁਸਾਰ ਇਹਨਾਂ ਲੋਕਾਂ ਨੁੰ ਵਿੱਤੀ  ਸਹਾਇਤਾ ਵੀ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਉਹ ਇਸ ਮੁਸ਼ਕਿਲ ਦੀ ਘੜੀ ਵਿਚੋਂ ਲੰਘ ਸਕਣ।

RELATED ARTICLES

LEAVE A REPLY

Please enter your comment!
Please enter your name here

Most Popular

Recent Comments