Home CRIME ਪੰਜਾਬ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਗੈਂਗਸਟਰ ਜੈਪਾਲ ਦਾ ਸਾਥੀ ਝਾਰਖੰਡ ਤੋਂ...

ਪੰਜਾਬ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਗੈਂਗਸਟਰ ਜੈਪਾਲ ਦਾ ਸਾਥੀ ਝਾਰਖੰਡ ਤੋਂ ਗ੍ਰਿਫ਼ਤਾਰ

ਚੰਡੀਗੜ੍ਹ। ਪੰਜਾਬ ਪੁਲਿਸ ਦੀ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ (OCCU) ਨੇ ਮੋਹਾਲੀ ਪੁਲਿਸ ਨਾਲ ਸਾੰਝੇ ਆਪਰੇਸ਼ਨ ਤਹਿਤ ਗੈਂਗਸਟਰ ਜੈਪਾਲ ਦੇ ਕਰੀਬੀ ਗੈਵੀ ਸਿੰਘ ਉਰਫ ਵਿਜੈ ਉਰਫ਼ ਗਿਆਨੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪੁਲਿਸ ਦੇ ਦਬਾਅ ਕਾਰਨ ਸੂਬਾ ਛੱਡ ਕੇ ਫਰਾਰ ਹੋ ਗਿਆ ਸੀ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਦੱਸਿਆ ਕਿ ਉਹ ਇਸ ਗਿਰੋਹ ਨੂੰ ਫੰਡਿੰਗ ਕਰਨ ਲਈ ਡਰੱਗ ਕਾਰਟਿਲ ਚਲਾ ਰਿਹਾ ਸੀ।

ਪੁਲਿਸ ਨੇ ਉਸ ਕੋਲੋਂ ਇਕ ਟੋਇਟਾ ਫਾਰਚੂਨਰ SUV, 5 ਮੋਬਾਈਲ ਹੈਂਡਸੈੱਟ ਅਤੇ 3 ਇੰਟਰਨੈਟ ਡੌਂਗਲਾਂ ਵੀ ਬਰਾਮਦ ਕੀਤੀਆਂ ਹਨ, ਜਿਹਨਾਂ ਦਾ ਇਸਤੇਮਾਲ ਉਹ ਨਸ਼ਾ ਅਤੇ ਅਪਰਾਧਕ ਨੈੱਟਵਰਕਾਂ ਨੂੰ ਚਲਾਉਣ ਲਈ ਕਰ ਰਿਹਾ ਸੀ।

ਪੁਲਿਸ ਮੁਤਾਬਕ ਗੈਂਗਸਟਰ ਗੈਵੀ ਦੇ ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਅਧਾਰਤ ਨਸ਼ਾ ਤਸਕਰਾਂ ਨਾਲ ਸਬੰਧ ਹਨ। ਪੁਲਿਸ ਨੂੰ ਉਮੀਦ ਹੈ ਕਿ ਇਸਦੀ ਗ੍ਰਿਫ਼ਤਾਰੀ ਨਾਲ ਸਰਹੱਦ ਪਾਰ ਤੋਂ ਚੱਲ ਰਹੀ ਨਸ਼ਿਆਂ ਦੀ ਤਸਕਰੀ ‘ਚ ਗੈਂਗਸਟਰਾਂ ਦੀ ਸ਼ਮੂਲੀਅਤ ਤੋਂ ਪਰਦਾ ਉਠ ਸਕਦਾ ਹੈ।

ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਈਆ ਵਾਲਾ ਦੇ ਰਹਿਣ ਵਾਲੇ ਗੈਵੀ ਨੂੰ ਪੰਜਾਬ ਪੁਲਿਸ ਦੀ ਟੀਮ ਵੱਲੋਂ ਝਾਰਖੰਡ ਪੁਲਿਸ ਨਾਲ ਮਿਲ ਕੇ ਝਾਰਖੰਡ ਦੇ ਸਰਾਏ ਕਿਲਾ ਖਰਸਵਾ ਜ਼ਿਲੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗੈਵੀ ਕਈ ਮਾਮਲਿਆਂ ‘ਚ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਨੂੰ ਲੋੜੀਂਦਾ ਸੀ। ਉਸਨੇ ਫਿਰੋਜ਼ਪੁਰ ਦੇ ਜੇਲ੍ਹ ਵਿੱਚ ਬੰਦ ਗੈਂਗਸਟਰ ਚੰਦਨ ਉਰਫ ਚੰਦੂ ਨਾਲ ਨਜ਼ਦੀਕੀ ਸਬੰਧ ਹੋਣ ਬਾਰੇ ਵੀ ਖੁਲਾਸਾ ਕੀਤਾ।

ਜ਼ਿਕਰਯੋਗ ਹੈ ਕਿ ਗੈਵੀ ਨੂੰ ਪੁਲਿਸ ਥਾਣਾ ਕੁਰਾਲੀ ਵਿਖੇ ਆਈ.ਪੀ.ਸੀ. ਦੀ ਧਾਰਾ 392, 395, 384, ਐਨਡੀਪੀਐਸ ਐਕਟ ਦੀ ਧਾਰਾ 21-22-29 ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਦਰਜ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments