October 13, 2022
(Chandigarh)
ਮੋਹਾਲੀ RPG ਅਟੈਕ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਇੱਕ ਹੋਰ ਅਹਿਮ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਕੇਂਦਰੀ ਏਜੰਸੀ ਅਤੇ ਮਹਾਂਰਾਸ਼ਟਰ ATS ਦੀ ਮਦਦ ਨਾਲ ਚੜ੍ਹਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਹੋਏ RPG ਅਟੈਕ ਵਿੱਚ ਚੜ੍ਹਤ ਸਿੰਘ ਮੁੱਖ ਮੁਲਜ਼ਮ ਸੀ।
ਮੁਲਜ਼ਮ ਚੜ੍ਹਤ ਸਿੰਘ ਨੂੰ ਵੀਰਵਾਰ ਸਵੇਰੇ ਹੀ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਕੈਨੇਡਾ ਅਧਾਰਤ ਲਖਬੀਰ ਲੰਡਾ ਉਰਫ ਲੰਡਾ ਹਰੀਕੇ ਦਾ ਖਾਸ ਗੁਰਗਾ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਮੁਤਾਬਕ, ਲੰਡਾ ਵੱਲੋਂ ਚਲਾਏ ਜਾ ਰਹੇ ਮੌਡਿਊਲ ਦਾ ਉਹ ਮੁੱਖ ਸੰਚਾਲਕ ਹੈ।
He is key operative & associate of #Canada-based #BKI terrorist Lakhbir Singh @ Landa. @PunjabPoliceInd will strive to make the state crime-free as per vision of CM @BhagwantMann (2/2)
— DGP Punjab Police (@DGPPunjabPolice) October 13, 2022
ਹਮਲੇ ਦਾ ਮਾਸਟਰਮਾਈਂਡ ਹੈ ਲਖਬੀਰ ਲੰਡਾ
ਦੱਸ ਦਈਏ ਕਿ ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਹੋਏ ਇਸ ਹਮਲੇ ਦਾ ਮਾਸਟਰਮਾਈਂਡ ਲਖਬੀਰ ਸਿੰਘ ਲੰਡਾ ਹੈ। ਲੰਡਾ ਨੇ ਹੀ ਇਸ ਹਮਲੇ ਲਈ RPG, ਏਕੇ-47 ਅਤੇ ਲੌਜਿਸਟਿਕ ਸਹਾਇਤਾ ਲਈ ਅਪਰਾਧੀਆਂ ਦਾ ਸਥਾਨਕ ਨੈੱਟਵਰਕ ਪ੍ਰਦਾਨ ਕੀਤਾ ਸੀ। ਲੰਡਾ ਮੂਲ ਰੂਪ ਨਾਲ ਤਰਨਤਾਰਨ ਦਾ ਵਸਨੀਕ ਹੈ ਅਤੇ 2017 ਵਿੱਚ ਕੈਨੇਡਾ ਭੱਜ ਗਿਆ ਸੀ। ਉਹ ਪਾਕਿਸਤਾਨ ਅਧਾਰਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਨਜਦੀਕੀ ਸਾਥੀ ਹੈ। ਦੱਸਣਯੋਗ ਹੈ ਕਿ ਰਿੰਦਾ ਬੱਬਰ ਖਾਲਸਾ ਇੰਟਰਨੈਸਨਲ (ਬੀਕੇਆਈ) ਵਿੱਚ ਸ਼ਾਮਲ ਹੋ ਗਿਆ ਸੀ।